ਇੱਕ ਪਾਸੇ ਪੰਜਾਬ ਸਰਕਾਰ ਸੂਬੇ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਚਲਾ ਰਹੀ ਹੈ, ਦੂਜੇ ਪਾਸੇ ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਦਿਨੋ-ਦਿਨ ਡੂੰਘੀ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ‘ਚ ਇੱਕ ਮੁਟਿਆਰ ਨਸ਼ੇ ਦੀ ਹਾਲਤ ਵਿੱਚ ਇਧਰ-ਉਧਰ ਝੂਲਦੀ ਮਿਲੀ। ਕੁਝ ਔਰਤਾਂ ਨੇ ਉਨ੍ਹਾਂ ਨੂੰ ਫੜ ਕੇ ਬੈਂਚ ‘ਤੇ ਬਿਠਾਇਆ ਤਾਂ ਉਹ ਬੈਠਣ ਦੀ ਸਥਿਤੀ ‘ਚ ਨਹੀਂ ਸੀ। ਇਸ ਲਈ ਉਹ ਆਪਣੇ ਆਪ ਹੀ ਲੇਟ ਗਈ। ਲੜਕੀ ਨੇ ਦੱਸਿਆ ਕਿ ਉਸ ਨੂੰ 3 ਸਾਲ ਪਹਿਲਾਂ ਸਹੇਲੀਆਂ ਅਤੇ ਕੁਝ ਦੋਸਤਾਂ ਨਾਲ ਮਿਲ ਕੇ ਚਿੱਟੇ ਦੀ ਆਦਤ ਪੈ ਗਈ ਸੀ। ਉਹ ਵਿਆਹੀ ਹੋਈ ਹੈ। ਅਤੇ ਉਸ ਦਾ ਪਤੀ ਨਸ਼ਾ ਤਸਕਰੀ ਵਿੱਚ ਫੜਿਆ ਗਿਆ ਸੀ, ਹੁਣ ਉਹ ਜੇਲ੍ਹ ਵਿੱਚ ਹੈ।
ਲੜਕੀ ਨੇ ਦੱਸਿਆ ਕਿ ਉਹ ਰਾਹਗੀਰਾਂ ਤੋਂ ਪੈਸੇ ਮੰਗਦੀ ਹੈ ਅਤੇ ਮੁਹੱਲਾ ਮਹਿਤਾਬਗੜ੍ਹ ਦੇ ਚੌਂਕ ਵਿੱਚ ਖੜ੍ਹੇ ਨਸ਼ੇ ਦੇ ਸੌਦਾਗਰਾਂ ਤੋਂ ਨਸ਼ਾ ਖਰੀਦਦੀ ਹੈ। ਜਦ ਉਸ ਤੋਂ ਉਸਦੇ ਘਰ ਦਾ ਪਤਾ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸਦੇ ਮਾਤਾ-ਪਿਤਾ ਮਰ ਚੁੱਕੇ ਹਨ। ਕੁੜੀ ਦੀ ਹਾਲਤ ਨੂੰ ਦੇਖਦੇ ਹੋਏ ਮੌਜੂਦ ਔਰਤਾਂ ਨੇ ਆਪਸੀ ਸਹਿਯੋਗ ਨਾਲ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਪਿਛਲੇ ਮਹੀਨੇ ਵੀ ਸਰਕੂਲਰ ਰੋਡ ‘ਤੇ ਇਕ ਬੈਂਚ ‘ਤੇ ਇਕ ਲੜਕੀ ਨਸ਼ੇ ਦੀ ਹਾਲਤ ਵਿਚ ਮਿਲੀ ਸੀ। ਉਸ ਨੂੰ ਸਖੀ ਸੈਂਟਰ ਦੀ ਟੀਮ ਵੱਲੋਂ ਸਿਵਲ ਹਸਪਤਾਲ ਸਥਿਤ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਗਿਆ।
----------- Advertisement -----------
ਕਪੂਰਥਲਾ ਤੋਂ ਨਸ਼ੇ ਭਿਆਨਕ ਤਸਵੀਰ ਆਈ ਸਾਹਮਣੇ, ਨਸ਼ੇ ‘ਚ ਟੱਲੀ ਮਿਲ਼ੀ ਮੁਟਿਆਰ, ਕਿਹਾ-ਤਿੰਨ ਸਾਲ ਤੋਂ ਹਾਂ ਆਦੀ
Published on
----------- Advertisement -----------
----------- Advertisement -----------












