ਲੁਧਿਆਣਾ ਦੇ ਲਾਡੋਵਾਲ ਨੇੜੇ ਓਵਰਬ੍ਰਿਜ ‘ਤੇ ਇਕ ਟਰੱਕ ਅਤੇ ਟਰੈਕਟਰ ਟਰਾਲੀ ਪਲਟ ਗਏ। ਹਾਦਸੇ ਦੌਰਾਨ ਟਰੈਕਟਰ ਟਰਾਲੀ ਓਵਰਬ੍ਰਿਜ ਤੋਂ ਹੇਠਾਂ ਲਟਕ ਗਏ। ਟਰੈਕਟਰ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ ਨੂੰ ਲਾਡੋਵਾਲ ਓਵਰਬ੍ਰਿਜ ਨੇੜੇ ਵਾਪਰੀ। ਸਥਾਨਕ ਲੋਕਾਂ ਨੇ ਦੱਸਿਆ ਕਿ ਟਰੈਕਟਰ ਟਰਾਲੀ ਦੇ ਅੱਗੇ ਕੋਈ ਪਸ਼ੂ ਆ ਗਿਆ ਸੀ, ਜਿਸ ਕਾਰਨ ਟਰੈਕਟਰ ਚਾਲਕ ਸੰਤੁਲਨ ਗੁਆ ਬੈਠਾ, ਅਤੇ ਪਲਟ ਗਿਆ ਅਤੇ ਓਵਰਬ੍ਰਿਜ ਤੋਂ ਹੇਠਾਂ ਲਟਕ ਗਿਆ।
ਦੂਜੇ ਪਾਸੇ, ਲਾਡੋਵਾਲ ਨੈਸ਼ਨਲ ਹਾਈਵੇ ‘ਤੇ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਟਰੱਕ ਡਰਾਈਵਰ ਜ਼ਖਮੀ ਹੋ ਗਿਆ। ਟਰੱਕ ਦੇ ਪਿੱਛੇ ਰੱਖਿਆ ਸਾਰਾ ਸਾਮਾਨ ਵੀ ਡਿੱਗ ਗਿਆ, ਜਿਸ ਤੋਂ ਬਾਅਦ ਮਾਲ ਨੂੰ ਦੂਜੇ ਟਰੱਕ ਵਿੱਚ ਸ਼ਿਫਟ ਕੀਤਾ ਗਿਆ। ਮੌਕੇ ‘ਤੇ ਪਹੁੰਚੇ ਥਾਣਾ ਲਾਡੋਵਾਲ ਦੇ ਐੱਸਐੱਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਵਾਹਨ ਪਲਟ ਗਏ, ਜਿਨ੍ਹਾਂ ‘ਚੋਂ ਟਰੈਕਟਰ ਟਰਾਲੀ ਚਾਲਕ ਕੰਟਰੋਲ ਗੁਆ ਬੈਠਾ ਅਤੇ ਟਰੈਕਟਰ ਓਵਰਬ੍ਰਿਜ ਹੇਠਾਂ ਜਾ ਲਟਕਿਆ।
ਉਥੇ ਹੀ ਇਕ ਟਰੱਕ ਵੀ ਪਲਟ ਗਿਆ। ਉਨ੍ਹਾਂ ਨੇ ਦੱਸਿਆ ਕਿ ਟਰੱਕ ਚਾਲਕ ਜਲੰਧਰ ਤੋਂ ਲੁਧਿਆਣਾ ਵੱਲ ਆ ਰਿਹਾ ਸੀ ਤਾਂ ਇਕ ਕਾਰ ਉਸ ਦੇ ਸਾਹਮਣੇ ਆ ਗਈ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਹ ਆਪਣਾ ਸੰਤੁਲਨ ਗੁਆ ਕੇ ਪਲਟ ਗਿਆ।
----------- Advertisement -----------
ਲੁਧਿਆਣਾ ਦੇ ਲਾਡੋਵਾਲ ਨੇੜੇ ਵਾਪਰਿਆ ਹਾਦਸਾ; ਓਵਰਬ੍ਰਿਜ ਤੋਂ ਹੇਠਾਂ ਲਟਕਿਆ ਟਰੈਕਟਰ-ਟਰਾਲੀ
Published on
----------- Advertisement -----------
----------- Advertisement -----------












