June 7, 2026, 12:17 pm
----------- Advertisement -----------
HomeNewsLatest Newsਹਲਦੀਰਾਮ ਨਾਲ ਸਬੰਧਤ ਜੋਗਿੰਦਰ ਰਾਣਾ ਨੂੰ ਗੈਰ ਮਿਆਰੀ ਤੇਲ ਵਰਤਣ ਲਈ 10...

ਹਲਦੀਰਾਮ ਨਾਲ ਸਬੰਧਤ ਜੋਗਿੰਦਰ ਰਾਣਾ ਨੂੰ ਗੈਰ ਮਿਆਰੀ ਤੇਲ ਵਰਤਣ ਲਈ 10 ਹਜ਼ਾਰ ਰੁਪਏ ਜੁਰਮਾਨਾ

Published on

----------- Advertisement -----------

ਐੱਸ ਏ ਐੱਸ ਨਗਰ/ ਡੇਰਾਬੱਸੀ, 3 ਮਈ: ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ ਨੇ ਖ਼ੁਰਾਕ ਪਦਾਰਥਾਂ ਸਬੰਧੀ ਗੈਰਮਿਆਰੀ ਤੇਲ ਦੀ ਵਰਤੋਂ ਦੇ ਦੋਸ਼ ਹੇਠ ਹਲਦੀਰਾਮ, ਡੇਰਾਬੱਸੀ ਨਾਲ ਸਬੰਧਤ ਜੋਗਿੰਦਰ ਰਾਣਾ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਕੋਈ ਖ਼ੁਰਾਕ ਪਦਾਰਥਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ ਨਿਯਮਾਂ ਮੁਤਾਬਕ ਸ਼ਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਬਾਬਤ ਸ਼ਿਕਾਇਤ ਰਵੀਨੰਦਨ, ਫੂਡ ਸੇਫਟੀ ਅਫਸਰ, ਦਫਤਰ ਸਿਵਲ ਸਰਜਨ , ਐਸ.ਏ.ਐਸ.ਨਗਰ ਵੱਲੋਂ ਉਹਨਾਂ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਜਿਸ ਸਬੰਧੀ ਹਲਦੀਰਾਮ ਡੇਰਾਬੱਸੀ ਸਬੰਧੀ ਜੋਗਿੰਦਰ ਰਾਣਾ ਨੂੰ ਤਲਬ ਕੀਤਾ ਗਿਆ। ਸ਼ਿਕਾਇਤ ਮੁਤਾਬਕ 18.07.2022 ਨੂੰ ਉਪਰੋਕਤ ਵਪਾਰਕ ਇਕਾਈ ਦੀ ਚੈਕਿੰਗ ਕੀਤੀ ਗਈ। ਉਸ ਵੇਲੇ ਤੇਲ ਵਿੱਚ ਖ਼ੁਰਾਕ ਪਦਾਰਥ ਤਲੇ ਜਾ ਰਹੇ ਸਨ। ਤੇਲ ਦੇ ਸੈਂਪਲ ਲੈਕੇ ਟੈਸਟ ਲਈ ਐਨਾਲਿਸਟ ਪੰਜਾਬ, ਚੰਡੀਗੜ੍ਹ ਨੂੰ ਭੇਜੇ ਗਏ। ਫੂਡ ਐਨਾਲਿਸਟ ਪੰਜਾਬ, ਚੰਡੀਗੜ੍ਹ ਦੀ ਰਿਪੋਰਟ ਉਪਰੋਕਤ ਵਪਾਰਕ ਇਕਾਈ ਖਿਲਾਫ ਕਾਰਵਾਈ ਕਰਨ ਲਈ ਪ੍ਰਾਪਤ ਹੋਈ। ਇਸ ਸਬੰਧ ਵਿੱਚ ਦੋਸ਼ੀ ਨੇ ਆਪਣਾ ਕਸੂਰ ਮੰਨਦੇ ਹੋਏ ਕਿਹਾ ਕਿ ਉਹ ਮੁੜ ਤੋਂ ਇਹ ਗਲਤੀ ਨਹੀਂ ਕਰੇਗਾ।
ਸਾਰੇ ਤਥਾਂ ਨੂੰ ਵਾਚਣ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਦੋਸ਼ੀ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 26 ਦੀ ਉਲੰਘਣਾ ਕੀਤੀ ਗਈ ਹੈ, ਕਿਉਂਕਿ ਇਹ ਮਾਮਲਾ ਸਿੱਧੇ ਤੌਰ ‘ਤੇ ਜਨਹਿਤ ਨਾਲ ਸਬੰਧਤ ਹੈ, ਇਸ ਲਈ ਦੋਸ਼ੀ ਨੂੰ ਉਕਤ ਐਕਟ ਤਹਿਤ ਦਸ ਹਜ਼ਾਰ ਰੁਪਏ ਜੁਰਮਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ

ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਸ਼ਕਲ ਕਰ ਦਿੱਤਾ...

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...