ਲੁਧਿਆਣਾ ਦੀ ਨਵੀਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਗਲਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਪਟਿਆਲਾ ਦੇ ਡੀ.ਸੀ ਸਨ। ਸੋਮਵਾਰ ਨੂੰ ਹੀ ਉਨ੍ਹਾਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਸਾਕਸ਼ੀ ਤੋਂ ਪਹਿਲਾਂ ਸੁਰਭੀ ਮਲਿਕ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਨ।
ਦੱਸ ਦਈਏ ਕਿ IAS ਅਧਿਕਾਰੀ ਸਾਕਸ਼ੀ ਸਾਹਨੀ ਪਟਿਆਲਾ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਬਣੇ ਸਨ। ਉਹ 2014 ਵਿੱਚ ਵੀ ਸੁਰਖੀਆਂ ਵਿੱਚ ਸਨ, ਜਦੋਂ ਉਨ੍ਹਾਂ ਦਾ ਨਾਮ UPSC CSE ਨਤੀਜਿਆਂ ਵਿੱਚ ਚੋਟੀ ਦੇ 10 ਵਿੱਚ ਆਇਆ ਸੀ। ਉਨ੍ਹਾਂ ਨੇ ਆਲ ਇੰਡੀਆ ਰੈਂਕ 6 ਹਾਸਿਲ ਕੀਤਾ ਸੀ।
ਸਾਕਸ਼ੀ ਸਾਹਨੀ ਦੇ ਪਿਤਾ ਦਿੱਲੀ ਦੇ ਸਰਵੋਤਮ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਉਨ੍ਹਾਂ ਦੀ ਮਾਂ ਸਕੂਲ ਦੀ ਪ੍ਰਿੰਸੀਪਲ ਹੈ। ਭੈਣ ਇੱਕ ਨਾਮੀ ਬੈਂਕ ਵਿੱਚ ਕੰਮ ਕਰਦੀ ਹੈ। ਸਾਕਸ਼ੀ ਨੇ ਆਪਣੀ ਸਕੂਲੀ ਪੜ੍ਹਾਈ ਇੱਕ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ 2012 ਵਿੱਚ ਹੈਦਰਾਬਾਦ ਯੂਨੀਵਰਸਿਟੀ ਤੋਂ ਬੀਏ ਐਲਐਲਬੀ ਨਾਲ ਗ੍ਰੈਜੂਏਸ਼ਨ ਕੀਤੀ। ਸਾਕਸ਼ੀ 8 ਗੋਲਡ ਮੈਡਲਾਂ ਨਾਲ ਆਪਣੇ ਬੈਚ ਦੀ ਟਾਪਰਾਂ ਵਿੱਚੋਂ ਇੱਕ ਹੈ।
----------- Advertisement -----------
ਲੁਧਿਆਣਾ ਦੇ ਨਵੀਂ ਡੀਸੀ ਸਾਕਸ਼ੀ ਸਾਹਨੀ ਨੇ ਸੰਭਾਲਿਆ ਅਹੁਦਾ
Published on
----------- Advertisement -----------
----------- Advertisement -----------












