ਕਿਸਾਨ ਅੰਦੋਲਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਪੁਲ ਦਾ ਕੰਮ ਕਰਨਾ ਮੇਰਾ ਫਰਜ਼ ਹੈ। ਕਿਸਾਨਾਂ ਦੀਆਂ ਮੰਗਾਂ ਸੁਣਨਾ ਅਤੇ ਉਹਨਾਂ ਨੂੰ ਮੰਨਣਾ ਕੇਂਦਰ ਦਾ ਕੰਮ ਹੈ ਤੇ ਪ੍ਰਸਤਾਵ ਮੰਨਣਾ ਜਥੇਬੰਦੀਆਂ ਦਾ ਕੰਮ ਹੈ।
ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਮੈਂ 21 ਸਾਲਾ ਸ਼ੁਭਕਰਨ ਦੀ ਮੌਤ ਤੋਂ ਬਹੁਤ ਦੁਖੀ ਹਾਂ। ਮੈਂ ਸ਼ੁਭਕਰਨ ਦੇ ਪਰਿਵਾਰ ਨਾਲ ਖੜ੍ਹਾ ਹਾਂ ਤੇ ਸ਼ੁਭਕਰਨ ਦੀ ਮੌਤ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੇ ਨਾ ਰੋਕਿਆ ਹੁੰਦਾ ਤਾਂ ਕਿਸਾਨ ਅੱਗੇ ਵੱਧ ਜਾਂਦੇ ਤੇ ਦਿੱਲੀ ਵਿੱਚ ਦਾਖਿਲ ਹੋ ਜਾਂਦੇ। ਕਿਸੇ ਵੀ ਮੰਗ ਨੂੰ ਲੈ ਕੇ 22 ਜਨਵਰੀ 2021 ਤੋਂ ਬਾਅਦ ਕਿਸਾਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ।
ਕਿਸਾਨਾਂ ਲਈ ਸਰਹੱਦ ‘ਤੇ SSF ਦੀਆਂ ਗੱਡੀਆਂ ਅਤੇ ਜ਼ਖਮੀ ਕਿਸਾਨਾਂ ਲਈ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ।ਦੋ ਮੰਤਰੀਆਂ ਅਤੇ ਇੱਕ ਵਿਧਾਇਕ ਨੂੰ ਡਿਊਟੀ ‘ਤੇ ਲਾਇਆ ਹੈ ।ਨਾਲ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਬਿਲਕੁਲ ਠੀਕ-ਠਾਕ ਹੈ। ਮੈਂ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ।