ਭਾਰਤੀ ਰੇਲ ਯਾਤਰੀਆਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ ਕੋਵਿਡ ਕਾਲ ਦੌਰਾਨ ਟ੍ਰੇਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਖੁਸ਼ੀ ਦੀ ਗੱਲ ਇਹ ਸਾਹਮਣੇ ਆਈ ਹੈ। ਆਨ ਦ ਸਪਾਟ ਟਿਕਟ ਸਹੂਲਤ ਨੂੰ ਇਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਰੇਲਵੇ ਨੇ ਕਈ ਗੱਡੀਆਂ ਵਿਚ ਹੁਣ ਜਨਰਲ ਟਿਕਟ ਰਾਹੀਂ ਸਫਰ ਨੂੰ ਸ਼ੁਰੂ ਕਰ ਦਿੱਤਾ ਹੈ। ਖਾਸ ਤੌਰ ’ਤੇ ਯੂਪੀ ਤੇ ਬਿਹਾਰ ਜਾਣ ਵਾਲੇ ਯਾਤਰੀ ਇਸ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ। ਇਸ ਨੂੰ ਲੈ ਕੇ ਮੰਡਲ ਵੱਲੋਂ ਕੁਝ ਟ੍ਰੇਨਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਵਿਚ ਯਾਤਰੀ ਆਨ ਦ ਸਪਾਟ ਟਿਕਟ ਲੈ ਕੇ ਸਫਰ ਕਰ ਸਕਣਗੇ।ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਕਾਰਨ ਜ਼ਿਆਦਾਤਰ ਟਰੇਨਾਂ ‘ਚ ਜਨਰਲ ਟਿਕਟ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ।
ਯਾਤਰੀ ਸਿਰਫ਼ ਰਾਖਵੀਂ ਬੁਕਿੰਗ ਰਾਹੀਂ ਹੀ ਸਫ਼ਰ ਕਰ ਸਕਦੇ ਸਨ। ਹੁਣ ਜਨਰਲ ਟਿਕਟ ਨਾਲ ਰੇਲਵੇ ਸਟੇਸ਼ਨ ਮੁੜ ਪੁਰਾਣੇ ਪੜਾਅ ਵੱਲ ਮੁੜਨਗੇ। ਲੁਧਿਆਣਾ ਤੋਂ ਜਨਰਲ ਟਿਕਟ ਦੀ ਸਹੂਲਤ ਸ਼ੁਰੂ ਕਰਨ ਵਾਲੀਆਂ ਰੇਲਗੱਡੀਆਂ ਦੀ ਗਿਣਤੀ 31 ਹੈ।ਸਾਰੇ ਰੇਲ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਹੈਲਪਲਾਈਨ ਨੰਬਰ 139 ਜਾਂ NTES ਐਪ ਰਾਹੀਂ ਇਨ੍ਹਾਂ ਵਿਸ਼ੇਸ਼ ਰੇਲ ਸੇਵਾਵਾਂ ਦੇ ਵਿਸਤ੍ਰਿਤ ਸਮਾਂ ਸਾਰਣੀ ਦੀ ਜਾਂਚ ਕਰੋ। ਇਸ ਤੋਂ ਇਲਾਵਾ, ਯਾਤਰੀ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦੇ ਵੇਰਵਿਆਂ ਦੀ ਜਾਂਚ ਕਰਨ ਲਈ ਭਾਰਤੀ ਰੇਲਵੇ ਦੀ ਵੈਬਸਾਈਟ ‘ਤੇ ਵੀ ਜਾ ਸਕਦੇ ਹਨ। ਹਾਲਾਂਕਿ, ਭਾਰਤੀ ਰੇਲਵੇ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਕੋਵਿਡ ਸੰਬੰਧੀ ਸਾਰੇ ਨਿਯਮਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।