October 8, 2026, 3:49 am
----------- Advertisement -----------
HomeNewsEducationਹਰਭਜਨ ਸਿੰਘ ਈ.ਟੀ.ਓ. ਵੱਲੋਂ ‘ਰਾਸ਼ਟਰੀ ਇੰਜੀਨੀਅਰਜ਼ ਦਿਵਸ’ ਮੌਕੇ ਇੰਜੀਨੀਅਰਜ਼ ਨੂੰ ਵਧਾਈ

ਹਰਭਜਨ ਸਿੰਘ ਈ.ਟੀ.ਓ. ਵੱਲੋਂ ‘ਰਾਸ਼ਟਰੀ ਇੰਜੀਨੀਅਰਜ਼ ਦਿਵਸ’ ਮੌਕੇ ਇੰਜੀਨੀਅਰਜ਼ ਨੂੰ ਵਧਾਈ

Published on

----------- Advertisement -----------

ਚੰਡੀਗੜ੍ਹ, 14 ਸਤੰਬਰ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ‘ਰਾਸ਼ਟਰੀ ਇੰਜੀਨੀਅਰਜ਼ ਦਿਵਸ’ (15 ਸਤੰਬਰ) ਦੀ ਪੰਜਾਬ ਅਤੇ ਦੇਸ਼ ਦੇ ਸਮੂਹ ਇੰਜੀਨੀਅਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੰਜੀਨੀਅਰ ਭਾਈਚਾਰੇ ਦੀ ਮਿਹਨਤ ਸਦਕਾ ਜ਼ਿੰਦਗੀ ਸੁਖਾਲੀ ਹੋਈ ਹੈ ਅਤੇ ਵਿਕਾਸ ਨੇ ਰਫ਼ਤਾਰ ਫੜ੍ਹੀ ਹੈ। ਉਨ੍ਹਾਂ ਕਿਹਾ ਕਿ ਇੰਜੀਨੀਅਰਜ਼ ਵੱਲੋਂ ਦਿੱਤੀਆਂ ਸਾਲਾਂਬੱਧੀ ਬੇਮਿਸਾਲ ਸੇਵਾਵਾਂ ਸਦਕਾ ਸੂਬਾ ਅਤੇ ਦੇਸ਼ ਵੱਖ-ਵੱਖ ਖੇਤਰਾਂ `ਚ ਤਰੱਕੀ ਦੇ ਯੋਗ ਹੋ ਸਕਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਦਿਨ ਮਹਾਨ ਭਾਰਤੀ ਇੰਜੀਨੀਅਰ, ‘ਭਾਰਤ ਰਤਨ’ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਭਾਰਤ ਦੇ ਨਾਲ-ਨਾਲ ਸ਼੍ਰੀਲੰਕਾ ਅਤੇ ਤਨਜ਼ਾਨੀਆ ਵੱਲੋਂ ‘ਰਾਸ਼ਟਰੀ ਇੰਜੀਨੀਅਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਇੰਜੀਨੀਅਰਜ਼ ਦੇ ਮਹਾਨ ਕੰਮਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸੁਧਾਰ ਅਤੇ ਨਵੀਨਤਾ ਲਈ ਉਤਸ਼ਾਹਿਤ ਕਰਨ ਲਈ ਮਨਾਇਆ ਵੀ ਜਾਂਦਾ ਹੈ।

ਸਰ ਐਮ. ਵਿਸ਼ਵੇਸ਼ਵਰੱਈਆ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਦੀ 161 ਵੀਂ ਜਨਮ ਵਰ੍ਹੇਗੰਢ ਹੈ, ਉਨ੍ਹਾਂ ਦਾ ਜਨਮ 15 ਸਤੰਬਰ, 1861 ਨੂੰ ਕਰਨਾਟਕ ਦੇ ਮੁਦੇਨਹੱਲੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਪੁਣੇ ਦੇ ਕਾਲਜ ਆਫ਼ ਸਾਇੰਸ ਵਿੱਚ ਸਿਵਲ ਇੰਜੀਨੀਅਰਿੰਗ ਕੀਤੀ। ਉਹ ਭਾਰਤ ਦੇ ਸਭ ਤੋਂ ਉੱਤਮ ਸਿਵਲ ਇੰਜੀਨੀਅਰ, ਡੈਮ ਨਿਰਮਾਤਾ, ਅਰਥ ਸ਼ਾਸਤਰੀ, ਕੂਟਨੀਤੀਵਾਨ ਬਣੇ, ਜਿਨ੍ਹਾਂ ਨੂੰ ਪਿਛਲੀ ਸਦੀ ਦੇ ਪ੍ਰਮੁੱਖ ਰਾਸ਼ਟਰ-ਨਿਰਮਾਤਾਵਾਂ ਵਿੱਚ ਗਿਣਿਆ ਜਾ ਸਕਦਾ ਹੈ। ਮੰਤਰੀ ਨੇ ਦੱਸਿਆ ਕਿ ਸਮਾਜ ਵਿੱਚ ਸ਼ਾਨਦਾਰ ਯੋਗਦਾਨ ਦੇ ਕਾਰਨ ਭਾਰਤ ਸਰਕਾਰ ਨੇ ਸਰ ਐਮ. ਵਿਸ਼ਵੇਸ਼ਵਰੱਈਆ ਨੂੰ ਸਾਲ 1955 ਵਿੱਚ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨੂੰ ਕਿੰਗ ਜਾਰਜ ਪੰਜਵੇਂ ਨੇ ਬ੍ਰਿਟਿਸ਼ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਸੀ ਅਤੇ ਸਨਮਾਨਯੋਗ ਉਪਾਧੀ ‘ਸਰ’ ਨਾਲ ਵੀ ਨਿਵਾਜਿਆ ਸੀ। ਜਲ ਸਰੋਤਾਂ ਦੀ ਵਰਤੋਂ ਵਿੱਚ ਯੋਗਦਾਨ ਲਈ ਸਰ ਵਿਸ਼ਵੇਸ਼ਵਰੱਈਆ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਭਰ ਵਿੱਚ ਡੈਮਾਂ ਦੇ ਨਿਰਮਾਣ ਅਤੇ ਮਜ਼ਬੂਤੀ ਲਈ ਬੇਮਿਸਾਲ ਯੋਗਦਾਨ ਪਾਇਆ ਹੈ।

ਜ਼ਿਕਰਯੋਗ ਹੈ ਕਿ ਸਰ ਵਿਸ਼ਵੇਸ਼ਵਰੱਈਆ ਨੂੰ ਬਹੁਤ ਸਾਰੇ ਖੇਤਰਾਂ ਦੇ ਨਾਲ-ਨਾਲ ਸਿੱਖਿਆ ਅਤੇ ਇੰਜੀਨੀਅਰਿੰਗ ਵਿਸ਼ੇਸ਼ ਮਾਨਤਾ ਪ੍ਰਾਪਤ ਹੋਈ। ਅਨੇਕਾਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਨਾਂ ਜਿਨ੍ਹਾਂ ਵਿੱਚ, ਵਿਸ਼ਵੇਸ਼ਵਰੱਈਆ ਟੈਕਨੋਲੋਜੀਕਲ ਯੂਨੀਵਰਸਿਟੀ, ਯੂਨੀਵਰਸਿਟੀ ਵਿਸ਼ਵੇਸ਼ਵਰੱਈਆ ਕਾਲਜ ਆਫ਼ ਇੰਜੀਨੀਅਰਿੰਗ, ਸਰ ਐਮ. ਵਿਸ਼ਵੇਸ਼ਵਰੱਈਆ ਇੰਸਟੀਚਿਊਟ ਆਫ਼ ਟੈਕਨਾਲੋਜੀ ਬੰਗਲੁਰੂ ਅਤੇ ਵਿਸ਼ਵੇਸ਼ਵਰੱਈਆ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਨਾਗਪੁਰ, ਆਈ.ਆਈ.ਟੀ. ਬੀ.ਐਚ.ਯੂ. ਵਾਰਾਨਸੀ ਆਦਿ, ਉਨ੍ਹਾਂ ਦੀ ਯਾਦ ‘ਚ ਰੱਖੇ ਗਏ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਸਾਲ 1962 ਵਿੱਚ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦਾ ਦਿਹਾਂਤ ਹੋ ਗਿਆ ਸੀ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਇੰਜੀਨੀਅਰਾਂ ਨੂੰ ਇਸ ਦਿਵਸ ਮੌਕੇ ਹੋਰ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...