ਪੰਜਾਬ ਵਿੱਚ ਖੰਨਾ ਦੇ ਥਾਣਾ ਮਾਛੀਵਾੜਾ ਸਾਹਿਬ ਦੇ ਪਿੰਡ ਹਸਨਪੁਰ ਵਿੱਚ ਇੱਕ ਐਨਆਰਆਈ ਬਜ਼ੁਰਗ ਦੀ ਕੋਠੀ ਵਿੱਚੋਂ 5 ਲੱਖ ਦੀ ਨਕਦੀ ਅਤੇ 15 ਤੋਲੇ ਸੋਨਾ ਚੋਰੀ ਹੋ ਗਿਆ। ਬਜ਼ੁਰਗ ਔਰਤ ਨੇ ਰੋਂਦੇ ਹੋਏ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ। ਦੂਜੇ ਪਾਸੇ ਮੌਕੇ ’ਤੇ ਪੁੱਜੇ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਪੁਲੀਸ ਜਾਂਚ ਕਰ ਰਹੀ ਹੈ। ਉਮੀਦ ਹੈ ਕਿ ਚੋਰਾਂ ਦਾ ਜਲਦੀ ਹੀ ਸੁਰਾਗ ਲੱਗ ਜਾਵੇਗਾ।
ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਕਰੀਬ 5 ਮਹੀਨੇ ਪਹਿਲਾਂ ਇਟਲੀ ਤੋਂ ਆਪਣੇ ਜੱਦੀ ਪਿੰਡ ਹਸਨਪੁਰ ਪਰਤੀ ਸੀ। ਉਹ 29 ਮਈ ਨੂੰ ਆਪਣੇ ਪੇਕੇ ਘਰ ਲੁਬਾਣਗੜ੍ਹ ਗਈ ਸੀ। ਜਦੋਂ ਮੰਗਲਵਾਰ ਰਾਤ ਵਾਪਿਸ ਆਈ ਤਾਂ ਘਰ ਦੇ ਤਾਲੇ ਟੁੱਟੇ ਹੋਏ ਪਾਏ ਗਏ। ਅੰਦਰ ਪਈਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਸਾਰਾ ਸਾਮਾਨ ਚੋਰੀ ਕਰ ਲਿਆ ਗਿਆ। ਸੁਰਿੰਦਰ ਅਨੁਸਾਰ ਅਲਮਾਰੀ ਵਿੱਚ 5 ਲੱਖ ਰੁਪਏ ਸਨ, ਜੋ ਉਸ ਨੇ ਕੁਝ ਦਿਨ ਪਹਿਲਾਂ ਪੌਪਲਰ ਦੇ ਦਰੱਖਤ ਵੇਚ ਕੇ ਕਮਾਏ ਸਨ। ਉਸ ਦੇ 15 ਤੋਲੇ ਸੋਨੇ ਦੇ ਗਹਿਣੇ ਅਤੇ ਮਹਿੰਗੇ ਕੱਪੜੇ ਵੀ ਚੋਰੀ ਹੋ ਗਏ। ਸੁਰੱਖਿਆ ਦੇ ਮੱਦੇਨਜ਼ਰ ਕੋਠੀ ਵਿੱਚ ਸੀਸੀਟੀਵੀ ਲੱਗੇ ਹੋਏ ਹਨ, ਜਿਨ੍ਹਾਂ ਦਾ ਡੀਵੀਆਰ ਵੀ ਚੋਰ ਚੋਰੀ ਕਰਕੇ ਲੈ ਗਏ ਹਨ।
----------- Advertisement -----------
ਖੰਨਾ ‘ਚ NRI ਦੀ ਕੋਠੀ ‘ਚ ਹੋਈ ਚੋਰੀ, 5 ਲੱਖ ਦੀ ਨਕਦੀ, 15 ਤੋਲੇ ਸੋਨਾ ਤੇ DVR ਵੀ ਲੈ ਗਏ ਚੋਰ
Published on
----------- Advertisement -----------
----------- Advertisement -----------












