ਲੁਧਿਆਣਾ ਦੇ ਲਾਡੋਵਾਲ ਨੇੜੇ ਅੱਜ (ਐਤਵਾਰ) ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਜਦਕਿ ਔਰਤ ਦਾ ਪਤੀ ਅਤੇ ਧੀ ਗੰਭੀਰ ਜ਼ਖਮੀ ਹੋ ਗਏ ਹਨ। ਔਰਤ ਆਪਣੇ ਪਤੀ ਅਤੇ ਬੇਟੀ ਨਾਲ ਬਾਈਕ ‘ਤੇ ਨੂਰਮਹਿਲ ਤੋਂ ਮੱਤੇਵਾੜਾ ਸਥਿਤ ਆਪਣੇ ਪੇਕੇ ਘਰ ਜਾ ਰਹੀ ਸੀ। ਮ੍ਰਿਤਕ ਔਰਤ ਦਾ ਨਾਂ ਨਿਸ਼ਾ ਰਾਣੀ (30) ਹੈ। ਨਿਸ਼ਾ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ।
ਨਿਸ਼ਾ ਦੇ ਪਤੀ ਰਵੀ ਨੇ ਦੱਸਿਆ ਕਿ ਉਹ ਨੂਰਮਹਿਲ ਦਾ ਰਹਿਣ ਵਾਲਾ ਹੈ। ਅੱਜ ਉਹ ਆਪਣੀ ਪਤਨੀ ਨਿਸ਼ਾ ਦੇ ਪੇਕੇ ਘਰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਸੀ। ਰਸਤੇ ‘ਚ ਲਾਡੋਵਾਲ ਨੇੜੇ ਅਚਾਨਕ ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟਰੱਕ ਡਰਾਈਵਰ ਔਰਤ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ।
ਰਵੀ ਮੁਤਾਬਕ ਨਿਸ਼ਾ ਕਰੀਬ 20 ਮਿੰਟ ਤੱਕ ਸਾਹ ਲੈ ਰਹੀ ਸੀ। ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ ਪਰ ਐਂਬੂਲੈਂਸ ਮੌਕੇ ‘ਤੇ ਨਹੀਂ ਪਹੁੰਚੀ। ਕਰੀਬ 20 ਮਿੰਟ ਬਾਅਦ ਨਿਸ਼ਾ ਦੀ ਮੌਤ ਹੋ ਗਈ। ਬੇਟੀ ਦੀ ਬਾਂਹ ‘ਤੇ ਸੱਟ ਲੱਗੀ ਹੈ। ਲੋਕਾਂ ਨੇ ਮੌਕੇ ‘ਤੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਫਿਲਹਾਲ ਮ੍ਰਿਤਕ ਨਿਸ਼ਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।
----------- Advertisement -----------
ਲੁਧਿਆਣਾ ‘ਚ ਟਰੱਕ ਨੇ ਬਾਈਕ ਨੂੰ ਮਾਰੀ ਟੱਕਰ; ਔਰਤ ਦੀ ਮੌਤ, ਪਤੀ ਤੇ ਧੀ ਜ਼ਖ਼ਮੀ
Published on
----------- Advertisement -----------
----------- Advertisement -----------