ਅੱਜ ਦੇ ਦੌਰ ਵਿੱਚ ਪ੍ਰੇਮ ਵਿਆਹ ਕਰਨ ਦਾ ਰਿਵਾਜ਼ ਬਹੁਤ ਵੱਧ ਗਿਆ ਹੈ ਪਰ ਬਹੁਤ ਘੱਟ ਪ੍ਰੇਮ ਵਿਆਹ ਅਜਿਹੇ ਹੁੰਦੇ ਹਨ ਜੋ ਜਿਆਦਾ ਸਮਾਂ ਟਿਕ ਪਾਉਂਦੇ ਹਨ। ਗੁਰਦਾਸਪੁਰ ਵਿੱਚ ਇੱਕ ਅਜਿਹਾ ਜੋੜਾ ਹੈ ਜਿਸਨੂੰ ਲਵ ਮੈਰਿਜ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਤੋਂ ਮੂੰਹ ਮੋੜ ਲਿਆ ਪਰ ਉਹਨਾਂ ਨੇ ਮਿਹਨਤ ਕਰ ਸਾਬਤ ਕਰ ਦਿੱਤਾ ਕਿ ਮਨ ਵਿੱਚ ਆਪਣੀ ਮੰਜਿਲ ਨੂੰ ਹਾਸਲ ਕਰਨ ਦੀ ਹਿੰਮਤ ਹੋਵੇ ਤਾਂ ਜਿੱਤ ਹਾਸਿਲ ਕਰਨਾ ਕੋਈ ਵੱਡੀ ਗੱਲ ਨਹੀਂ।

ਲਵ ਮੈਰਿਜ ਕਰਵਾਉਣ ਵਾਲਾ ਜੋੜਾ ਸੰਨੀ ਅਤੇ ਮੀਨੂ ਗੁਰਦਾਸਪੁਰ ਦੇ ਵਿਚ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਹਨ ਚੰਗੇ ਪੈਸੇ ਵੀ ਕਮਾ ਰਹੇ ਹਨ। ਇਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਬਰਗਰ ਇਸ ਸਮੇਂ ਗੁਰਦਾਸਪੁਰ ਵਿੱਚ ਕਾਫੀ ਮਸ਼ਹੂਰ ਹੋ ਚੁੱਕੇ ਹਨ। ਲਵ ਮੈਰਿਜ ਕਰਵਾਉਣ ਤੋਂ ਬਾਅਦ ਦੋਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਮੰਜੂਰ ਨਹੀਂ ਕੀਤਾ ਅਤੇ ਉਹਨਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ ਅਤੇ ਕੁਝ ਮਹੀਨੇ ਬਾਅਦ ਹੀ ਲਾਕਡਾਊਨ ਹੋ ਗਿਆ ਅਤੇ ਸੰਨੀ ਜੋ ਆਨਲਾਈਨ ਮਾਰਕੀਟਿੰਗ ਕਰਦਾ ਸੀ ਨੌਕਰੀ ਜਾਣ ਕਾਰਨ ਬੇਰੋਜਗਾਰ ਹੋ ਗਿਆ ਅਤੇ ਦੋਵਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ਪਰ ਦੋਨਾਂ ਦੀ ਹਿੰਮਤ ਅਤੇ ਆਪਸੀ ਸਹਿਯੋਗ ਨਾਲ ਉਹਨਾਂ ਨੇ ਆਪਣੇ ਪੈਰਾਂ ਦੇ ਖੜ੍ਹੇ ਹੋਣ ਦੀ ਠਾਣ ਲਈ ਅਤੇ ਆਪਣੀ ਪਤਨੀ ਦੇ ਕਹਿਣ ਤੇ ਆਪਣਾ ਮੋਬਾਈਲ ਅਤੇ ਸੋਨੇ ਦੇ ਗਹਿਣੇ ਵੇਚ ਕੇ ਦੋਨਾਂ ਨੇ ਫਾਸਟ ਫੂਡ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿਤੀ।

ਔਰਤ ਦੇ ਕੰਮ ਤੇ ਜਾਣ ਨਾਲ ਘਰ ਦਿਆਂ ਦਾ ਵਿਰੋਧ ਅਤੇ ਲੋਕਾਂ ਦੇ ਤਾਹਨੇ ਮਿਹਣੇ ਵੀ ਝੱਲਣੇ ਪਏ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਲੋਕਾਂ ਦੇ ਤਾਹਨੇ ਮਿਹਣਿਆ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਸੰਘਰਸ਼ ਜਾਰੀ ਰੱਖਿਆ ਹੌਲੀ ਹੌਲੀ ਇਨ੍ਹਾਂ ਦਾ ਕੰਮ ਚੱਲ ਨਿਕਲ਼ਿਆ ਅਤੇ ਹੁਣ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਇੱਕ ਚੰਗੀ ਜਿੰਦਗੀ ਬਤੀਤ ਕਰ ਰਹੇ ਹਨ। ਸਮਾਂ ਬਦਲਣ ਨਾਲ ਪੁਰਾਣੇ ਰਿਸ਼ਤੇ ਵੀ ਹੁਣ ਸੁਧਰ ਗਏ ਹਨ। ਸੰਨੀ ਅਤੇ ਮੀਨੂੰ ਦੀ ਕਹਾਣੀ ਲਵ ਮੈਰਿਜ ਕਰਨ ਵਾਲੇ ਉਹਨਾਂ ਨੌਜਵਾਨ ਜੋੜਿਆਂ ਲਈ ਇਕ ਮਿਸਾਲ ਹੈ ਜੋ ਛੋਟੀਆਂ ਛੋਟੀਆਂ ਗੱਲਾਂ ਨੂੰ ਆਧਾਰ ਬਣਾ ਕੇ ਆਪਣੇ ਰਿਸ਼ਤੇਸ਼ ਅਤੇ ਹਮੇਸ਼ਾ ਲਈ ਖਰਾਬ ਕਰ ਲੈਂਦੇ ਹਨ