October 24, 2026, 8:10 pm
----------- Advertisement -----------
HomeNewsLatest Newsਲਾਲ ਚੰਦ ਕਟਾਰੂਚੱਕ ਵੱਲੋਂ ਕਿਸਾਨਾਂ ਦੀਆਂ ਮੋਟਰਾਂ 'ਤੇ 5-5 ਬੂਟੇ ਲਗਾਉਣ ਦੀ...

ਲਾਲ ਚੰਦ ਕਟਾਰੂਚੱਕ ਵੱਲੋਂ ਕਿਸਾਨਾਂ ਦੀਆਂ ਮੋਟਰਾਂ ‘ਤੇ 5-5 ਬੂਟੇ ਲਗਾਉਣ ਦੀ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ

Published on

----------- Advertisement -----------

ਭੁਨਰਹੇੜੀ, ਸਨੌਰ, ਪਟਿਆਲਾ, 20 ਜੁਲਾਈ: ਪੰਜਾਬ ਦੇ ਵਣ ਤੇ ਜੰਗਲੀ ਜੀਵ ਸੁਰੱਖਿਆ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗਾਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਅਪੀਲ ਤਹਿਤ ਪੰਜਾਬ ਅੰਦਰ ਕਿਸਾਨਾਂ ਦੀਆਂ ਮੋਟਰਾਂ ‘ਤੇ 5-5 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਅੱਜ ਸਨੌਰ ਹਲਕੇ ਦੇ ਪਿੰਡ ਨੈਣਾ ਖੁਰਦ ਤੋਂ ਕੀਤੀ।


ਕਟਾਰੂਚੱਕ ਮੁੱਖ ਮੰਤਰੀ ਦੇ ਵਾਤਾਵਰਣ ਸਬੰਧੀ ਫ਼ਲੈਗਸ਼ਿਪ ਪ੍ਰੋਗਰਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸਨੌਰ ਹਲਕੇ ‘ਚ ਵਿਧਾਇਕ ਸ. ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ 50 ਹਜ਼ਾਰ ਬੂਟੇ ਅਤੇ 115 ਤ੍ਰਿਵੈਣੀਆਂ ਲਗਾਉਣ ਦੀ ਸ਼ੁਰੂਆਤ ਕਰਵਾਉਣ ਪੁੱਜੇ ਹੋਏ ਸਨ। ਉਨ੍ਹਾਂ ਨੇ ਕੁਲ੍ਹੇਮਾਜਰਾ ਫਾਰਮ ‘ਚ ਬੂਟੇ ਲਗਾਉਣ ਮਗਰੋਂ ਪਿੰਡਾਂ ‘ਚ ਬੂਟੇ ਵੰਡਣ ਦੀ ਵੀ ਸ਼ੁਰੂਆਤ ਕੀਤੀ।
ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਰਾਜ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਹਰਿਆਲੀ ਨੂੰ ਵਿਕਾਸ ਦਾ ਹਿੱਸਾ ਬਣਾਇਆ ਹੈ, ਜਿਸ ਲਈ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਟੈਕਸਟਾਈਲ ਪਾਰਕ ਪ੍ਰਾਜੈਕਟ ਦੀ ਥਾਂ ਮੱਤੇਵਾੜਾ ਜੰਗਲ ਨੂੰ ਬਚਾਉਣ ਨੂੰ ਪਹਿਲ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਰਾਜ ‘ਚ ਨਗਰ-ਵਣ ਯੋਜਨਾ ਅਧੀਨ ਬਣਾਏ ਜਾ ਰਹੇ 4 ਨਵੇਂ ਵਾਤਾਵਰਣ ਪਾਰਕਾਂ ‘ਚੋਂ ਇੱਕ ਪਾਰਕ ਪਟਿਆਲਾ ਜ਼ਿਲ੍ਹੇ ਦੇ ਖੇੜੀ ਗੁੱਜਰਾਂ ‘ਚ 61.10 ਲੱਖ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਰਾਜ ਅੰਦਰ ਬਣਾਈਆਂ ਜਾ ਰਹੀਆਂ 154 ਗੁਰੂ ਨਾਨਕ ਬਗੀਚੀਆਂ ‘ਚੋਂ ਇੱਕ ਬਗੀਚੀ ਹਲਕਾ ਸਨੌਰ ‘ਚ ਵੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਜ ‘ਚ ਨਜ਼ਾਇਜ਼ ਕਬਜ਼ਿਆਂ ਹੇਠੋਂ ਛੁਡਵਾਈਆਂ ਜਮੀਨਾਂ ‘ਤੇ ਵੀ ਬੂਟੇ ਲਗਾਉਣ ਤਹਿਤ ਬੀੜ ਕੁਲੇਮਾਜਰਾ ‘ਚ ਵੀ 43 ਏਕੜ ਜਮੀਨ ‘ਚ ਬੂਟੇ ਲਾਏ ਜਾ ਰਹੇ ਹਨ।
ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਲਈ ਵਿਸ਼ੇਸ਼ ਫੰਡ ਰਾਖਵੇ ਰੱਖੇ ਅਤੇ ਇਸ ਤਹਿਤ 58.63 ਲੱਖ ਬੂਟੇ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਰਾਜ ਦੇ ਹਰ ਹਲਕੇ ‘ਚ ਸਾਡੀ ਪੁਰਾਣੀ ਵਿਰਾਸਤ ਨਿੰਮ, ਬੋਹੜ ਤੇ ਪਿੱਪਲ ਦਰਖਤਾਂ ਦੀਆਂ 115-115 ਤ੍ਰਿਵੈਣੀਆਂ ਵੀ ਲਗਾਈਆਂ ਜਾ ਰਹੀਆਂ ਹਨ। ਜਦਕਿ ਪੁਰਾਣੇ ਬੂਟਿਆਂ ਨੂੰ ਬਚਾਉਣ ਤੋਂ ਇਲਾਵਾ 1.16 ਕਰੋੜ ਨਵੇਂ ਬੂਟੇ ਲਗਾਏ ਜਾਣਗੇ, ਜਿਸ ਲਈ 20 ਲੱਖ ਬੂਟੇ ਕਿਸਾਨਾਂ ਤੇ ਐਨ.ਜੀ.ਓਜ਼ ਨੂੰ ਦੇਣ ਸਮੇਤ ਸਰਕਾਰੀ ਇਮਾਰਤਾਂ ਦੀਆਂ ਖਾਲੀ ਥਾਵਾਂ ‘ਚ ਲਾਏ ਜਾਣਗੇ। ਇਸ ਤੋਂ ਮਗਰੋਂ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਸਾਨਾਂ ਨੂੰ ਆਪਣੀਆਂ ਮੋਟਰਾਂ ‘ਤੇ 5-5 ਬੂਟੇ ਲਗਾਉਣ ਅਤੇ ਆਮ ਲੋਕਾਂ ਨੂੰ ਆਪਣੇ ਘਰਾਂ ਤੇ ਖਾਲੀ ਥਾਵਾਂ ‘ਚ ਬੂਟੇ ਲਗਾਕੇ ਇਨ੍ਹਾਂ ਨੂੰ ਆਪਣੇ ਧੀਆਂ-ਪੁੱਤਾਂ ਦੀ ਤਰ੍ਹਾਂ ਪਾਲਣ ਦੀ ਅਪੀਲ ਕੀਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦਾ ਸ਼ੋਅ ਰੱਦ, ਹੁਣ ਮੁੱਖ ਮੰਤਰੀ ਨਾਲ ਦੁਰਵਿਵਹਾਰ! ਭਾਜਪਾ ’ਤੇ ਵਰ੍ਹੇ ਕੁਲਦੀਪ ਧਾਲੀਵਾਲ

ਚੰਡੀਗੜ੍ਹ, 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ...

ਪੰਜਾਬ ‘ਤੇ ਬੋਲਣ ਤੋਂ ਪਹਿਲਾਂ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣ ਅਮਿਤ ਸ਼ਾਹ – ਕੇਜਰੀਵਾਲ

ਨਵੀਂ ਦਿੱਲੀ, 22 ਅਕਤੂਬਰ:ਆਮ ਆਦਮੀ ਪਾਰਟੀ ਨੇ ਭਾਜਪਾ ਸ਼ਾਸਤ ਰਾਜਾਂ ਵਿੱਚ ਸ਼ਰੇਆਮ ਚੱਲ ਰਹੇ...

ਕਾਂਗਰਸ ਆਈ ਤਾਂ ਖੋਹ ਲਵੇਗੀ ਪੰਜਾਬੀਆਂ ਦੀਆਂ ਸਹੂਲਤਾਂ!,ਅਮਨ ਅਰੋੜਾ ਨੇ ਰਾਜਾ ਵੜਿੰਗ ਨੂੰ ਘੇਰਿਆ

ਚੰਡੀਗੜ੍ਹ; 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...