ਚੰਡੀਗੜ੍ਹ ਦੇ ਸੈਕਟਰ 37 ਸਥਿਤ ਲਾ ਭਵਨ ਵਿਖੇ ਆਲ ਇੰਡੀਆ ਪੀਸ ਐਂਡ ਸੋਲੀਡੈਰਿਟੀ ਆਰਗੇਨਾਈਜ਼ੇਸ਼ਨ ਦੀ ਚੱਲ ਰਹੀ ਕੌਮੀ ਕਾਨਫਰੰਸ ਦੇ ਦੂਜੇ ਦਿਨ ਵਿਸ਼ਵ ਸ਼ਾਂਤੀ ਪ੍ਰੀਸ਼ਦ ਦੇ ਪ੍ਰਧਾਨ ਪੱਲਵ ਸੇਨਗੁਪਤਾ ਨੇ ਕਿਹਾ ਕਿ ਭਾਰਤ ਵਿੱਚ ਸ਼ਾਂਤੀ ਅਤੇ ਸਦਭਾਵਨਾ ਹਰ ਕੀਮਤ ‘ਤੇ ਕਾਇਮ ਰੱਖੀ ਜਾਣੀ ਚਾਹੀਦੀ ਹੈ ਅਤੇ ਭਾਰਤ ਨੂੰ ਧਰਮ ਨਿਰਪੱਖਤਾ ਤੋਂ ਦੂਰ ਕਰਕੇ ਦੇਸ਼ ਚ ਹਿੰਦੂ ਅਤੇ ਖਾਲਸਾ ਰਾਜ ਦੀ ਮੰਗ ਕਰਨ ਵਾਲੇ ਭਾਰਤ ਦੇ ਦੁਸ਼ਮਣ ਹਨ।
ਕੇਂਦਰ ਸਰਕਾਰ ਦੀ ਭੂਮਿਕਾ ‘ਤੇ ਸਵਾਲੀਆ ਨਿਸ਼ਾਨ ਉਠਾਉਂਦੇ ਹੋਏ ਪੱਲਵ ਸੇਨ ਨੇ ਕਿਹਾ ਕਿ ਜੇਕਰ ਐਨ.ਆਈ.ਏ. ਬੰਗਾਲ ‘ਚ ਛੋਟੇ ਬੰਬ ਧਮਾਕੇ ਹੋਣ ‘ਤੇ ਪਹੁੰਚ ਸਕਦੀ ਸੀ ਤਾਂ ਇੰਨੀ ਵੱਡੀ ਘਟਨਾ ਵਾਪਰਨ ‘ਤੇ ਪੰਜਾਬ ਕਿਉਂ ਨਹੀਂ ਪਹੁੰਚੀ,
ਅੱਜ ਦੇ ਵੇਲੇ ਸੰਸਾਰ ਦੀ ਮੰਗ ਹੈ – ਸ਼ਾਂਤੀ, ਅਮਨ ਅਤੇ ਭਾਈਚਾਰਾ ।ਆਲ ਇੰਡੀਆ ਪੀਸ ਐਂਡ ਸੋਲੀਡੈਰਿਟੀ ਆਰਗੇਨਾਈਜ਼ੇਸ਼ਨ ਦੀ ਨੈਸ਼ਨਲ ਕਾਨਫਰੰਸ ਦੇ ਦੂਜੇ ਦਿਨ
6 ਦੇਸ਼ਾਂ ਨੇਪਾਲ, ਵੀਅਤਨਾਮ, ਗ੍ਰੀਸ, ਕਿਊਬਾ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ 13 ਡੈਲੀਗੇਟਾਂ ਅਤੇ ਭਾਰਤ ਦੇ 270 ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪੂਰੀ ਦੁਨੀਆ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦੀ ਮੰਗ ਨੂੰ ਦੁਹਰਾਇਆ ਅਤੇ ਭਾਰਤ ਨੂੰ ਧਰਮ ਨਿਰਪੱਖ ਰਾਸ਼ਟਰ ਬਣਾਉਣ ਅਤੇ ਮਹਾਤਮਾ ਗਾਂਧੀ ਦੇ ਸੰਦੇਸ਼ ਨੂੰ ਫੈਲਾਉਣ ਦੀ ਮੰਗ ਕੀਤੀ। ਮਹਾਤਮਾ ਗਾਂਧੀ ਦੇ ਅਮਨ ਚੈਨ ਦੇ ਸੰਦੇਸ਼ ਨੂੰ ਸਮੁੱਚੇ ਦੇਸ਼ ਵਿਚ 2 ਅਕਤੂਬਰ ਤੋਂ 30 ਜਨਵਰੀ ਤੱਕ ਮੁੜ ਦੁਹਰਾਉਣ ਲਈ ਪੂਰੇ ਭਾਰਤ ਵਿੱਚ ਮਾਰਚ ਕਰਕੇ ਅਮਨ-ਸ਼ਾਂਤੀ ਦਾ ਸੁਨੇਹਾ ਦਿੱਤਾ ਜਾਵੇਗਾ।
ਦੋ ਦਿਨਾਂ ਤੱਕ ਕਈ ਸੈਸ਼ਨਾਂ ਦੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਸਿੱਟਾ ਕੱਢਿਆ ਗਿਆ ਕਿ ਹਥਿਆਰਾਂ ਦਾ ਕੋਈ ਅੰਤ ਨਹੀਂ ਹੈ ਅਤੇ ਜੰਗ ਤੋਂ ਬਾਅਦ ਵੀ ਮਸਲੇ ਆਪਸੀ ਸੰਧੀ ਅਤੇ ਗੱਲਬਾਤ ਰਾਹੀਂ ਹੀ ਹੱਲ ਹੁੰਦੇ ਹਨ, ਫਿਰ ਪਹਿਲਾਂ ਕਿਉਂ ਨਹੀਂ।
ਪ੍ਰੈਸ ਕਾਨਫਰੰਸ ਵਿੱਚ ਵੀਅਤਨਾਮ ਤੋਂ ਟਰਾਨ ਡੇਕ ਲੋਈ, ਨੇਪਾਲ ਤੋਂ ਰਵਿੰਦਰ ਅਧਿਕਾਰੀ, ਕਿਊਬਾ ਤੋਂ ਵਿਕਟਰ ਫਿਡੇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਆਲ ਇੰਡੀਆ ਪੀਸ ਐਂਡ ਸੋਲੀਡੈਰਿਟੀ ਆਰਗੇਨਾਈਜ਼ੇਸ਼ਨ (ਏ.ਪੀ.ਐਸ.ਓ.) ਦੀ ਕੌਮੀ ਕਾਨਫਰੰਸ ਨੇ ਕਿਸੇ ਵੀ ਸਥਿਤੀ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿਆਸੀ ਦ੍ਰਿਸ਼ ਵਿੱਚ ਸ਼ਾਂਤੀ ਅਤੇ ਏਕਤਾ ਅੰਦੋਲਨ ਦੀ ਭਵਿੱਖੀ ਰਣਨੀਤੀ ਤਿਆਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਈਪਸੋ ਦੀ ਰਾਸ਼ਟਰੀ ਲੀਡਰਸ਼ਿਪ ਇਸ ਮੀਟਿੰਗ ਵਿੱਚ ਹਿੱਸਾ ਲੈ ਰਹੀ ਹੈ, ਜਿਸ ਵਿੱਚ ਦੇਸ਼ ਦੇ ਸਾਰੇ ਰਾਜਾਂ ਤੋਂ ਲਗਭਗ 300 ਡੈਲੀਗੇਟ ਸ਼ਾਮਲ ਹਨ।












