October 15, 2026, 2:03 pm
----------- Advertisement -----------
HomeNewsBreaking NewsPGI 'ਚ ਜਲਦ ਖੁੱਲ੍ਹੇਗਾ ਜਨ ਔਸ਼ਧੀ ਕੇਂਦਰ, ਡਾਇਰੈਕਟਰ ਨੇ ਐਮਰਜੈਂਸੀ ਬਲਾਕ 'ਚ...

PGI ‘ਚ ਜਲਦ ਖੁੱਲ੍ਹੇਗਾ ਜਨ ਔਸ਼ਧੀ ਕੇਂਦਰ, ਡਾਇਰੈਕਟਰ ਨੇ ਐਮਰਜੈਂਸੀ ਬਲਾਕ ‘ਚ ਜਗ੍ਹਾ ਲੱਭਣ ਦੇ ਦਿੱਤੇ ਨਿਰਦੇਸ਼

Published on

----------- Advertisement -----------

ਚੰਡੀਗੜ੍ਹ, 29 ਜੁਲਾਈ 2023 – ਪੀਜੀਆਈ ਦੇ ਐਮਰਜੈਂਸੀ ਬਲਾਕ ਵਿੱਚ ਮਰੀਜ਼ਾਂ ਲਈ ਜਲਦੀ ਹੀ ਜਨ ਔਸ਼ਧੀ ਕੇਂਦਰ ਖੋਲ੍ਹਿਆ ਜਾਵੇਗਾ। ਇਸ ਸੰਦਰਭ ਵਿੱਚ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਨੂੰ ਪੀਜੀਆਈ ਦੇ ਐਮਰਜੈਂਸੀ ਬਲਾਕ ਵਿੱਚ ਜਨ ਔਸ਼ਧੀ ਕੇਂਦਰ ਲਈ ਜਗ੍ਹਾ ਲੱਭਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਵੀ ਪੀਜੀਆਈ ਪ੍ਰਬੰਧਕਾਂ ਨੂੰ ਇੱਕ ਪੱਤਰ ਲਿਖ ਕੇ ਐਮਰਜੈਂਸੀ ਬਲਾਕ ਵਿੱਚ ਜਨ ਔਸ਼ਧੀ ਕੇਂਦਰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਮਰੀਜ਼ਾਂ ਨੂੰ ਜੈਨਰਿਕ ਦਵਾਈਆਂ ਕਿਫਾਇਤੀ ਦਰਾਂ ‘ਤੇ ਇੱਥੇ ਉਪਲਬਧ ਕਰਵਾਈਆਂ ਜਾ ਸਕਣ।

ਦੱਸ ਦਈਏ ਕਿ ਪੀਜੀਆਈ ਚੰਡੀਗੜ੍ਹ ਦੇ ਐਮਰਜੈਂਸੀ ਬਲਾਕ ਵਿੱਚ ਮੌਜੂਦ ਕੈਮਿਸਟ ਦੀ ਦੁਕਾਨ ਨੂੰ ਟੈਂਡਰ ਰਾਹੀਂ ਪ੍ਰਾਈਵੇਟ ਫਾਰਮ ਨੂੰ ਜਾਰੀ ਕੀਤੀ ਗਈ ਹੈ। ਕੈਮਿਸਟ ਦੀ ਦੁਕਾਨ ਦਾ ਇੱਕ ਦਿਨ ਦਾ ਕਿਰਾਇਆ ਕਰੀਬ ਛੇ ਲੱਖ ਰੁਪਏ ਹੈ। ਅਜਿਹੇ ‘ਚ ਕੈਮਿਸਟ ਦੀ ਦੁਕਾਨ ਦਾ ਕਿਰਾਇਆ ਕੱਢਣ ਲਈ ਇਸ ਪ੍ਰਾਈਵੇਟ ਫਾਰਮ ਨੂੰ ਵੱਧ ਤੋਂ ਵੱਧ ਬ੍ਰਾਂਡ ਵਾਲੀਆਂ ਦਵਾਈਆਂ ਵੇਚਣੀਆਂ ਜ਼ਰੂਰੀ ਹਨ।

ਕਿਉਂਕਿ ਬ੍ਰਾਂਡੇਡ ਦਵਾਈਆਂ ਜੈਨਰਿਕ ਦਵਾਈਆਂ ਨਾਲੋਂ ਮਹਿੰਗੀਆਂ ਹਨ ਅਤੇ ਕੈਮਿਸਟ ਦਾ ਕਿਰਾਇਆ ਬ੍ਰਾਂਡਿਡ ਦਵਾਈਆਂ ਵੇਚ ਕੇ ਹੀ ਕੱਢਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਪੀਜੀਆਈ ਦੀ ਐਮਰਜੈਂਸੀ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ ਜਨ ਔਸ਼ਧੀ ਕੇਂਦਰ ਦੀਆਂ ਸਹੂਲਤਾਂ ਨਾ ਮਿਲਣ ਕਾਰਨ ਕੈਮਿਸਟਾਂ ਤੋਂ ਬ੍ਰਾਂਡੇਡ ਦਵਾਈਆਂ ਖਰੀਦਣ ਲਈ ਮਜਬੂਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

  ਪੰਜਾਬ ਬੰਦ ਦਾ ਅਸਰ: ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ, ਅਣਮਿੱਥੇ ਸਮੇਂ ਲਈ ਮੁਫ਼ਤ ਰੱਖਣ ਦਾ ਐਲਾਨ

ਪੰਜਾਬ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ...

ਫਿਲੌਰ ‘ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ SSP, DC, DSP ਤੇ SDM ਹੋਣਗੇ ਸ਼ਾਮਲ

CM ਭਗਵੰਤ ਮਾਨ ਨੇ ਭਲਕੇ ਹਾਈ ਲੈਵਲ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵੱਲੋਂ ਕੱਲ੍ਹ...

ਝੋਟਾ ਕਤਲ ਕਾਂਡ: ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ, DSP ਖਿਲਾਫ਼ ਵੀ ਐਕਸ਼ਨ ਦੀ ਤਿਆਰੀ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਨਤਕ ਰੋਸ...

ਪਰਵਿੰਦਰ ਝੋਟਾ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, 2 ਹੋਰਾਂ ਦੇ ਨਾਮ ਆਏ ਸਾਹਮਣੇ

ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ...

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...

ਪੰਜਾਬ ਅਤੇ ਹਰਿਆਣਾ ਦੇ ਪੈਟਰੋਲ ਪੰਪ ਮਾਲਕਾਂ ਦਾ ਐਲਾਨ: UPI ਰਾਹੀਂ ਭੁਗਤਾਨ ਬੰਦ ਕਰਨ ਦੀ ਚਿਤਾਵਨੀ

ਪੰਜਾਬ ਅਤੇ ਹਰਿਆਣਾ ਦੇ ਪੈਟਰੋਲੀਅਮ ਡੀਲਰਾਂ ਨੇ UPI ਉੱਤੇ ਲੱਗਣ ਵਾਲੇ MDR ਉੱਤੇ ਨਾਰਾਜ਼ਗੀ...

VVIP ਕਾਫ਼ਲੇ ‘ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ BSF ਨੇ 15KG ਹੈਰੋਇਨ ਸਮੇਤ ਕੀਤਾ ਕਾਬੂ

ਚੰਡੀਗੜ੍ਹ- ਨਸ਼ਾ-ਵਿਰੋਧੀ ਮੁਹਿੰਮ ਬਾਰੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਇੱਕ...

ਬਿਹਾਰ ‘ਚ ਵੱਡਾ ਹਾਦਸਾ, ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਨਾਲ 13 ਬੱਚਿਆਂ ਦੀ ਮੌਤ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਗੰਗਾ ਨਦੀ ‘ਚ ਹੋਏ ਕਿਸ਼ਤੀ ਹਾਦਸਾ ਵਾਪਰਿਆ ਹੈ। ਰਾਘੋਪੁਰ...