ਹਰਸਿਮਰਤ ਕੌਰ ਬਾਦਲ ਨੇ ਆਪਣੇ ਪਿਤਾ ਦੇ ਜਨਮਦਿਨ ਮੌਕੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਜਿਸ ਰਹੀ ਉਨ੍ਹਾਂ ਨੇ ਆਪਣੇ ਪਿਤਾ ਜੀ ਲੰਬੀ ਤੇ ਤੰਦਰੁਸਤ ਜ਼ਿੰਦਗੀ ਲਈ ਅਰਦਾਸ ਕੀਤੀ ਅਤੇ ਜ਼ਿੰਦਗੀ ਦੇ ਹਰ ਪੜਾਅ ਉੱਤੇ ਮਾਰਗ ਦਰਸ਼ਕ ਬਣ ਕੇ ਰਸਤਾ ਵਿਖਾਉਣ ਲਈ ਸ਼ੁਕਰੀਆ ਕਿਹਾ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ” ਪਰਮ ਸਤਿਕਾਰ ਯੋਗ ਤੇ ਮੇਰੀ ਜ਼ਿੰਦਗੀ ਦੇ ਮਾਰਗ ਦਰਸ਼ਕ ਪਿਤਾ ਜੀ, ਤੁਹਾਡੇ ਜਨਮ ਦਿਨ ਉੱਤੇ ਮੈ ਗੁਰੂ ਸਾਹਿਬਾਨ ਦੇ ਚਰਨਾ ਵਿੱਚ ਤੁਹਾਡੀ ਲੰਬੀ ਤੇ ਤੰਦਰੁਸਤ ਜ਼ਿੰਦਗੀ ਦੀ ਅਰਦਾਸ ਕਰਦੀ ਹਾਂ। ਤੁਸੀ ਜ਼ਿੰਦਗੀ ਦੇ ਹਰ ਪੜਾਅ ਉੱਤੇ ਮਾਰਗ ਦਰਸ਼ਕ ਤੇ ਟੀਚਰ ਬਣ ਕੇ ਮੈਨੂੰ ਰਸਤਾ ਵਿਖਾਉਂਦੇ ਆਏ ਹੋ, ਉਸ ਲਈ ਤੁਹਾਡਾ ਤਹਿ ਦਿਲੋ ਸ਼ੁਕਰੀਆ ਅਦਾ ਕਰਨ ਲਈ ਮੇਰੇ ਕੋਲ ਢੁਕਵੇਂ ਸ਼ਬਦ ਹੀ ਨਹੀ ਹਨ। ਤੁਸੀਂ ਖੁਦ ਮਿਸਾਲ ਬਣ ਕੇ ਸਾਨੂੰ ਜ਼ਿੰਦਗੀ ਦੇ ਮਾਅਨੇ ਤੇ ਜਿਉਣ ਦੀ ਜਾਚ ਸਿਖਾਈ ਤੇ ਸਾਨੂੰ ਗੁਰੂ ਸਾਹਿਬਾਨ ਦੇ ਚਰਨਾ ਦਾ ਓਟ ਆਸਰਾ ਤੇ ਮਹਾਂ ਪੁਰਸ਼ਾਂ ਦੀ ਸੰਗਤ ਦੀ ਵਡਮੁੱਲੀ ਦਾਤ ਬਖ਼ਸ਼ੀ। ਇਸ ਸਾਰੇ ਕੁਝ ਲਈ ਮੈਂ ਮਹਾਨ ਗੁਰੂ ਸਾਹਿਬਾਨ ਦੀ ਕੋਟਾਨ-ਕੋਟ ਸ਼ੁਕਰਗੁਜ਼ਾਰ ਹਾਂ ਜਿਹਨਾ ਨੇ ਮੈਨੂੰ ਤੁਹਾਡੀ ਬੇਟੀ ਹੋਣ ਦਾ ਸੁਭਾਗ ਤੇ ਮਾਣ ਬਖ਼ਸ਼ਿਆ।













