September 14, 2026, 5:41 am
----------- Advertisement -----------
HomeNewsBreaking Newsਜਾਣੋ ਪੰਜਾਬ ਦੇ 13 ਹਲਕਿਆਂ 'ਚ ਕਿੰਨੇ ਹਨ ਪੋਲਿੰਗ ਸਟੇਸ਼ਨ

ਜਾਣੋ ਪੰਜਾਬ ਦੇ 13 ਹਲਕਿਆਂ ‘ਚ ਕਿੰਨੇ ਹਨ ਪੋਲਿੰਗ ਸਟੇਸ਼ਨ

Published on

----------- Advertisement -----------

 ਪੰਜਾਬ ਵਿੱਚ ਵੋਟਰ ਸੂਚੀ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਹੁਣ ਪੰਜਾਬ ਦੇ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਲੋਕ ਸਭਾ ਚੋਣਾਂ 2024 ਲਈ ਆਪਣੀ ਵੋਟ ਪਾ ਸਕਣਗੇ। ਸੂਬੇ ਦੇ 13 ਸੰਸਦੀ ਹਲਕਿਆਂ ਵਿੱਚ 24 ਹਜ਼ਾਰ 433 ਪੋਲਿੰਗ ਸਟੇਸ਼ਨ ਬਣਾਏ ਜਾਣਗੇ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਸਿਬਿਨ ਸੀ ਨੇ ਸ਼ੁੱਕਰਵਾਰ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਅਤੇ ਕੁੱਲ ਵੋਟਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਸਾਲ 1 ਕਰੋੜ 11 ਲੱਖ 92 ਹਜ਼ਾਰ 959 ਪੁਰਸ਼ ਵੋਟਰ ਅਤੇ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਹਨ।

ਇਸਤੋਂ ਇਲਾਵਾ 744 ਟਰਾਂਸਜੈਂਡਰ ਵੀ ਵੋਟਰ ਸੂਚੀ ਵਿੱਚ ਹਨ। ਦੱਸਣਯੋਗ ਹੈ ਕਿ ਪੰਜਾਬ ਵਿੱਚ ਸਭ ਤੋਂ ਵੱਧ ਵੋਟਰ ਪਟਿਆਲਾ ਵਿੱਚ ਹਨ। ਇੱਥੇ 17 ਲੱਖ 87 ਹਜ਼ਾਰ 747 ਵੋਟਰ ਹਨ, ਜੋ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਜਦਕਿ ਸਭ ਤੋਂ ਘੱਟ ਵੋਟਰਾਂ ਦੀ ਗਿਣਤੀ ਫ਼ਤਹਿਗੜ੍ਹ ਸਾਹਿਬ ਵਿੱਚ ਹੈ। ਇੱਥੇ 15 ਲੱਖ 39 ਹਜ਼ਾਰ 155 ਵੋਟਰ ਹਨ। ਪੰਜਾਬ ਵਿੱਚ ਸਭ ਤੋਂ ਘੱਟ ਪੋਲਿੰਗ ਸਟੇਸ਼ਨ ਅੰਮ੍ਰਿਤਸਰ ਵਿੱਚ ਬਣਾਏ ਜਾ ਰਹੇ ਹਨ। ਇੱਥੇ 1676 ਪੋਲਿੰਗ ਸਟੇਸ਼ਨਾਂ ‘ਤੇ ਵੋਟਰ ਆਪਣੀ ਵੋਟ ਪਾਉਣਗੇ। 

ਗੁਰਦਾਸਪੁਰ – ਲੋਕ ਸਭਾ ਹਲਕਿਆਂ ਬਾਰੇ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨ ਨੇ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1895 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 95 ਹਜ਼ਾਰ 300 ਹੈ। ਇਨ੍ਹਾਂ ਵਿੱਚੋਂ 8 ਲੱਖ 44 ਹਜ਼ਾਰ 299 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 50 ਹਜ਼ਾਰ 965 ਮਹਿਲਾ ਵੋਟਰ ਅਤੇ 36 ਟਰਾਂਸਜੈਂਡਰ ਵੋਟਰ ਹਨ। 

 ਅੰਮ੍ਰਿਤਸਰ –ਅੰਮ੍ਰਿਤਸਰ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1676 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 93 ਹਜ਼ਾਰ 846 ਹੈ। ਇਨ੍ਹਾਂ ਵਿੱਚੋਂ 8 ਲੱਖ 36 ਹਜ਼ਾਰ 966 ਪੁਰਸ਼ ਵੋਟਰ ਹਨ, ਜਦਕਿ 7 ਲੱਖ 56 ਹਜ਼ਾਰ 820 ਮਹਿਲਾ ਵੋਟਰ ਅਤੇ 60 ਟਰਾਂਸਜੈਂਡਰ ਵੋਟਰ ਹਨ।

ਖਡੂਰ ਸਾਹਿਬ – ਖਡੂਰ ਸਾਹਿਬ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1974 ਹੈ। ਵੋਟਰਾਂ ਦੀ ਕੁੱਲ ਗਿਣਤੀ 16 ਲੱਖ 55 ਹਜ਼ਾਰ 468 ਹੈ। ਇਨ੍ਹਾਂ ਵਿੱਚੋਂ 8 ਲੱਖ 70 ਹਜ਼ਾਰ 337 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 85 ਹਜ਼ਾਰ 67 ਮਹਿਲਾ ਵੋਟਰ ਹਨ। ਸੂਚੀ ਵਿੱਚ 64 ਟਰਾਂਸਜੈਂਡਰ ਵੋਟਰ ਹਨ।  

ਜਲੰਧਰ – ਜਲੰਧਰ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1951 ਹੈ ਅਤੇ ਵੋਟਰਾਂ ਦੀ ਕੁੱਲ ਗਿਣਤੀ 16 ਲੱਖ 41 ਹਜ਼ਾਰ 872 ਹੈ। ਇਨ੍ਹਾਂ ਵਿੱਚੋਂ 8 ਲੱਖ 54 ਹਜ਼ਾਰ 48 ਪੁਰਸ਼ ਵੋਟਰ ਹਨ ਜਦੋਂਕਿ 7 ਲੱਖ 87 ਹਜ਼ਾਰ 781 ਮਹਿਲਾ ਵੋਟਰ ਅਤੇ 43 ਵੋਟਰ ਟਰਾਂਸਜੈਂਡਰ ਹਨ। 

ਹੁਸ਼ਿਆਰਪੁਰ – ਹੁਸ਼ਿਆਰਪੁਰ (ਰਿਜ਼ਰਵ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1963 ਹੈ। ਇੱਥੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 93 ਹਜ਼ਾਰ 18 ਹੈ। ਇਨ੍ਹਾਂ ਵਿੱਚੋਂ 8 ਲੱਖ 26 ਹਜ਼ਾਰ 679 ਪੁਰਸ਼ ਵੋਟਰ ਹਨ ਜਦੋਂਕਿ 7 ਲੱਖ 66 ਹਜ਼ਾਰ 296 ਮਹਿਲਾ ਵੋਟਰ ਹਨ ਅਤੇ 43 ਟਰਾਂਸਜੈਂਡਰ ਵੋਟਰ ਵੀ ਸੂਚੀ ਵਿੱਚ ਸ਼ਾਮਲ ਹਨ।  

ਆਨੰਦਪੁਰ ਸਾਹਿਬ – ਆਨੰਦਪੁਰ ਸਾਹਿਬ ਸੀਟ ਲਈ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 2066 ਹੈ। ਇੱਥੇ ਕੁੱਲ ਵੋਟਰਾਂ ਦੀ ਗਿਣਤੀ 17 ਲੱਖ 11 ਹਜ਼ਾਰ 255 ਹੈ। ਇਨ੍ਹਾਂ ਵਿੱਚੋਂ 8 ਲੱਖ 93 ਹਜ਼ਾਰ 567 ਪੁਰਸ਼ ਵੋਟਰ ਹਨ ਜਦਕਿ 8 ਲੱਖ 17 ਹਜ਼ਾਰ 627 ਮਹਿਲਾ ਵੋਟਰ ਹਨ। ਇਸ ਦੌਰਾਨ 61 ਟਰਾਂਸਜੈਂਡਰ ਵੋਟਰਾਂ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। 

ਲੁਧਿਆਣਾ – ਲੁਧਿਆਣਾ ਸੀਟ ਦੇ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1842 ਹੈ। ਕੁੱਲ ਵੋਟਰਾਂ ਦੀ ਗਿਣਤੀ 17 ਲੱਖ 28 ਹਜ਼ਾਰ 619 ਹੈ। ਇਨ੍ਹਾਂ ਵਿੱਚੋਂ 9 ਲੱਖ 22 ਹਜ਼ਾਰ 5 ਪੁਰਸ਼, 8 ਲੱਖ 6 ਹਜ਼ਾਰ 484 ਔਰਤਾਂ ਅਤੇ 130 ਟਰਾਂਸਜੈਂਡਰ ਵੋਟਰ ਹਨ।  

ਫ਼ਤਹਿਗੜ੍ਹ ਸਾਹਿਬ-  ਫ਼ਤਹਿਗੜ੍ਹ ਸਾਹਿਬ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1820 ਹੋਵੇਗੀ। ਵੋਟਰਾਂ ਦੀ ਕੁੱਲ ਗਿਣਤੀ 15 ਲੱਖ 39 ਹਜ਼ਾਰ 155 ਹੈ। ਇਨ੍ਹਾਂ ਵਿੱਚ 8 ਲੱਖ 16 ਹਜ਼ਾਰ 775 ਪੁਰਸ਼, 7 ਲੱਖ 22 ਹਜ਼ਾਰ 353 ਔਰਤਾਂ ਅਤੇ 27 ਟਰਾਂਸਜੈਂਡਰ ਵੋਟਰ ਸ਼ਾਮਲ ਹਨ।

ਫਰੀਦਕੋਟ  – ਫਰੀਦਕੋਟ (ਰਾਖਵੀਂ) ਸੀਟ ਲਈ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 1688 ਰੱਖੀ ਗਈ ਹੈ। ਵੋਟਰਾਂ ਦੀ ਕੁੱਲ ਗਿਣਤੀ 15 ਲੱਖ 78 ਹਜ਼ਾਰ 937 ਹੈ। ਇਨ੍ਹਾਂ ਵਿੱਚੋਂ 8 ਲੱਖ 34 ਹਜ਼ਾਰ 493 ਪੁਰਸ਼ ਵੋਟਰ ਹਨ, ਜਦੋਂ ਕਿ 7 ਲੱਖ 44 ਹਜ਼ਾਰ 363 ਮਹਿਲਾ ਵੋਟਰ ਹਨ। ਇਸ ਵਿੱਚ 81 ਟਰਾਂਸਜੈਂਡਰ ਵੋਟਰ ਵੀ ਸ਼ਾਮਲ ਹਨ।  

ਫ਼ਿਰੋਜ਼ਪੁਰ – ਫ਼ਿਰੋਜ਼ਪੁਰ ਸੀਟ ਲਈ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1902 ਹੈ। ਵੋਟਰਾਂ ਦੀ ਕੁੱਲ ਗਿਣਤੀ 16 ਲੱਖ 57 ਹਜ਼ਾਰ 131 ਹੈ। ਇਨ੍ਹਾਂ ਵਿੱਚੋਂ 8 ਲੱਖ 73 ਹਜ਼ਾਰ 684 ਪੁਰਸ਼, 7 ਲੱਖ 83 ਹਜ਼ਾਰ 402 ਔਰਤਾਂ ਅਤੇ 45 ਵੋਟਰ ਟਰਾਂਸਜੈਂਡਰ ਹਨ।ਬਠਿੰਡਾ ਸੀਟ ਲਈ ਕੁੱਲ 1814 ਪੋਲਿੰਗ ਸਟੇਸ਼ਨ ਹਨ ਅਤੇ ਵੋਟਰਾਂ ਦੀ ਗਿਣਤੀ 16 ਲੱਖ 38 ਹਜ਼ਾਰ 881 ਹੈ। ਇਨ੍ਹਾਂ ਵਿੱਚੋਂ 8 ਲੱਖ 63 ਹਜ਼ਾਰ 989 ਵੋਟਰ ਪੁਰਸ਼, 7 ਲੱਖ 74 ਹਜ਼ਾਰ 860 ਔਰਤਾਂ ਅਤੇ 32 ਵੋਟਰ ਟਰਾਂਸਜੈਂਡਰ ਹਨ।  

ਸੰਗਰੂਰ –  ਸੰਗਰੂਰ ਸੀਟ ਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1765 ਹੈ। ਇੱਥੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 50 ਹਜ਼ਾਰ 17 ਹੈ। ਇਨ੍ਹਾਂ ਵਿੱਚੋਂ 8 ਲੱਖ 20 ਹਜ਼ਾਰ 879 ਪੁਰਸ਼, 7 ਲੱਖ 29 ਹਜ਼ਾਰ 92 ਔਰਤਾਂ ਅਤੇ 46 ਵੋਟਰ ਟਰਾਂਸਜੈਂਡਰ ਹਨ। 

ਪਟਿਆਲਾ  – ਪਟਿਆਲਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 2077 ਹੈ। ਇੱਥੇ ਕੁੱਲ ਵੋਟਰਾਂ ਦੀ ਗਿਣਤੀ 17 ਲੱਖ 87 ਹਜ਼ਾਰ 747 ਹੈ। ਇਨ੍ਹਾਂ ਵਿੱਚੋਂ 9 ਲੱਖ 35 ਹਜ਼ਾਰ 238 ਪੁਰਸ਼ ਅਤੇ 8 ਲੱਖ 52 ਹਜ਼ਾਰ 433 ਮਹਿਲਾ ਵੋਟਰ ਹਨ। ਸੂਚੀ ਵਿੱਚ 76 ਵੋਟਰ ਟਰਾਂਸਜੈਂਡਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...