December 9, 2024, 1:09 pm
----------- Advertisement -----------
HomeNewsBreaking Newsਸਿਹਤ ਮੰਤਰੀ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕੀਤਾ ਦੌਰਾ

ਸਿਹਤ ਮੰਤਰੀ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕੀਤਾ ਦੌਰਾ

Published on

----------- Advertisement -----------

ਪਟਿਆਲਾ, 24 ਦਸੰਬਰ: (ਬਲਜੀਤ ਮਰਵਾਹਾ) ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੋਵਿਡ ਵਾਰਡ ਦਾ ਜਾਇਜ਼ਾ ਲੈਦਿਆਂ ਕਿਹਾ ਕਿ ਭਾਵੇਂ ਸੂਬੇ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਸਿਹਤ ਵਿਭਾਗ ਵੱਲੋਂ ਅਹਿਤਿਆਤ ਵਜੋਂ ਪੂਰੇ ਪ੍ਰਬੰਧ ਕੀਤੇ ਗਏ ਹਨ।

          ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੋਵਿਡ ਨਾਲ ਪੀੜਤ ਜੇਕਰ ਮਰੀਜ਼ ਆਉਂਦੇ ਵੀ ਹਨ ਤਾਂ ਇਸ ਸਬੰਧੀ ਸਿਹਤ, ਮੈਡੀਕਲ ਤੇ ਖੋਜ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਹਾਲੇ ਤੱਕ ਕੋਵਿਡ ਦੇ ਕਿਸੇ ਵੀ ਨਵੇਂ ਵੈਰੀਐਂਟ ਦਾ ਸੂਬੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

          ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਵੀ ਸਿਰਫ਼ ਸੁਚੇਤ ਰਹਿਣ ਤੇ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ ਅਤੇ ਜਿਹੜੇ ਲੋਕ ਕਿਸੇ ਵੀ ਬਿਮਾਰੀ ਤੋਂ ਪੀੜਤ ਹਨ, ਜਿਵੇਂ ਕੈਂਸਰ ਜਾਂ ਫੇਰ ਕਿਸੇ ਕਾਰਨ ਸਟੀਰੋਇਡ ਲੈਂਦੇ ਹੋਣ, ਕਿਸੇ ਦੇ ਗੁਰਦੇ ਬਦਲੇ ਹਨ ਜਾ ਫੇਰ ਸਾਹ ਦੀ ਬਿਮਾਰੀ ਨਾਲ ਪੀੜ੍ਹਤ ਹੋਣ ਉਹ ਆਪਣਾ ਧਿਆਨ ਰੱਖਣ ਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ ਜਦਕਿ ਆਮ ਲੋਕਾਂ ਨੂੰ ਹਾਲੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

          ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੌਜੂਦਾ ਸਥਿਤੀ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਉਹ ਸੂਬੇ ਦੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ ਤੇ ਇਸ ਸਬੰਧੀ ਮੌਕ ਡਰਿੱਲ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਐਮਰਜੈਂਸੀ ਦਵਾਈਆਂ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ ਤੇ ਆਕਸੀਜਨ ਦੇ ਪਲਾਟ ਚਲਦੇ ਹਨ ਤੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਜਾ ਰਹੇ ਹਨ ਪਰ ਹਾਲੇ ਕੇਸ ਘੱਟ ਹਨ ਅਤੇ ਹਾਲੇ ਤੱਕ ਸੂਬੇ ਅੰਦਰ ਕੋਈ ਨਵਾਂ ਵੇਰੀਐਂਟ ਰਿਪੋਰਟ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਹਾਲੇ ਤੱਕ ਕੋਵਿਡ ਦਾ ਕੋਈ ਵੀ ਮਰੀਜ਼ ਦਾਖਲ ਨਹੀਂ ਹੋਇਆ ਹੈ, ਪਰ ਫੇਰ ਵੀ ਅਹਿਤਿਆਤ ਵਜੋਂ ਕੋਵਿਡ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਡਾ. ਆਰ.ਪੀ.ਐਸ. ਸਿਬੀਆ, ਡਾ. ਰਾਜਾ ਪਰਮਜੀਤ ਸਿੰਘ, ਡਾ. ਵਿਨੋਦ ਡੰਗਵਾਲ, ਡਾ. ਸਚਿਨ ਕੌਸ਼ਲ ਵੀ ਮੌਜੂਦ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਖਤਸ੍ਰੀਦਮਦਮਾਸਾਹਿਬ ‘ਤੇਪੁੱਜੇਸੁਖਬੀਰਬਾਦਲ, ਪੁਲਿਸਪ੍ਰਸ਼ਾਸਨਵੱਲੋਂਸੁਰੱਖਿਆਦੇਪੁਖਤਾਇੰਤਜ਼ਾਮ

 ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਭੁਗਤਨ ਲਈ ਪੰਜਾਬ ਦੇ...

ਸਿੱਧੂ ਮੂਸੇਵਾਲਾ ਅਦਾਲਤ ਨੇ ਪੁਲਸ ਮੁਲਾਜ਼ਮ ਸਣੇ ਦੋ ਸਰਕਾਰੀ ਗਵਾਹਾਂ ਖਿਲਾਫ ਵਾਰੰਟ ਕੀਤੇ ਜਾਰੀ

ਮਾਨਸਾ ਅਦਾਲਤ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਇਕ ਸੇਵਾਮੁਕਤ ਪੁਲਸ ਮੁਲਾਜ਼ਮ ਸਮੇਤ ਦੋ...

ਔਰਤ ਦਾ ਕਤਲ ਕਰਨ ਮਗਰੋਂ ਨੌਜਵਾਨ ਨੇ ਲਗਾਈ ਅੱਗ ,ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ

 ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿੱਚ ਪਿੰਡ ਬੋੜਾਵਾਲ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਔਰਤ...

ਪੰਜਾਬ ‘ਚ ਅੱਜ ਸ਼ਾਮ ਤੋਂ ਵਿਗੜੇਗਾ ਮੌਸਮ, ਦੋ ਦਿਨ ਮੀਂਹ

ਮਾਨਸੂਨ ਤੋਂ ਬਾਅਦ ਪਿਛਲੇ 2 ਮਹੀਨਿਆਂ ਦੇ ਸੋਕੇ ਤੋਂ ਬਾਅਦ ਹੁਣ ਹਲਕੀ ਬਾਰਿਸ਼ ਹੋਣ...

ਐਚ ਐਸ ਫੂਲਕਾ ਨੇ ਕੀਤਾ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਐਲਾਨ,ਕਿਹਾ ਲੋੜ ਹੈ ਨਵੀਂ ਸ਼ੁਰੂਆਤ ਦੀ

ਵੀਓਪੀ ਬਿਓਰੋ: ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਸ਼ਨੀਵਾਰ ਨੂੰ ਮੁੜ ਸਿਆਸਤ ਵਿੱਚ ਆਉਣ ਦਾ...

 ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਦਾ ਮਾਮਲਾ ਗਰਮਾਇਆ, ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਕੀਤੀ ਮੰਗ

ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ...

ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਚੌੜਾ ਖਿਲਾਫ ਕਾਰਵਾਈ ਦੀ ਉਠੀ ਮੰਗ,ਦਿੱਤਾ ਮੰਗ ਪੱਤਰ

GPC ਦੇ ਅੰਤਰਿਮ ਕਮੇਟੀ ਦੇ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਕਤ ਸਾਹਿਬਹ ਦੇ ਜਥੇਦਾਰ...

ਇਸ ਪਿੰਡ ਚ ਨਸ਼ਾ ਵੇਚਣ ਵਾਲਿਆਂ ਦੀ ਨਹੀਂ ਖੈਰ,ਹੋਵੇਗੀ ਇਹ ਕਾਰਵਾਈ

ਨਾਭਾ ਬਲਾਕ ਦੇ ਪਿੰਡ ਭੋਜੌਮਾਜਰੀ ਦੀ ਪੰਚਾਇਤ ਅਤੇ ਪਿੰਡ ਵਾਸੀਆ ਦੇ ਵੱਲੋਂ ਨਵੇਕਲੀ ਪਹਿਲ।...

ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਬਲ ਦਾ ਇਸਤਮਾਲ,ਵਾਪਿਸ ਪਰਤੇ ਕਿਸਾਨ

ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ...