ਲੁਧਿਆਣਾ ਦੇ ਡੇਹਲੋਂ ‘ਚ ਇਕ ਨੌਜਵਾਨ ਹਰਸ਼ਨਜੋਤ ਸਿੰਘ ਅਤੇ ਲੜਕੀ ਰਾਜਜੋਤ ਕੌਰ ਦੋਵਾਂ ਨੇ ਘਰੋਂ ਭੱਜ ਕੇ 1 ਜੁਲਾਈ ਨੂੰ ਵਿਆਹ ਕਰਵਾ ਲਿਆ ਅਤੇ ਵਿਆਹ ਤੋਂ ਬਾਅਦ ਦੋਵਾਂ ਨੇ ਇਕੱਠੇ ਵਿਆਹ ਦੀਆਂ ਫੋਟੋਆਂ ਆਪੋ-ਆਪਣੇ ਪਰਿਵਾਰਾਂ ਨੂੰ ਪੋਸਟ ਕੀਤੀਆਂ, ਤਾਂ ਜੋ ਉਨ੍ਹਾਂ ਨੂੰ ਵਿਆਹ ਬਾਰੇ ਪਤਾ ਲੱਗ ਸਕੇ। ਪਰ ਦੋ ਦਿਨਾਂ ਬਾਅਦ ਦੋਵਾਂ ਨੇ ਨੇੜਿਓਂ ਲੰਘਦੀ ਨਹਿਰ ਵਿੱਚ ਛਾਲ ਮਾਰ ਦਿੱਤੀ।
ਥਾਣਾ ਡੇਹਲੋ ਦੇ ਐੱਸਐੱਚਓ ਨੇ ਦੱਸਿਆ ਕਿ ਲੜਕੀ ਰਾਜਜੋਤ ਕੌਰ ਦੇ ਪਿਤਾ ਨੇ 30 ਜੂਨ ਨੂੰ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ 21 ਸਾਲਾ ਲੜਕੀ ਰਾਜਜੋਤ ਕੌਰ ਘਰੋਂ ਲਾਪਤਾ ਹੈ ਅਤੇ ਸ਼ੱਕ ਹੈ ਕਿ ਕਿਸੇ ਪਿੰਡ ਦੇ ਹੀ ਲੜਕੇ ਹਰਸ਼ਨਜੋਤ ਸਿੰਘ ਨੇ ਉਸ ਦੀ ਲੜਕੀ ਨੂੰ ਅਗਵਾ ਕਰ ਲਿਆ ਹੈ। ਪੁਲੀਸ ਨੇ ਸ਼ਿਕਾਇਤ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ 1 ਜੁਲਾਈ ਨੂੰ ਦੋਵਾਂ ਨੇ ਕੋਰਟ ਮੈਰਿਜ ਕਰ ਲਈ ਅਤੇ ਦੋਵਾਂ ਨੇ ਪਰਿਵਾਰ ਨੂੰ ਫੋਟੋਆ ਸ਼ੇਅਰ ਕੀਤੀਆ ਜਿਸ ਤੋਂ ਵਿਆਹ ਦਾ ਖੁਲਾਸਾ ਹੋਇਆ।
ਐਸਐਚਓ ਨੇ ਦੱਸਿਆ ਕਿ ਇੱਕ ਰਾਹਗੀਰ ਨੇ ਦੱਸਿਆ ਕਿ ਜੇਡੀਗਾ ਨਹਿਰ ਵਿੱਚ ਇੱਕ ਲਾਸ਼ ਤੈਰ ਰਹੀ ਸੀ। ਜਦੋਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਲਾਸ਼ ਰਾਜਜੋਤ ਨਾਂ ਦੀ ਲੜਕੀ ਦੀ ਸੀ। ਪੁਲੀਸ ਨੇ ਨੌਜਵਾਨ ਹਰਸ਼ਨਜੋਤ ਦੀ ਲਾਸ਼ ਕੰਗਣਵਾਲ ਨੇੜੇ ਨਹਿਰ ਵਿੱਚੋਂ ਬਰਾਮਦ ਕੀਤੀ ਹੈ। ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਸ਼ 4 ਜੁਲਾਈ ਨੂੰ ਮਿਲੀ ਸੀ ਪਰ ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਦੋਵਾਂ ਨੇ ਵਿਆਹ ਤੋਂ ਇੱਕ-ਦੋ ਦਿਨ ਬਾਅਦ ਹੀ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਕਿਉਂਕਿ ਦੋਵਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ। ਪੁਲੀਸ ਨੇ ਲੜਕੀ ਦੇ ਪਿਤਾ ਬਲਜੀਤ ਸਿੰਘ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਲੁਧਿਆਣਾ ‘ਚ ਨਵ-ਵਿਆਹੇ ਜੋੜੇ ਨੇ ਕੀਤੀ ਖੁਦਕੁਸ਼ੀ, ਨਹਿਰ ‘ਚੋਂ ਮਿਲੀਆਂ ਲਾਸ਼ਾਂ
Published on
----------- Advertisement -----------
----------- Advertisement -----------











