ਲੁਧਿਆਣਾ ‘ਚ ਆਪਣੀ ਨਾਨੀ ਘਰੋਂ ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ ਨੌਜਵਾਨ ਪਾਣੀ ‘ਚ ਡੁੱਬ ਗਿਆ। ਜਦੋਂ ਨੌਜਵਾਨ ਪਾਣੀ ‘ਚੋਂ ਬਾਹਰ ਨਾ ਆਇਆ ਤਾਂ ਉਸ ਦੇ ਦੋਸਤਾਂ ਨੇ ਉਸ ਦੇ ਮਾਮੇ ਨੂੰ ਫੋਨ ਕਰਕੇ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਲਾਪਤਾ ਨੌਜਵਾਨ ਦੀ ਪਛਾਣ ਰਿਸ਼ਭ ਵਜੋਂ ਹੋਈ ਹੈ। ਉਹ 10ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਜਵਾਹਰ ਨਗਰ ਕੈਂਪ ਗਲੀ ਨੰਬਰ 8 ਵਿੱਚ ਰਹਿੰਦਾ ਹੈ।
ਰਿਸ਼ਭ ਦੇ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਰਿਸ਼ਭ ਆਪਣੇ ਦੋਸਤਾਂ ਨਾਲ ਬਿਨਾਂ ਕਿਸੇ ਨੂੰ ਦੱਸੇ ਨਹਿਰ ‘ਚ ਨਹਾਉਣ ਲਈ ਘਰੋਂ ਚਲਾ ਗਿਆ। ਉਸਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਰਿਸ਼ਭ ਦਾ ਇੱਕ ਹੋਰ ਭਰਾ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
----------- Advertisement -----------
ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ ਨੌਜਵਾਨ ਪਾਣੀ ‘ਚ ਡੁੱਬਿਆ
Published on
----------- Advertisement -----------

----------- Advertisement -----------