ਸੋਸ਼ਲ ਮੀਡੀਆ ‘ਤੇ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਿੰਗੀ ਕਾਰ ਰੇਂਜ ਰੋਵਰ ਵਿੱਚ ਆਏ ਵਿਅਕਤੀਆਂ ਨੇ ਪਹਿਲਾਂ ਉੱਥੇ ਇੱਕ ਬੱਸ ਦੇ ਡਰਾਈਵਰ ਦੀ ਕੁੱਟਮਾਰ ਕੀਤੀ। ਬੱਸ ਡਰਾਈਵਰ ਦੀ ਕੁੱਟਮਾਰ ਹੁੰਦੀ ਦੇਖ ਕੇ ਜਦੋਂ ਕੁਝ ਲੋਕ ਉਸ ਨੂੰ ਛੁਡਾਉਣ ਆਏ ਤਾਂ ਉਨ੍ਹਾਂ ਨੇ ਲੋਕਾਂ ਨਾਲ ਵੀ ਲੜਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਇਕ ਦੁਕਾਨਦਾਰ ਦੇ ਬਾਹਰ ਰੱਖੇ ਘੜੇ ਅਤੇ ਹੋਰ ਸਾਮਾਨ ਦੀ ਭੰਨ-ਤੋੜ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।।
ਜਾਣਕਾਰੀ ਮੁਤਾਬਿਕ ਇਹ ਇਹ ਸਾਰੀ ਘਟਨਾ ਕਾਲਾ ਸਿੰਘਾ ਰੋਡ ‘ਤੇ ਸਥਿਤ ਮੰਦਰ ਦੇ ਬਾਹਰ ਵਾਪਰੀ। ਪਤਾ ਲੱਗਾ ਹੈ ਕਿ ਉਕਤ ਨੌਜਵਾਨ ਆਪਣੀ ਕਾਰ ਰੇਂਜ ਰੋਵਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਕਿ ਬੱਸ ਨਾਲ ਹਲਕੀ ਜਿਹੀ ਟੱਕਰ ਹੋ ਗਈ। ਇਸ ਤੋਂ ਬਾਅਦ ਹੀ ਕਾਰ ਸਵਾਰ ਨੌਜਵਾਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਬੱਸ ਡਰਾਈਵਰ ਕੁਝ ਸਮਝਦਾ, ਨੌਜਵਾਨਾਂ ਨੇ ਬੱਸ ਡਰਾਈਵਰ ਨਾਲ ਲੜਾਈ ਸ਼ੁਰੂ ਕਰ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਕਾਰ ਸਵਾਰ ਨੌਜਵਾਨ ਬੱਸ ਡਰਾਈਵਰ ਨਾਲ ਕੁੱਟਮਾਰ ਕਰ ਰਹੇ ਸਨ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਦੋਵਾਂ ਧਿਰਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਪਰ ਕਾਰ ਸਵਾਰ ਲੋਕਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
----------- Advertisement -----------
ਰੇਂਜ ਰੋਵਰ ਕਾਰ ਸਵਾਰ ਵਿਅਕਤੀ ਨੇ ਬੱਸ ਡਰਾਈਵਰ ਨਾਲ ਬਹਿਸ ਮਗਰੋਂ ਕੀਤੀ ਕੁੱਟਮਾਰ
Published on
----------- Advertisement -----------
----------- Advertisement -----------












