ਕਾਂਗਰਸ ਨੇ ਆਪਣੇ 40 ਮੈਂਬਰੀ ਸਟਾਰ ਪ੍ਰਚਾਰਕ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਵਜੋਂ ਨਾਮ ਦਿੱਤਾ ਗਿਆ ਹੈ।

ਇਸ 40 ਨੇਤਾਵਾਂ ਸੂਚੀ ਵਿੱਚ ਨਾ ਤਾਂ ਪੰਜਾਬ ਕਾਂਗਰਸ ਦੇ ਨਵਜੋਤ ਸਿੱਧੂ ਅਤੇ ਨਾ ਹੀ ਪੰਜਾਬ ਕਾਂਗਰਸ ਦਾ ਕੋਈ ਹੋਰ ਆਗੂ ਸ਼ਾਮਲ ਹੈ। ਹਾਲਾਂਕਿ ਇਸ ਸੂਚੀ ਵਿੱਚ ਸੋਨੀਆ ਗਾਂਧੀ,ਪ੍ਰਿਅੰਕਾ ਗਾਂਧੀ,ਰਾਹੁਲ ਗਾਂਧੀ, ਮਲਿਕਾਰੁਜਨ ਖੜਗੇ,ਰਣਦੀਪ ਸਿੰਘ ਸੂਰਜੇਵਾਲਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਨਾਮ ਸ਼ਾਮਲ ਹੈ।












