June 6, 2026, 12:05 am
----------- Advertisement -----------
HomeNewsLatest Newsਲੁਧਿਆਣਾ: ਦੋ ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਹੌਜ਼ਰੀ ਦਾ ਸਮਾਨ ਸੜ ਕੇ...

ਲੁਧਿਆਣਾ: ਦੋ ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ, ਹੌਜ਼ਰੀ ਦਾ ਸਮਾਨ ਸੜ ਕੇ ਸੁਆਹ

Published on

----------- Advertisement -----------

ਲੁਧਿਆਣਾ,21 ਜਨਵਰੀ(ਸੌਰਵ ਅਰੋੜਾ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡੀ ਗਲੀ ‘ਚ ਸਥਿਤ ਇੱਕ ਦੋ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਲੱਗਣ ਵਾਲੀ ਥਾਂ ਤੱਕ ਪਹੁੰਚਾਉਣ ‘ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਮੁਤਾਬਿਕ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅੱਗ ਵਧਦੀ ਦੇਖ ਫਾਇਰ ਕਰਮੀਆਂ ਨੇ ਨਾਲ ਲੱਗਦੀਆਂ ਇਮਾਰਤਾਂ ਤੋਂ ਛੱਤ ‘ਤੇ ਛਾਲ ਮਾਰ ਕੇ ਹਥੌੜੇ ਨਾਲ ਕੰਧ ਤੋੜ ਦਿੱਤੀ। ਕੰਧ ਤੋੜ ਕੇ ਅੱਗ ਬੁਝਾਊ ਅਮਲਾ ਹੌਜ਼ਰੀ ਦੀ ਦੁਕਾਨ ਦੇ ਅੰਦਰ ਦਾਖਲ ਹੋਣ ਵਿਚ ਕਾਮਯਾਬ ਹੋ ਗਿਆ। ਦੁਕਾਨ ਦਾ ਨਾਮ ਅਭਿਨੰਦ ਅਪਰੈਲ ਹੈ। ਹੇਠਾਂ ਇਮਾਰਤ ਵਿੱਚ ਕੰਬਲ ਅਤੇ ਕੱਪੜੇ ਰੱਖੇ ਹੋਏ ਸਨ ਜੋ ਕਾਫੀ ਹੱਦ ਤੱਕ ਸੜ ਗਏ ਸਨ। ਅਤੇ ਉਪਰਲੀ ਮੰਜ਼ਿਲ ‘ਤੇ ਪਲਾਸਟਿਕ ਦੀਆਂ ਚੀਜ਼ਾਂ ਪਈਆਂ ਸਨ ਜੋ ਸੜ ਕੇ ਸੁਆਹ ਹੋ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੇ ਦੁਕਾਨ ’ਚੋਂ ਕਾਫੀ ਸਾਮਾਨ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਦੁਕਾਨ ਸੁਆਹ ਹੋ ਜਾਣ ਕਾਰਨ ਨੇੜਲੀਆਂ ਇਮਾਰਤਾਂ ਨੂੰ ਵੀ ਖਤਰਾ ਬਣਿਆ ਹੋਇਆ ਹੈ। ਹੁਣ ਤੱਕ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਲਗਾਈਆਂ ਜਾ ਚੁੱਕੀਆਂ ਹਨ। ਮੌਕੇ ‘ਤੇ ਇਲਾਕੇ ਦੀ ਪੁਲਸ ਵੀ ਪਹੁੰਚ ਗਈ ਹੈ।
ਦੁਕਾਨ ’ਤੇ ਕੰਮ ਕਰਦੇ ਮੁਲਾਜ਼ਮ ਚੇਲਾ ਰਾਮ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਆਇਆ ਤਾਂ ਦੇਖਿਆ ਕਿ ਅੱਗ ਲੱਗੀ ਹੋਈ ਸੀ। ਧੂੰਆਂ ਨਿਕਲਦਾ ਦੇਖ ਕੇ ਚੇਲਾਰਾਮ ਨੇ ਰੌਲਾ ਪਾਇਆ। ਮੌਕੇ ਤੇ ਪਹੁੰਚ ਲੋਕਾਂ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...