July 24, 2026, 1:49 am
----------- Advertisement -----------
HomeNewsBreaking Newsਕਪੂਰਥਲਾ 'ਚ ਲੱਖਾਂ ਦੀ ਕੀਤੀ ਧੋਖਾਧੜੀ, ਕਰੈਡਿਟ ਕਾਰਡ ਨਾਲ ਆਨਲਾਈਨ ਖਰੀਦਿਆ ਸੋਨਾ

ਕਪੂਰਥਲਾ ‘ਚ ਲੱਖਾਂ ਦੀ ਕੀਤੀ ਧੋਖਾਧੜੀ, ਕਰੈਡਿਟ ਕਾਰਡ ਨਾਲ ਆਨਲਾਈਨ ਖਰੀਦਿਆ ਸੋਨਾ

Published on

----------- Advertisement -----------

ਕਪੂਰਥਲਾ ਦੇ ਫਗਵਾੜਾ ਸਬ-ਡਿਵੀਜ਼ਨ ਦੇ ਵਸਨੀਕ ਇੱਕ ਵਿਅਕਤੀ ਦੇ ਕ੍ਰੈਡਿਟ ਕਾਰਡ ਤੋਂ 2 ਲੱਖ 64 ਹਜ਼ਾਰ 770 ਰੁਪਏ ਦੀ ਆਨਲਾਈਨ ਧੋਖਾਧੜੀ ਹੋਈ ਹੈ। ਹਾਲਾਂਕਿ ਇਸ ਮਾਮਲੇ ‘ਚ 8 ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਸ ਨੇ 4 ਸੂਬਿਆਂ ਦੇ 5 ਦੋਸ਼ੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਪੀੜਤ ਇੰਦਰਜੀਤ ਮਠਾਰੂ ਨੇ ਦੱਸਿਆ ਕਿ ਜਨਵਰੀ 2024 ਵਿੱਚ ਕਿਸੇ ਨੇ ਉਸ ਦੇ ਅਤੇ ਉਸ ਦੀ ਪਤਨੀ ਦੇ ਕ੍ਰੈਡਿਟ ਕਾਰਡ ਤੋਂ ਆਨਲਾਈਨ ਸੋਨਾ ਖਰੀਦਿਆ ਸੀ। ਜਿਸ ਦਾ ਪਤਾ ਉਸ ਨੂੰ ਉਦੋਂ ਲੱਗਾ ਜਦੋਂ ਉਸ ਦੇ ਮੋਬਾਈਲ ‘ਤੇ ਲਗਾਤਾਰ ਕਈ ਲੈਣ-ਦੇਣ ਦੇ ਐਸ.ਐਮ.ਐਸ. ਆਏ ਜਦੋਂ ਕਿ ਉਸ ਦਾ ਕ੍ਰੈਡਿਟ ਕਾਰਡ ਘਰ ਹੀ ਰੱਖਿਆ ਹੋਇਆ ਸੀ।

ਜਾਂਚ ਤੋਂ ਬਾਅਦ ਪਤਾ ਲੱਗਾ ਕਿ ਆਨਲਾਈਨ ਖਰੀਦਿਆ ਗਿਆ ਸੋਨਾ ਦਿੱਲੀ, ਹਰਿਆਣਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ 5 ਲੋਕਾਂ ਨੂੰ ਪਹੁੰਚਾਇਆ ਗਿਆ ਸੀ। ਜਿਸ ਨੇ ਉਸਦੇ ਅਤੇ ਉਸਦੀ ਪਤਨੀ ਦੇ ਕ੍ਰੈਡਿਟ ਕਾਰਡ ਤੋਂ ਵੱਖ-ਵੱਖ ਲੈਣ-ਦੇਣ ਕਰਦੇ ਹੋਏ 2 ਲੱਖ 64 ਹਜ਼ਾਰ 770 ਰੁਪਏ ਦੀ ਖਰੀਦਦਾਰੀ ਕੀਤੀ।

ਇਸ ਸਬੰਧੀ ਪੀੜਤ ਇੰਦਰਜੀਤ ਮਠਾਰੂ ਨੇ 10 ਜਨਵਰੀ 2024 ਨੂੰ ਐਸਐਸਪੀ ਕਪੂਰਥਲਾ ਨੂੰ ਸ਼ਿਕਾਇਤ ਕੀਤੀ ਸੀ। 8 ਮਹੀਨਿਆਂ ਬਾਅਦ ਜ਼ਿਲਾ ਪੁਲਸ ਨੇ ਜਾਂਚ ਕਰਦੇ ਹੋਏ 5 ਠੱਗਾਂ ਖਿਲਾਫ ਧੋਖਾਧੜੀ ਦੀ ਧਾਰਾ ਤਹਿਤ ਪਰਚਾ ਦਰਜ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਰਵਿਦਾਸ ਵਾਸੀ ਜਨਕਪੁਰੀ ਦਿੱਲੀ, ਮਨੀਸ਼ ਝਾਅ ਵਾਸੀ ਸਨਾਤਨ ਧਰਮ ਮੰਦਰ ਨੇੜੇ ਅੰਬਾਲਾ ਹਰਿਆਣਾ, ਅਵਿਨਾਸ਼ ਗੌਤਮ ਵਾਸੀ ਉੱਤਮ ਨਗਰ ਦਿੱਲੀ, ਆਨੰਦ ਰਾਜਪੂਤ ਵਾਸੀ ਸਫਦਰਗੰਜ ਕਾਨਪੁਰ ਨਗਰ ਉੱਤਰ ਪ੍ਰਦੇਸ਼ ਅਤੇ ਅੰਕਿਤ ਕੁਮਾਰ ਵਾਸੀ ਨਿਊ ਬੀ ਚੰਦਰਮਾਰੀ ਮੋਤੀ ਵਜੋਂ ਹੋਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...