ਪੰਜਾਬ ਦੇ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਅੰਬਾਂ ਨਾਲ ਲੱਦਿਆ ਇੱਕ ਮਹਿੰਦਰਾ ਪਿਕਅੱਪ ਟਰੱਕ ਨਾਲ ਟਕਰਾ ਗਿਆ। ਹਾਦਸੇ ਵਿੱਚ ਮਹਿੰਦਰਾ ਪਿਕਅੱਪ ਦੇ ਡਰਾਈਵਰ ਦੀ ਮੌਤ ਹੋ ਗਈ। ਕੈਬਿਨ ‘ਚ ਫਸੇ ਡਰਾਈਵਰ ਨੂੰ ਬਾਹਰ ਕੱਢਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਜਾਣਕਾਰੀ ਅਨੁਸਾਰ ਇਹ ਹਾਦਸਾ ਜੀ.ਟੀ ਰੋਡ ‘ਤੇ ਦਹੇੜੂ ਨੇੜੇ ਵਾਪਰਿਆ। ਅੰਬਾਂ ਨਾਲ ਲੱਦੀ ਮਹਿੰਦਰਾ ਪਿਕਅੱਪ ਨੂੰ ਲਾਲ ਹੁਸੈਨ (46) ਵਾਸੀ ਦਾਰਪੁਰ ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਚਲਾ ਰਿਹਾ ਸੀ। ਉਸ ਨੇ ਲੁਧਿਆਣੇ ਵਿੱਚ ਅੰਬ ਉਤਾਰਨੇ ਸਨ। ਜਿਉਂ ਹੀ ਉਹ ਦਹੇੜੂ ਨੇੜੇ ਜੀ.ਟੀ. ਰੋਡ ਕੋਲ ਪਹੁੰਚਿਆ ਤਾਂ ਪਿੱਛੇ ਤੋਂ ਸੜਕ ‘ਤੇ ਖੜ੍ਹੇ ਟਰੱਕ ਨਾਲ ਟਕਰਾ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀ ਟੀਮ ਏਐਸਆਈ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜੀ। ਗੱਡੀ ਦੀ ਹਾਲਤ ਦੇਖ ਕੇ ਕਰੇਨ ਬੁਲਾਈ ਗਈ। ਕਰੇਨ ਨਾਲ ਮਹਿੰਦਰਾ ਪਿਕਅੱਪ ਦਾ ਕੈਬਿਨ ਤੋੜ ਕੇ ਡਰਾਈਵਰ ਨੂੰ ਲਹੂ-ਲੁਹਾਨ ਹਾਲਤ ‘ਚ ਬਾਹਰ ਕੱਢਿਆ ਗਿਆ; ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
----------- Advertisement -----------
ਖੰਨਾ ‘ਚ ਮਹਿੰਦਰਾ ਪਿਕਅੱਪ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ; ਪਿਕਅੱਪ ਚਾਲਕ ਦੀ ਮੌਤ
Published on
----------- Advertisement -----------

----------- Advertisement -----------