August 29, 2026, 10:20 pm
----------- Advertisement -----------
HomeNewsBreaking Newsਲੁਧਿਆਣਾ 'ਚ ਟਰਾਂਸਪੋਰਟਰ 'ਤੇ ਇਨਕਮ ਟੈਕਸ ਦਾ ਛਾਪਾ

ਲੁਧਿਆਣਾ ‘ਚ ਟਰਾਂਸਪੋਰਟਰ ‘ਤੇ ਇਨਕਮ ਟੈਕਸ ਦਾ ਛਾਪਾ

Published on

----------- Advertisement -----------

ਇਨਕਮ ਟੈਕਸ ਦੀਆਂ ਟੀਮਾਂ ਨੇ ਪੰਜਾਬ ਦੇ ਲੁਧਿਆਣਾ ਵਿੱਚ ਲੁਧਿਆਣਾ-ਕਲਕੱਤਾ ਰੋਡਵੇਜ਼ ਟਰਾਂਸਪੋਰਟ ਦੇ ਮਾਲਕਾਂ ਜਸਬੀਰ ਸਿੰਘ ਅਤੇ ਚਰਨ ਸਿੰਘ ਲੋਹਾਰਾ ਦੇ ਦਫ਼ਤਰਾਂ ਅਤੇ ਘਰਾਂ ਵਿੱਚ ਛਾਪੇਮਾਰੀ ਕੀਤੀ ਹੈ। ਵਿਭਾਗ ‘ਚ ਵੱਡੀ ਟੈਕਸ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਹੀ ਟੀਮਾਂ ਛਾਪੇਮਾਰੀ ਕਰਨ ਲਈ ਸ਼ਹਿਰ ਪਹੁੰਚ ਗਈਆਂ। ਛਾਪੇਮਾਰੀ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਚਰਨ ਸਿੰਘ ਲੋਹਾਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਦੱਸ ਦਈਏ ਕਿ ਚਰਨ ਸਿੰਘ ਲੋਹਾਰਾ ਟਰਾਂਸਪੋਰਟ ਦੇ ਨਾਲ-ਨਾਲ ਰੀਅਲ ਅਸਟੇਟ ਅਤੇ ਸ਼ਰਾਬ ਦਾ ਕਾਰੋਬਾਰੀ ਵੀ ਹੈ। ਲੋਹਾਰਾ ਜੇਕੇ ਫਾਈਨਾਂਸ ਕੰਪਨੀ ਵੀ ਚਲਾ ਰਿਹਾ ਹੈ। ਵਿਭਾਗ ਨੂੰ ਸੂਚਨਾ ਸੀ ਕਿ ਟੈਕਸ ਵਿੱਚ ਵੱਡੀਆਂ ਬੇਨਿਯਮੀਆਂ ਹੋਈਆਂ ਹਨ, ਜਿਸ ਕਾਰਨ ਅੱਜ ਟੀਮਾਂ ਨੇ ਲੋਹਾਰਾ ਦੇ ਸਾਰੇ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ। ਵਿਭਾਗ ਨੇ ਲੋਹਾਰਾ ਦੇ ਟਰਾਂਸਪੋਰਟ ਨਗਰ ਸਥਿਤ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ।

ਟਰਾਂਸਪੋਰਟ ਚਰਨ ਸਿੰਘ ਲੋਹਾਰਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਕਰੀਬੀ ਹਨ। ਲੋਹਾਰਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਵੀ ਹਨ। ਚਰਨ ਸਿੰਘ ਲੋਹਾਰਾ ਪੰਜਾਬ ਟਰਾਂਸਪੋਰਟ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਸੂਤਰਾਂ ਅਨੁਸਾਰ ਵਿਭਾਗ ਨੂੰ ਪਤਾ ਲੱਗਾ ਹੈ ਕਿ ਲੋਹਾਰਾ ਕੋਲ ਦੱਖਣੀ ਬਾਈਪਾਸ ’ਤੇ ਕਈ ਜ਼ਮੀਨਾਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

27 ਅਗਸਤ ਦੀ ਸਮੂਹਿਕ ਛੁੱਟੀ ਦਾ ਮਾਮਲਾ: ਪੰਜਾਬ ਸਰਕਾਰ ਵੱਲੋਂ ਲੱਖਾਂ ਮੁਲਾਜ਼ਮਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੇ ਹੁਕਮ

ਪੰਜਾਬ ਸਰਕਾਰ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ 27 ਅਗਸਤ ਨੂੰ...

ਨੇਪਾਲ ਤ੍ਰਾਸਦੀ ‘ਚ ਹੁਣ ਤੱਕ 626 ਲੋਕਾਂ ਦੀ ਮੌਤ, 2400 ਤੋਂ ਵੱਧ ਲਾਪਤਾ, ਸਰਕਾਰ ਨੇ ਜਾਰੀ ਕੀਤੇ ਅੰਕੜੇ

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 579 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ...

ਲੁਧਿਆਣਾ : ATM ‘ਚ ਲੁਟੇਰੇ ਦੀ BJP ਆਗੂ ਨੇ ਬਣਾਈ ਰੇਲ, ਪੈਸੇ ਲੁੱਟਣ ਦੀ ਕਰ ਰਿਹਾ ਸੀ ਕੋਸ਼ਿਸ਼

ਲੁਧਿਆਣਾ ਦੇ ਸਾਹਨੇਵਾਲ ਵਿੱਚ ਇੱਕ ਏਟੀਐਮ ਅੰਦਰ ਬੰਦੂਕ ਦੀ ਨੋਕ ‘ਤੇ ਇੱਕ ਭਾਜਪਾ ਆਗੂ...

ਮੋਹਾਲੀ ਡਿੰਪਲ ਖੱਤਰੀ ਕਤਲ ਮਾਮਲਾ: ਪੁਲਿਸ ਨੇ ਚਾਰਜਸ਼ੀਟ ਕੀਤੀ ਦਾਖਲ

ਮੋਹਾਲੀ ‘ਚ ਡਿੰਪਲ ਖੱਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਫੇਜ਼-11 ਥਾਣਾ ਪੁਲਿਸ ਨੇ ਮੁਲਜ਼ਮ...

ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨੂੰ ਨਹੀਂ ਮਿਲੀ ਐਂਟਰੀ, ਪੱਗ ਨੂੰ ਲੈ ਕੇ ਛਿੜਿਆ ਵਿਵਾਦ

ਆਸਟ੍ਰੀਆ ਦੇ ਸਾਲਜ਼ਬਰਗ ਤੋਂ ਸਿੱਖ ਨੌਜਵਾਨਾਂ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ...

ਪੰਜਾਬ ਕਾਂਗਰਸ ‘ਚ ਫਿਰ ਵਧੀ ਧੜੇਬੰਦੀ! ਚੰਨੀ ਦੇ ਹੱਕ ‘ਚ ਡਟੇ ਰਮਨਜੀਤ ਸਿੱਕੀ, ਕਿਹਾ- ‘ਜਿੱਥੇ ਚੰਨੀ, ਉੱਥੇ ਅਸੀਂ’

ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵਿਚਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ...

ਸ਼੍ਰੋਮਣੀ ਅਕਾਲੀ ਦਲ ਨੇ ‘ਵਾਰਿਸ ਪੰਜਾਬ ਦੇ’ ਦੀ ਵੀਡੀਓ ਕਲਿੱਪ ਜਾਰੀ ਕਰਕੇ ਲਾਏ ਇਲਜ਼ਾਮ

ਰੱਖੜ ਪੁੰਨਿਆ ਮੇਲੇ ਦੌਰਾਨ ਬਾਬਾ ਬਕਾਲਾ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਸਟੇਜ...

ਕਲਯੁੱਗੀ ਨੂੰਹ ਨੇ ਸੱਸ ਦਾ ਕੀਤਾ ਬੇਰਹਿਮੀ ਨਾਲ ਕਤਲ, ਭਰਾ ਤੇ ਦੋਸਤ ਨੇ ਅਪਰਾਧ ‘ਚ ਦਿੱਤਾ ਸਾਥ

ਸੰਗਰੂਰ ਵਿਚ ਇੱਕ ਨੂੰਹ ਵੱਲੋਂ ਆਪਣੀ ਸੱਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ...

ਪੰਜਾਬ BJP ‘ਚ ਵੱਡਾ ਐਕਸ਼ਨ! 3 ਆਗੂਆਂ ਨੂੰ ਕਾਰਨ ਦੱਸੋ ਨੋਟਿਸ, 7 ਦਿਨਾਂ ‘ਚ ਦੇਣਾ ਹੋਵੇਗਾ ਜਵਾਬ

ਪੰਜਾਬ ਭਾਜਪਾ ਨੇ ਪਾਰਟੀ ਅਨੁਸ਼ਾਸਨ ਨੂੰ ਲੈ ਕੇ ਤਿੰਨ ਆਗੂਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ...