September 2, 2026, 10:44 am
----------- Advertisement -----------
HomeNewsLatest News'ਖੇਡਾਂ ਵਤਨ ਪੰਜਾਬ ਦੀਆਂ'- 23 ਤੋਂ 28 ਸਤੰਬਰ 2024 ਤੱਕ ਕਰਵਾਏ ਜਾਣਗੇ...

‘ਖੇਡਾਂ ਵਤਨ ਪੰਜਾਬ ਦੀਆਂ’- 23 ਤੋਂ 28 ਸਤੰਬਰ 2024 ਤੱਕ ਕਰਵਾਏ ਜਾਣਗੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ, ਸ਼ਡਿਊਲ ਜਾਰੀ

Published on

----------- Advertisement -----------

ਗੁਰਦਾਸਪੁਰ, 16 ਸਤੰਬਰ – ਪੰਜਾਬ ਦੇ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡ ਮੇਲਾ-2024 ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਅੰਡਰ 14 ਤੋਂ 70 ਸਾਲ ਤੱਕ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਖੇਡ ਮੇਲਾ ਦੋ ਤੋਂ ਤਿੰਨ ਮਹੀਨੇ ਤੱਕ ਚੱਲੇਗਾ।

ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਖੇਡ ਮੇਲੇ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਗਈ ਸੀ ਕਿ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਤਿਆਰੀ ਵਿੱਚ ਕੋਈ ਢਿੱਲਮੱਠ ਨਾ ਵਰਤੀ ਜਾਵੇ।

ਉਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟੂਰਨਾਮੈਂਟ 23 ਤੋਂ 28 ਸਤੰਬਰ 2024 ਤੱਕ ਕਰਵਾਏ ਜਾਣਗੇ। ਜਿਲ੍ਹਾ ਖੇਡ ਮੇਲਿਆਂ ਵਿੱਚ 9 ਉਮਰ ਵਰਗ ਸ਼ਾਮਲ ਕੀਤੇ ਗਏ ਹਨ। ਉਮਰ ਵਰਗ ਅੰਡਰ-14, ਅੰਡਰ-17, ਅੰਡਰ-21 , ਅੰਡਰ-21-30,ਅੰਡਰ-31-40, ਅੰਡਰ-41-50, ਅੰਡਰ-51-60, ਅੰਡਰ-61-70, ਅੰਡਰ-70 ਤੋਂ ਉੱਪਰਦੇ ਮੁਕਾਬਲੇ ਕਰਵਾਏ ਜਾਣਗੇ।

ਉਨਾਂ ਅੱਗੇ ਦੱਸਿਆ ਕਿ ਐਥਲੈਟਿਕਸ ਮੁਕਾਬਲੇ 23 ਤੋਂ 25 ਸਤੰਬਰ ਤੱਕ ਹੋਣਗੇ। 23 ਸਤੰਬਰ ਨੂੰ ਅੰਡਰ 14 , 17 , 21 ਲੜਕੇ, 24 ਸਤੰਬਰ ਨੂੰ ਅੰ-14 , 17 ,21 ਲੜਕੀਆਂ, 25 ਸਤੰਬਰ ਨੂੰ ਅੰ- 21 ਤੋ 30, 31 ਤੋ 40, 41 ਤੋ 50 , 51 ਤੋ 60 , 61 ਤੋ 70 ਦੇ ਮੁਕਾਬਲੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਹੋਣਗੇ।

ਹਾਕੀ ਦੇ ਮੁਕਾਬਲੇ 23 ਤੋਂ 26 ਸਤੰਬਰ ਤੱਕ ਹੋਣਗੇ। – 23 ਤੇ 24 ਸਤੰਬਰ ਨੂੰ ਅੰ- 14 , 17 ਲੜਕੇ, 25 ਸਤੰਬਰ – ਅੰ-19, ਅੰ 21 ਤੋ ਉਪਰ ਸਾਰੇ, 26 ਸਤੰਬਰ – ਆਲ ਏਜ਼ ਗਰੁੱਪ ਲੜਕੀਆਂ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ। ਖੋ – ਖੋ ਦੇ ਮੁਕਾਬਲੇ 26 ਤੋਂ 28 ਸਤੰਬਰ ਲੜਕੇ/ਲੜਕੀਆਂ ਅਤੇ ਕਬੱਡੀ (ਨੈਸ਼ਨਲ)26 ਤੋ 28 ਸਤੰਬਰ 2024 ਲੜਕੇ ਤੇ ਲੜਕੀਆਂ ਅਤੇ ਕਬੱਡੀ (ਸਰਕਲ)26 ਤੋ 28 ਸਤੰਬਰ 2024 ਲੜਕੇ/ਲੜਕੀਆਂ ਦੇ ਮੁਕਾਬਲੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਹੋਣਗੇ।

ਇਸੇ ਤਰਾਂ ਜੂਡੋ ਦੇ 26 ਤੋ 28 ਸਤੰਬਰ 2024ਲੜਕੇ/ਲੜਕੀਆਂਸ.ਸ.ਸ.ਸ ਲੜਕੇ ਗੁਰਦਾਸਪੁਰ। ਬੈਡਮਿੰਟਨ 25 ਤੋ 28 ਸਤੰਬਰ 2024 ਲੜਕੇ/ਲੜਕੀਆਂ ਨਿਊ ਬੈਡਮਿੰਟਨ ਹਾਲ ਗੁਰਦਾਸਪੁਰ। ਫੁੱਟਬਾਲ 25 ਤੋ 28 ਸਤੰਬਰ ਨੂੰ ਸ.ਸ.ਸ.ਸ ਕਾਲਾ ਅਫਗਾਨਾ (ਆਜਮਪੁਰ), 25 ਸਤੰਬਰ – ਆਲ ਗਰੁੱਪ ਲੜਕੀਆਂ ਅਤੇ ਅੰ – 14 ਲੜਕੇ। ਹੈਂਡਬਾਲ 26 ਤੋ 27 ਸਤੰਬਰ 2024 ਲੜਕੇ/ਲੜਕੀਆਂ ਸ.ਸ.ਸ.ਸ ਤਿੱਬੜ। ਵੇਟਲਿਫਟਿੰਗ 24 ਸਤੰਬਰ 2024 ਲੜਕੇ/ਲੜਕੀਆਂ ਹਰਚੋਵਾਲ ( ਦਵਿੰਦਰ ਫਿਟਨੇਸ਼ ਸੈਂਟਰ ਨੇੜੇ ਦੀ ਟੈਂਕੀ)। ਪਾਵਰ ਲਿਫਟਿੰਗ 25 ਸਤੰਬਰ 2024 ਲੜਕੇ/ਲੜਕੀਆਂ ਹਰਚੋਵਾਲ ( ਦਵਿੰਦਰ ਫਿਟਨੇਸ਼ ਸੈਂਟਰ ਨੇੜੇ ਦੀ ਟੈਂਕੀ)। ਸ਼ੂਟਿੰਗ 25 ਸਤੰਬਰ 2024 ਲੜਕੇ/ਲੜਕੀਆਂ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ। ਵਾਲੀਬਾਲ 26 ਤੋ 28 ਸਤੰਬਰ 2024ਲੜਕੇ/ਲੜਕੀਆਂ ਐਸ.ਐਸ.ਐਮ. ਕਾਲਜ ਦੀਨਾਨਗਰ। ਬਾਸਕਟਬਾਲ 26 ਤੋ 28 ਸਤੰਬਰ 2024ਲੜਕੇ/ਲੜਕੀਆਂ ਐਸ.ਐਸ.ਐਮ. ਕਾਲਜ ਦੀਨਾਨਗਰ।

ਇਸੇ ਤਰਾਂ ਨੈੱਟਬਾਲ 24 ਸਤੰਬਰ 2024 ਲੜਕੇ/ਲੜਕੀਆਂ ਐਸ.ਐਸ.ਐਮ. ਕਾਲਜ ਦੀਨਾਨਗਰ। ਕੁਸ਼ਤੀ 26 ਤੋ 28 ਸਤੰਬਰ 2024 ਲੜਕੇ/ਲੜਕੀਆਂ ਐਸ.ਐਸ.ਐਮ. ਕਾਲਜ ਦੀਨਾਨਗਰ। ਕਿੱਕ ਬਾਕਸਿੰਗ 23 ਤੋਂ 24 ਸਤੰਬਰ 2024 ਲੜਕੇ/ਲੜਕੀਆਂ ਸ.ਸ.ਸ.ਸ ਲੜਕੇ ਗੁਰਦਾਸਪੁਰ। ਬਾਕਸਿੰਗ 26 ਤੋ 28 ਸਤੰਬਰ 202 4ਲੜਕੇ/ਲੜਕੀਆਂ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ। ਗੱਤਕਾ 26 ਤੋ 28 ਸਤੰਬਰ 2024 ਲੜਕੇ/ਲੜਕੀਆਂ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ। ਟੇਬਲ ਟੈਨਿਸ 26 ਤੋ 27 ਸਤੰਬਰ 2024 ਲੜਕੇ/ਲੜਕੀਆਂ ਆਰ.ਡੀ.ਖੋਸਲਾ ਸਕੂਲ ਬਟਾਲਾ। ਚੈੱਸ ਦੇ ਮੁਕਾਬਲੇ 26 ਸਤੰਬਰ 2024 ਲੜਕੇ/ਲੜਕੀਆਂ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸਾਂਭ-ਸੰਭਾਲ ਨੂੰ ਉਤਸ਼ਾਹਤ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਸਤੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ...

ਸੈਪਸਿਸ ਨੂੰ ਹਲਕੇ ‘ਚ ਨਾ ਲਓ!,ਕੁਝ ਘੰਟਿਆਂ ‘ਚ ਬਣ ਸਕਦੈ ਜਾਨਲੇਵਾ,ਸਮੇਂ ਸਿਰ ਪਛਾਣ ਹੀ ਬਚਾ ਸਕਦੀ ਜਾਨ

ਚੰਡੀਗੜ੍ਹ, 1 ਸਤੰਬਰ 2026:ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ...

“ਜ਼ਰੂਰਤ ਨਹੀਂ ਹੈ ਤਾਂ ਸੋਨੇ ਦੀ ਖਰੀਦਦਾਰੀ ਨਾ ਕਰੋ…”, PM ਮੋਦੀ ਨੇ ਮੁੜ ਦੇਸ਼ ਵਾਸੀਆਂ ਨੂੰ ਕੀਤੀ ਖਾਸ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਉੱਚ ਆਰਥਿਕ ਵਿਕਾਸ ਦਰ ਦੀ ਪ੍ਰਸ਼ੰਸਾ ਕੀਤੀ।...

ਸੱਜਣ ਕੁਮਾਰ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ’ਤੇ ਹੰਗਾਮਾ; ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

ਦਿੱਲੀ ਵਿੱਚ ਵਿਵਾਦਿਤ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਅੰਤਿਮ ਸਸਕਾਰ ਵਿੱਚ ਕੁਝ ਭਾਰਤੀ ਜਨਤਾ...

ਅਮਰੀਕਾ ’ਚ ਜਬਰ-ਜ਼ਨਾਹ ਦੇ ਦੋਸ਼ੀ ਪੰਜਾਬੀ ਵਿਅਕਤੀ ਦੀ ਨਾਗਰਿਕਤਾ ਰੱਦ; 20 ਸਾਲ ਦੀ ਕੈਦ

ਅਮਰੀਕਾ ਦੀ Eastern District of New York ਦੀ ਅਦਾਲਤ ਨੇ ਭਾਰਤੀ ਮੂਲ ਦੇ ਨਾਗਰਿਕ...

ਵਿਆਹ ਤੋਂ 5 ਮਹੀਨੇ ਬਾਅਦ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਹੋਏ ਵੱਖ, ਆਪਸੀ ਸਹਿਮਤੀ ਨਾਲ ਅਲੱਗ ਹੋਏ ਦੋਵੇਂ

ਰੈਪਰ ਅਤੇ ਗਾਇਕ ਬਾਦਸ਼ਾਹ ਨੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਹੀ ਪੰਜਾਬੀ ਅਦਾਕਾਰਾ...

ਕਲਯੁੱਗੀ ਪੁੱਤ ਦਾ ਕਾਰਾ, ਨਸ਼ੇ ਦੀ ਹਾਲਤ ‘ਚ ਬਜ਼ੁਰਗ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਅਬੋਹਰ ਵਿੱਚ ਇੱਕ ਕਲਯੁੱਗੀ ਪੁੱਤ ਨੇ ਆਪਣੀ ਮਾਂ ‘ਤੇ ਪ੍ਰੈਸ਼ਰ ਕੁੱਕਰ ਨਾਲ ਹਮਲਾ ਕਰਕੇ...

ਕਸੂਤੇ ਫਸੇ ਰਾਜਾ ਵੜਿੰਗ! NCSC ਨੇ 5 ਦਿਨ ‘ਚ ਗ੍ਰਿਫਤਾਰੀ ਦੇ ਦਿੱਤੇ ਹੁਕਮ

ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ...