September 16, 2024, 5:03 am
----------- Advertisement -----------
HomeNewsBreaking Newsਜਲੰਧਰ 'ਚ 250 ਕਰੋੜ ਦੀ ਹੈਰੋਇਨ ਬਰਾਮਦ , ਔਰਤ ਸਮੇਤ 3 ਨਸ਼ਾ...

ਜਲੰਧਰ ‘ਚ 250 ਕਰੋੜ ਦੀ ਹੈਰੋਇਨ ਬਰਾਮਦ , ਔਰਤ ਸਮੇਤ 3 ਨਸ਼ਾ ਤਸਕਰ ਗ੍ਰਿਫਤਾਰ

Published on

----------- Advertisement -----------

ਜਲੰਧਰ ‘ਚ ਪੁਲਿਸ ਨੇ ਨਸ਼ੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਜਲੰਧਰ ਸਿਟੀ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਰੀਬ 48 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਬਾਜ਼ਾਰੀ ਕੀਮਤ ਕਰੀਬ 250 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਮੁਲਜ਼ਮ ਜਲੰਧਰ ਅਤੇ ਨਵਾਂਸ਼ਹਿਰ ਦੇ ਰਹਿਣ ਵਾਲੇ ਹਨ।

ਦੱਸ ਦਈਏ ਕਿ  ਸਾਰਾ ਸਿੰਡੀਕੇਟ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਤੁਰਕੀਏ ਅਤੇ ਕੈਨੇਡਾ ਤੋਂ ਚੱਲ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੇ ਪਾਕਿਸਤਾਨ ਸਮੇਤ ਉਪਰੋਕਤ ਮੁਲਕਾਂ ਨਾਲ ਸਬੰਧ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 21 ਲੱਖ ਰੁਪਏ ਦੀ ਡਰੱਗ ਮਨੀ ਅਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ।

ਇਸਤੋਂ ਇਲਾਵਾ ਭਾਰਤ ਵਿੱਚ ਉਕਤ ਸਮੱਗਲਰਾਂ ਦਾ ਨੈੱਟਵਰਕ ਜੰਮੂ ਕਸ਼ਮੀਰ ਅਤੇ ਗੁਜਰਾਤ ਤੋਂ ਚੱਲ ਰਿਹਾ ਸੀ। ਫੜੇ ਗਏ ਮੁਲਜ਼ਮਾਂ ਦੇ ਆਗੂ ਦੋਵੇਂ ਰਾਜਾਂ ਵਿੱਚ ਬੈਠੇ ਹਨ। ਫਿਲਹਾਲ ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।

ਨਾਲ ਹੀ ਪੁਲੀਸ ਵੱਲੋਂ ਮੁਲਜ਼ਮਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਇਹ ਪਤਾ ਲੱਗ ਸਕੇ ਕਿ ਉਕਤ ਮੁਲਜ਼ਮ ਦੇਸ਼-ਵਿਦੇਸ਼ ਵਿੱਚ ਕਿਹੜੇ-ਕਿਹੜੇ ਸਮੱਗਲਰਾਂ ਨਾਲ ਸਬੰਧ ਰੱਖਦੇ ਹਨ। ਦੱਸ ਦੇਈਏ ਕਿ ਬਰਾਮਦ ਹੋਈ ਹੈਰੋਇਨ ਜਲੰਧਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤੁਹਾਡੀ ਰਸੋਈ ‘ਚ ਛੁਪਿਆ ਹੈ ਭਾਰ ਘਟਾਉਣ ਦਾ ਰਾਜ਼, 6 ਮਸਾਲੇ ਬਣਾ ਦੇਣਗੇ ਭਾਰ ਘਟਾਉਣ ਦਾ ਸਫਰ ਆਸਾਨ

ਕੀ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜੇਕਰ ਹਾਂ, ਤਾਂ ਅੱਜ ਅਸੀਂ...

ਖੇਡਾਂ ਵਤਨ ਪੰਜਾਬ ਦੀਆਂ-2024: ਡਿਪਟੀ ਸਪੀਕਰ ਰੌੜੀ ਨੇ ਕਰਵਾਈ ਅੰਡਰ-14 ਫੁੱਟਬਾਲ ਮੁਕਾਬਲਿਆਂ ਦੀ ਸ਼ੁਰੂਆਤ

ਮਾਹਿਲਪੁਰ/ਹੁਸ਼ਿਆਰਪੁਰ, 15 ਸਤੰਬਰ: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਦਿਲਚਸਪੀ ਅਤੇ ਉਤਸ਼ਾਹ ਵਧਾਉਣ...

ਵਿਧਾਇਕਾ ਮਾਣੂੰਕੇ ਵੱਲੋਂ ਵਿਧਾਨ ਸਭਾ ਵਿੱਚ ਚੁੱਕੇ ਮੁੱਦੇ ਨੂੰ ਪਿਆ ਬੂਰ

ਲੁਧਿਆਣਾ: ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਤੋਂ ਹਠੂਰ ਵਾਇਆ...

ਸ਼ਹੀਦ ਮੇਜ਼ਰ ਭਗਤ ਸਿੰਘ ਵਰਗੇ ਜਾਂਬਾਜਾ ਦਾ ਬਲੀਦਾਨ ਯਾਦ ਰੱਖੇਗਾ ਹਿੰਦੋਸਤਾਨ: ਕੈਬਨਿਟ ਮੰਤਰੀ ਕਟਾਰੂਚੱਕ

ਗੁਰਦਾਸਪੁਰ, 15 ਸਤੰਬਰ - 1965 ਦੀ ਭਾਰਤ-ਪਾਕਿ ਜੰਗ ਵਿਚ ਸ਼ਹੀਦੀ ਦਾ ਜਾਮ ਪੀਣ ਵਾਲੇ...

ਤਿੰਨ ਦਿਨਾਂ ਦੌਰੇ ‘ਤੇ ਗੁਜਰਾਤ ਪਹੁੰਚੇ PM ਮੋਦੀ; ਹਵਾਈ ਸੈਨਾ ਦੇ ਨਵੇਂ ਆਪਰੇਸ਼ਨ ਕੰਪਲੈਕਸ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਗੁਜਰਾਤ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਉਹ...

ਮੋਟਾਪਾ ਘਟਾਉਣ ਲਈ ਮੇਥੀ ਦੀ ਚਾਹ ਸਰੀਰ ਲਈ ਹੈ ਫਾਇਦੇਮੰਦ

ਸਿਹਤਮੰਦ ਅਤੇ ਫਿੱਟ ਰਹਿਣ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਾਂ। ਪਰ ਕੀ ਤੁਸੀਂ ਜਾਣਦੇ...

ਕੇਰਲ ਵਿੱਚ ਨਿਪਾਹ ਵਾਇਰਸ ਨਾਲ ਵਿਅਕਤੀ ਦੀ ਮੌਤ

ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ 24 ਸਾਲਾ ਵਿਅਕਤੀ ਦੀ...

ਹੁਣ ਹਿੰਦੀ ‘ਚ ਹੋਵੇਗੀ MBBS ਦੀ ਪੜ੍ਹਾਈ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਨੇ ਹਿੰਦੀ ਦਿਵਸ 'ਤੇ ਵੱਡਾ ਐਲਾਨ ਕੀਤਾ...

ਚੰਡੀਗੜ੍ਹ ਗ੍ਰੇਨੇਡ ਹਮਲਾ: ਅਮਰੀਕਾ-ਅਧਾਰਤ ਗੈਂਗਸਟਰ ਹੈਪੀ ਪਾਸੀਆਂ ਵੱਲੋਂ ਮੁਲਜ਼ਮਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਵਾਅਦੇ ਖੋਖਲੇ ਹੋਏ ਸਿੱਧ

ਚੰਡੀਗੜ੍ਹ, 15 ਸਤੰਬਰ (ਬਲਜੀਤ ਮਰਵਾਹਾ): ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਨਾਲ...