ਖਾਣ-ਪੀਣ ਦੀਆਂ ਵਸਤੂਆਂ ਵਿੱਚੋਂ ਅਜੀਬੋ-ਗਰੀਬ ਚੀਜ਼ਾਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਦੇ ਨਾਨ ਅਤੇ ਛੋਲਿਆਂ ਦੀ ਸਬਜ਼ੀ ‘ਚੋ ਸੁੰਡੀਆਂ ਨਿਕਲਦੀਆਂ ਹਨ ਤੇ ਕਦੇ ਚੌਮਿਨ (ਨੂਡਲਜ਼) ‘ਚੋ ਬਿੱਛੂ, ਤਾਂ ਕਦੇ ਪੀਜ਼ੇ ਚੋ ਕਾਕਰੋਚ। ਹੁਣ ਨੂਡਲਜ਼ ‘ਚੋਂ ਚੂਹੇ ਨਿਕਲਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਜਲੰਧਰ ਸ਼ਹਿਰ ਦੇ ਮਾਤਾ ਰਾਣੀ ਚੌਕ ਸਥਿਤ ਮਾਡਲ ਹਾਊਸ ਰੋਡ ਦਾ ਹੈ।

ਚੌਕ ਨੇੜੇ ਰਹਿੰਦੇ ਨਵੀਨ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਅੱਜ ਉਸ ਦੇ ਵੱਡੇ ਭਰਾ ਦਾ ਜਨਮ ਦਿਨ ਸੀ। ਉਸਨੇ ਕੇਕ ਕੱਟਣ ਤੋਂ ਬਾਅਦ ਨੂਡਲਜ਼ ਆਰਡਰ ਕੀਤੇ। ਜਦੋਂ ਨੂਡਲਜ਼ ਪਲੇਟਾਂ ਵਿੱਚ ਪਾ ਕੇ ਖਾ ਰਹੇ ਸਨ ਤਾਂ ਅਚਾਨਕ ਇੱਕ ਚੂਹੇ ਦਾ ਬੱਚਾ ਸਾਹਮਣੇ ਆਇਆ। ਜਿਵੇਂ ਹੀ ਉਸ ਦੀ ਭਾਬੀ ਨੂੰ ਪਤਾ ਲੱਗਾ ਕਿ ਉਸ ਵਿਚ ਚੂਹਾ ਹੈ ਤਾਂ ਉਸ ਦੀ ਸਿਹਤ ਵਿਗੜ ਗਈ, ਕਿਉਕਿ ਉਸ ਨੇ ਕੁਝ ਨੂਡਲਜ਼ ਖਾ ਲੈ ਸਨ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਜਿਸ ਦੁਕਾਨ ਤੋਂ ਨੂਡਲਜ਼ ਮੰਗਵਾਏ ਸਨ, ਘਟਨਾ ਤੋਂ ਬਾਅਦ ਨਵੀਨ ਨੂਡਲਜ਼ ਲੈ ਕੇ ਉਸ ਦੁਕਾਨਦਾਰ ਕੋਲ ਗਿਆ। ਪਹਿਲਾਂ ਤਾਂ ਦੁਕਾਨਦਾਰ ਇਹ ਮੰਨਣ ਨੂੰ ਵੀ ਤਿਆਰ ਨਹੀਂ ਸੀ ਕਿ ਉਸ ਨੇ ਇੱਥੋਂ ਜੋ ਨੂਡਲਜ਼ ਭੇਜੇ ਸਨ, ਉਸ ‘ਚੋਂ ਚੂਹਾ ਨਿਕਲਿਆ ਹੈ। ਨੌਜਵਾਨ ਨੇ ਜਦੋਂ ਸਾਰੀਆਂ ਵੀਡੀਓ ਦਿਖਾਈਆਂ ਤਾਂ ਦੁਕਾਨਦਾਰ ਮੰਨ ਗਿਆ। ਇਸ ਦੇ ਨਾਲ ਹੀ ਮਾਮਲੇ ਨੂੰ ਸ਼ਾਂਤ ਕਰਨ ਲਈ ਦੁਕਾਨਦਾਰ ਨੇ ਨਵੀਨ ਨੂੰ ਕਿਹਾ ਕਿ ਉਹ ਨੂਡਲਜ਼ ਖਾਣ ਤੋਂ ਬਾਅਦ ਬਿਮਾਰ ਹੋਣ ਵਾਲੇ ਘਰ ਦੇ ਲੋਕਾਂ ਦੇ ਇਲਾਜ ਦਾ ਸਾਰਾ ਖਰਚਾ ਚੁੱਕੇਗਾ।












