ਲੁਧਿਆਣਾ ‘ਚ ਬੀਤੀ 10 ਜੁਲਾਈ ਨੂੰ ਪੱਖੋਵਾਲ ਰੋਡ ‘ਤੇ ਜਵੱਦੀ ਪੁਲ ਨੇੜੇ ਇਕ ਨੌਜਵਾਨ ਜ਼ਖਮੀ ਹਾਲਤ ‘ਚ ਮਿਲਿਆ । ਇੱਕ ਕਾਰ ਚਾਲਕ ਵੱਲੋਂ ਉਸਨੂੰ ਸੀਐਮਸੀ ਹਸਪਤਾਲ ਲਿਜਾਇਆ ਗਿਆ। ਦੋ ਦਿਨ ਦੇ ਇਲਾਜ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਸੈਮਸਨ ਸਿੱਧੂ ਸੀ। ਸੈਮਸਨ ਬਰੋਟਾ ਰੋਡ ਗੁਰੂ ਗੋਬਿੰਦ ਸਿੰਘ ਨਗਰ ਦਾ ਰਹਿਣ ਵਾਲਾ ਸੀ। ਸੈਮਸਨ ਫਿਰੋਜ਼ਪੁਰ ਰੋਡ ਨੇੜੇ ਗੁਰਮੇਲ ਮੈਡੀਕਲ ਵਿਖੇ ਫਾਰਮਾਸਿਸਟ ਵਜੋਂ ਕੰਮ ਕਰਦਾ ਸੀ। 10 ਜੁਲਾਈ ਨੂੰ ਉਹ ਰਾਤ ਦੀ ਡਿਊਟੀ ਖਤਮ ਕਰਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਇਕ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਇਹ ਪਤਾ ਨਹੀਂ ਲੱਗ ਸਕਿਆ ਕਿ ਸੈਮਸਨ ਨੂੰ ਕਿਸ ਵਾਹਨ ਨੇ ਟੱਕਰ ਮਾਰੀ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਸਕਾਰਪੀਓ ਅਤੇ ਪੋਲੋ ਕਾਰ ‘ਤੇ ਸ਼ੱਕ ਹੈ।
----------- Advertisement -----------
ਲੁਧਿਆਣਾ ‘ਚ ਬਾਈਕ ਸਵਾਰ ਫਾਰਮਾਸਿਸਟ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ; ਮੌਤ
Published on
----------- Advertisement -----------
----------- Advertisement -----------











