October 25, 2026, 12:33 pm
----------- Advertisement -----------
HomeNewsLatest Newsਸਿੰਘ ਸਭਾ ਲਹਿਰ ਦੀ ਚੇਤਨਾ ਯਾਤਰਾ ਨੂੰ ਦੇਸ਼ ਭਰ ’ਚ ਭਰਵਾਂ ਹੁੰਗਾਰਾ

ਸਿੰਘ ਸਭਾ ਲਹਿਰ ਦੀ ਚੇਤਨਾ ਯਾਤਰਾ ਨੂੰ ਦੇਸ਼ ਭਰ ’ਚ ਭਰਵਾਂ ਹੁੰਗਾਰਾ

Published on

----------- Advertisement -----------

ਚੰਡੀਗੜ੍ਹ : 14 ਅਗਸਤ 2023 (ਬਲਜੀਤ ਮਰਵਾਹਾ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵੱਲੋਂ ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਵਰ੍ਹੇ ਨੂੰ ਲੈ ਕੇ ਦੇਸ਼ ਭਰ ’ਚ ਕੱਢੀਚੇਤਨਾ ਯਾਤਰਾ ਨੂੰ ਸਾਰੇ ਹੀ ਸੂਬਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਯਾਤਰਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿੱਚ ਸੰਪੰਨ ਹੋਈ ਜਿਸ ਵਿੱਚ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਅਤੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਤੋਂ ਇਲਾਵਾ ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਅਤੇ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਸਰਗਰਮੀ ਨਾਲ ਹਿੱਸਾ ਲਿਆ।

ਇਕ ਮਹੀਨੇ ਦੀ ਯਾਤਰਾ ਸੰਪੂਰਨ ਹੋਣ ਮਗਰੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿੱਚ ਸਿੱਖ ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਗਿਆ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਬੁਲਾਰਿਆਂ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸਿੱਖ ਸਿਧਾਂਤ ਅਤੇ ਸਿੰਘ ਸਭਾ ਲਹਿਰ ਦੇ ਨਿਕਾਸ, ਵਿਕਾਸ ਅਤੇ ਯੋਗਦਾਨ ਬਾਰੇ ਚਾਨਣਾ ਪਾਇਆ। ਯਾਤਰਾ ਵਿੱਚ ਸ਼ਾਮਿਲ ਭਾਈ ਬਲਬੀਰ ਸਿੰਘ ਭੱਠਲ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਦਾ ਵਿਖਿਆਨ ਕੀਤਾ। ਗੁਰਧਾਮਾਂ ਵਿੱਚ ਧਾਰਮਿਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਇਕ ਵਾਰ ਫਿਰ ਇਸ ਲਹਿਰ ਨੂੰ ਸੁਰਜੀਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਿੱਖ ਸਮਾਜ ਮੁੜ ਬਿਪਰਵਾਦ, ਮਾਇਆਵਾਦ ਅਤੇ ਦੇਹਧਾਰੀਆਂ ਦੇ ਮੱਕੜਜਾਲ ’ਚ ਫਸਦਾ ਜਾ ਰਿਹਾ ਹੈ।

ਪ੍ਰੋ. ਸ਼ਾਮ ਸਿੰਘ ਨੇ ਦੱਸਿਆ ਕਿ ਜਿਸ ਸਮੇਂ 1873 ਵਿੱਚ ਸਿੰਘ ਸਭਾ ਲਹਿਰ ਪੈਦਾ ਹੋਈ ਸੀ, ਉਦੋਂ ਸਿੱਖ ਸਮਾਜ, ਈਸਾਈਆਂ, ਆਰੀਆ ਸਮਾਜੀਆਂ, ਬ੍ਰਹਮੋ ਸਮਾਜੀਆਂ ਦੇ ਹਮਲਿਆਂ ਦੇ ਨਾਲ ਅੰਦਰੂਨੀ ਹਮਲਿਆਂ ਦਾ ਵੀ ਸਾਹਮਣਾ ਕਰ ਰਿਹਾ ਸੀ। ਸ੍ਰੀ ਦਰਬਾਰ ਸਾਹਿਬ ਵਿੱਚ ਅਖੌਤੀ ਦਲਿਤ ਜਾਤੀਆਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ ਸੀ, ਖੂਹਾਂ ’ਤੇ ਪਾਣੀ ਨਹੀਂ ਭਰਨ ਦਿੱਤਾ ਜਾਂਦਾ ਸੀ। ਸਿੰਘ ਸਭਾ ਲਹਿਰ ਨੇ ਵਿਤਕਰੇ ਵਿਰੁੱਧ ਚੇਤਨਾ ਪੈਂਦਾ ਕੀਤੀ, ਜਿਸ ਦੀ ਬਦੌਲਤ 12 ਅਕਤੂਬਰ 1920 ਨੂੰ ਇਸ ਵਰਗ ਨੂੰ ਸ੍ਰੀ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਖੁੱਲ੍ਹ ਮਿਲੀ ਸੀ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਜੋ ਪੰਜਾਬ ਤੋਂ ਵਿਦੇਸ਼ਾਂ ਨੂੰ ਅੰਨ੍ਹੇਵਾਹ ਪ੍ਰਵਾਸ ਹੋ ਰਿਹਾ ਹੈ, ਇਹ ਸਿੱਖ ਸਮਾਜ ਲਈ ਬਹੁਤ ਖਤਰਨਾਕ ਹੈ, ਕਿਸੇ ਦਿਨ ਪੰਜਾਬ ਦੀ ਧਰਤੀ ’ਤੇ ਸਿੱਖ ਘੱਟ ਗਿਣਤੀ ਵਿੱਚ ਰਹਿ ਜਾਣਗੇ।

ਉਹਨਾਂ ਕਿਹਾ ਕਿ ਅੱਜ ਨੌਜਵਾਨਾਂ ਦੇ ਸੁਪਨਿਆਂ ਵਿੱਚ ਪੰਜਾਬ ਮੁਰਝਾ ਚੁੱਕਿਆ ਹੈ, ਜੋ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ। ਲੇਖਕ ਰਾਜਵਿਦੰਰ ਸਿੰਘ ਰਾਹੀ ਨੇ ਕਿਹਾ ਕਿ ਸਿੰਘ ਸਭਾ ਦੇ ਆਗੂਆਂ ਵੱਲੋਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਅਖਬਾਰ ਕੱਢ ਕੇ ਪੰਜਾਬੀ ਪੱਤਰਾਕਾਰੀ ਦਾ ਮੁੱਢ ਬੰਨ੍ਹਿਆ ਗਿਆ। ਪੰਜਾਬੀ ਸਾਹਿਤ ਵਿੱਚ ਨਾਵਲ, ਕਹਾਣੀ ਅਤੇ ਖੁੱਲ੍ਹੀ ਕਵਿਤਾ ਦੇ ਰੂਪ ਵੀ ਸਿੰਘ ਸਭਾ ਲਹਿਰ ਹੀ ਲੈ ਕੇ ਆਈ। ਉਹਨਾਂ ਕਿਹਾ ਕਿ ਸਿੰਘ ਸਭਾ ਲਹਿਰ ਨੇ ਲੜਕੀਆਂ ਦੀ ਪੜ੍ਹਾਈ ਲਈ ਸਭ ਤੋਂ ਵੱਧ ਕੰਮ ਕੀਤਾ ਹੈ। ਉਹਨਾਂ ਨੇ ਭਾਈ ਤਖਤ ਸਿੰਘ ਦੀ ਅਗਵਾਈ ਵਿੱਚ ਫਿਰੋਜ਼ਪੁਰ ਸਿੱਖ ਕੰਨਿਆ ਮਹਾਂਵਿਦਿਆਲਾ ਅਤੇ ਕੈਰੋਂ (ਤਰਨਤਾਰਨ) ਵਿੱਚ ਲੜਕੀਆਂ ਦੇ ਬੋਰਡਿੰਗ ਸਕੂਲ ਖੋਲ੍ਹੇ ਸਨ। ਪੰਜਾਬੀ ਹੀ ਨਹੀਂ, ਸਗੋਂ ਭਾਰਤੀ ਬੋਲੀਆਂ ਵਿੱਚ ਸਭ ਤੋਂ ਪਹਿਲਾ ਔਰਤਾਂ ਦਾ ਮੈਗਜ਼ੀਨ ‘ਪੰਜਾਬੀ ਭੈਣ’ ਕੱਢਿਆ ਸੀ। ਸਿੰਘ ਸਭਾ ਲਹਿਰ ਨੇ ਪੰਜਾਬੀ ਬੋਲੀ ਨੂੰ ਪੰਜਾਬ ਦੀ ਬੋਲੀ ਬਣਾਉਣ ਲਈ ਬਹੁਤ ਠੋਸ ਯਤਨ ਕੀਤੇ ਸਨ। ਉਹਨਾਂ ਨੇ ਵਿਦਿਆ ਦੇ ਖੇਤਰ ਵਿੱਚ ਸਭ ਤੋਂ ਵੱਧ ਕੰਮ ਕੀਤਾ ਹੈ, ਜਿਸ ਦੀ ਸਿਖਰ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਦੀ ਸਥਾਪਨਾ ਸੀ।

ਇੰਟਰਨੈਸ਼ਲਨ ਸਿੱਖ ਕੰਨਫੈਂਡਰੇਸ਼ਨ ਦੇ ਸਕੱਤਰ ਜਰਨਲ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਅੱਜ ਸਿੱਖ ਸਮਾਜ ਦੀ ਜਵਾਨੀ ਦੇ ਪ੍ਰਵਾਸ ਕਾਰਨ, ਸਿੱਖ ਸਮਾਜ ਪੜ੍ਹਾਈ ਵਿੱਚ ਬਹੁਤ ਪਛੜ ਰਿਹਾ ਹੈ। ਸਿੱਖ ਨੌਜੁਆਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਨਹੀਂ ਬੈਠ ਰਹੇ, ਫੌਜ ਵਿੱਚ ਜਰਨੈਲਾਂ ਅਤੇ ਕਮਾਂਡਰਾ ਦੀ ਗਿਣਤੀ ਘਟ ਰਹੀ ਹੈ, ਸਿੱਖ ਨੌਜਵਾਨ ਦੇਸ਼ ਦੀਆਂ ਸਿਖਰ ਦੀਆਂ ਪੋਸਟਾਂ ਤੋਂ ਲਗਾਤਾਰ ਪਿੱਛੇ ਰਹਿ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸਿੱਖ ਸਮਾਜ ਆਰਥਿਕ ਪੱਖੋਂ ਇਕ ਖੁਸ਼ਹਾਲ ਸਮਾਜ ਹੈ ਪਰ ਇਸ ਦੀ ਹਾਲਤ ਉਸ ਜਹਾਜ਼ ਵਰਗੀ ਹੈ, ਜਿਸ ਦੇ ਜਾਈਰੋਮੀਟਰ ਦੀ ਸੂਈ ਖਰਾਬ ਹੋ ਚੁੱਕੀ ਹੈ, ਜਿਸ ਨੇ ਦੱਸਣਾ ਹੁੰਦਾ ਹੈ ਕਿ ਜਹਾਜ਼ ਨੇ ਕਿਸ ਦਿਸ਼ਾ ਵੱਲ ਜਾਣਾ ਹੈ। ਉਹਨਾਂ ਕਿਹਾ ਕਿ ਅੱਜ ਫਿਰ ਸਿੰਘ ਸਭਾ ਲਹਿਰ ਵਾਂਗ ਵਿਦਿਆ ਦੇ ਖੇਤਰ ਵਿੱਚ ਕੰਮ ਕਰਨ ਦੀ ਲੋੜ ਹੈ। ਦੇਸ਼ ਭਰ ਦੀਆਂ ਸਿੰਘ ਸਭਾਵਾਂ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਇਸ ਜਥੇ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਇਹ ਵਿਸ਼ਵਾਸ ਦੁਆਇਆ ਗਿਆ ਕਿ ਉਹ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਕੰਮ ਕਰਨਗੇ, ਸਿੰਘ ਸਭਾ ਦੇ ਸੰਕਲਪ ਦੀ ਰੌਸ਼ਨੀ ਵਿੱਚ ਆਪਣਾ ਮੀਡੀਆ ਅਤੇ ਵੈਬਸਾਈਟ ਵੀ ਸਥਾਪਤ ਕਰਨਗੇ।

ਇਸ ਜਥੇ ਵੱਲੋਂ ਇਕ ਜੁਲਾਈ ਨੂੰ ਜਲੰਧਰ ਦੀ ਅਰਬਨ ਅਸਟੇਟ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਸਮਾਗਮ ਕਰਨ ਉਪਰੰਤ ਭਾਰਤ ਲਈ ਚਾਲੇ ਪਾਏ ਗਏ। ਪਹਿਲੇ ਸਮਾਗਮ ਦੀ ਸ਼ੁਰੂਆਤ ਕਰਨਾਲ (ਹਰਿਆਣਾ) ਤੋਂ ਕਰ ਕੇ, ਵਿਕਾਸਪੁਰੀ ਦਿੱਲੀ, ਜੈਪੁਰ (ਰਾਜਸਥਾਨ), ਉਦੈਪੁਰ (ਰਾਜਸਥਾਨ), ਅਹਿਮਦਾਬਾਦ (ਗੁਜਰਾਤ), ਵਡੋਦਰਾ (ਗੁਜਰਾਤ), ਸੂਰਤ (ਗੁਜਰਾਤ), ਮੁੰਬਈ (ਮਹਾਰਾਸ਼ਟਰ) ਦੇ ਗੁਰਦੁਆਰਾ ਦਾਦਰ, ਖਾਰ ਅਤੇ ਪੰਤ ਨਗਰ, ਨਵੀਂ ਮੁਬੰਈ ਦਾ ਇਲਾਕਾ ਨਰੁਲ, ਪੂਨੇ (ਮਹਾਰਾਸ਼ਟਰ), ਔਰੰਗਾਬਾਦ (ਮਹਾਰਾਸ਼ਟਰ), ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ (ਮਹਾਂਰਾਸ਼ਟਰ), ਹੈਦਰਾਬਾਦ (ਤੈਲੰਗਾਨਾ), ਸਿੰਕਦਰਾਬਾਦ (ਤੈਲੰਗਾਨਾ), ਵਿਜੈਵਾੜਾ (ਆਂਧਰਾ ਪ੍ਰਦੇਸ਼), ਰਾਜਮੁੰਦਰੀ ਆਟੋ ਨਗਰ (ਆਂਧਰਾ ਪ੍ਰਦੇਸ਼), ਵਿਸਾਖਾਪਟਨਮ (ਆਂਧਰਾ ਪ੍ਰਦੇਸ਼), ਭੁਬਨੇਸ਼ਵਰ (ਉੜੀਸਾ), ਜਗਨਨਾਥ ਪੁਰੀ (ਉੜੀਸਾ), ਕਟਕ (ਉੜੀਸਾ), ਰੁੜਕੇਲਾ (ਪੱਛਮੀ ਬੰਗਾਲ), ਜਮਸ਼ੇਦਪੁਰ ਟਾਟਾ ਨਗਰ (ਝਾਰਖੰਡ), ਰਾਂਚੀ (ਝਾਰਖੰਡ), ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ), ਅਲਾਹਾਬਾਦ (ਯੂ.ਪੀ), ਵਾਰਾਣਸੀ (ਯੂ.ਪੀ), ਕਾਨਪੁਰ (ਯੂ.ਪੀ), ਲਖਨਊ (ਯੂ.ਪੀ), ਰੁਦਰਪੁਰ (ਉਤਰਾਖੰਡ), ਹਰਿਦੁਆਰ (ਉਤਰਾਖੰਡ), ਦੇਹਰਾਦੂਨ (ਉਤਾਰਖੰਡ), ਯਮਨਾ ਨਗਰ (ਹਰਿਆਣਾ) ਦੇ ਗੁਰਦੁਆਰਿਆਂ ਵਿੱਚ ਸਮਾਗਮ ਕਰ ਕੇ ਸਿੰਘ ਸਭਾ ਲਹਿਰ ਦੀ ਸਿੱਖ ਸਮਾਜ ਅਤੇ ਪੰਜਾਬੀ ਸਮਾਜ ਨੂੰ ਬਹੁਪੱਖੀ ਦੇਣ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਇੱਕ ਮਹੀਨੇ ਦੇ ਮਾਰਚ ਉਪਰੰਤ ਜਥੇ ਵੱਲੋਂ ਪਹਿਲੀ ਅਗਸਤ ਨੂੰ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਅਰਦਾਸ ਕਰ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ 23 ਅਕਤੂਬਰ:ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਰਕਾਰੀ ਏਜੰਸੀਆਂ ਰਾਹੀਂ ਕੀਤੀ ਜਾ...

ਪੰਜਾਬ ਵਿਧਾਨ ਸਭਾ ‘ਚ SIR ਖਿਲਾਫ ਮਤਾ ਪਾਸ, ਅਜਿਹਾ ਕਰਨ ਵਾਲਾ ਪਹਿਲਾ ਸੂਬਾ

ਚੰਡੀਗੜ੍ਹ, 23 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਵੋਟ-ਚੋਰੀ’ ਭਾਰਤੀ ਲੋਕਤੰਤਰ...

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦਾ ਨਵਾਂ ਕਦਮ, 40 ਕਾਲਜਾਂ ’ਚ ਬਣਨਗੇ ਮਾਨਸਿਕ ਸਿਹਤ ਕਲੱਬ

ਚੰਡੀਗੜ੍ਹ, 22 ਅਕਤੂਬਰ, 2026:ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੂਬੇ...

  ਵਿਦਿਆਰਥੀਆਂ ਨੂੰ CM ਮਾਨ ਦਾ ਸੁਨੇਹਾ,ਸਿਫ਼ਾਰਸ਼ ਨਹੀਂ, ਯੋਗਤਾ ਨਾਲ ਮਿਲਣਗੀਆਂ ਨੌਕਰੀਆਂ

ਚੰਡੀਗੜ੍ਹ; 22 ਅਕਤੂਬਰ, 2026:ਪੰਜਾਬ ਵਿਧਾਨ ਸਭਾ ਨੇ ਅੱਜ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ,...

ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦਾ ਸ਼ੋਅ ਰੱਦ, ਹੁਣ ਮੁੱਖ ਮੰਤਰੀ ਨਾਲ ਦੁਰਵਿਵਹਾਰ! ਭਾਜਪਾ ’ਤੇ ਵਰ੍ਹੇ ਕੁਲਦੀਪ ਧਾਲੀਵਾਲ

ਚੰਡੀਗੜ੍ਹ, 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ...

ਪੰਜਾਬ ‘ਤੇ ਬੋਲਣ ਤੋਂ ਪਹਿਲਾਂ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣ ਅਮਿਤ ਸ਼ਾਹ – ਕੇਜਰੀਵਾਲ

ਨਵੀਂ ਦਿੱਲੀ, 22 ਅਕਤੂਬਰ:ਆਮ ਆਦਮੀ ਪਾਰਟੀ ਨੇ ਭਾਜਪਾ ਸ਼ਾਸਤ ਰਾਜਾਂ ਵਿੱਚ ਸ਼ਰੇਆਮ ਚੱਲ ਰਹੇ...

ਕਾਂਗਰਸ ਆਈ ਤਾਂ ਖੋਹ ਲਵੇਗੀ ਪੰਜਾਬੀਆਂ ਦੀਆਂ ਸਹੂਲਤਾਂ!,ਅਮਨ ਅਰੋੜਾ ਨੇ ਰਾਜਾ ਵੜਿੰਗ ਨੂੰ ਘੇਰਿਆ

ਚੰਡੀਗੜ੍ਹ; 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...