ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਮੱਤੇਵਾੜਾ ਜੰਗਲ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ‘ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਤੇਵਾੜਾ ਜੰਗਲ ਅੰਦਰ ਕੱਪੜਾ ਉਦਯੋਗ ਲਗਾਉਣ ਲਈ ਕਾਂਗਰਸ ਸਰਕਾਰ ਸਮੇਂ ਲਿਆਂਦੇ ਗਏ ਜਿਸ ਪ੍ਰਸਤਾਵ ਦਾ ਪੂਰਨ ਵਿਰੋਧ ਕੀਤਾ ਸੀ, ਅੱਜ ਉਸੇ ਪ੍ਰਸਤਾਵ ਦਾ ਉਹ ਡਟ ਕੇ ਸਮਰਥਨ ਕਰ ਰਹੇ ਹਨ। ਕੀ ਭਾਸ਼ਣਾਂ ਦੇ ਇਸ ਬਦਲਾਅ ਲਈ ਪੰਜਾਬੀਆਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ, ਜੋ ਕਿ ਅੱਜ ਆਪ ਵੱਲੋਂ ਭੇਜੇ ਗਏ ਰਾਜ ਸਭਾ ਮੈਂਬਰ ਵੀ ਹਨ, ਉਹਨਾਂ ਨੇ ਵੀ ਇਸ ਮੁੱਦੇ ‘ਤੇ ਚੁੱਪ ਧਾਰੀ ਹੋਈ ਹੈ। ਅਸੀਂ ਆਪਣੀ ਕਾਂਗਰਸ ਸਰਕਾਰ ਦੀ ਇਸ ਗ਼ਲਤੀ ਨੂੰ ਕਬੂਲਦੇ ਹਾਂ ਅਤੇ ਪੰਜਾਬ ਦੇ ਵਾਤਾਵਰਨ ਦੇ ਮੌਜੂਦਾ ਹਾਲਾਤਾਂ ਅਨੁਸਾਰ ਇਸ ਜੰਗਲ ਦੇ ਕੱਟੇ ਜਾਣ ਦਾ ਵਿਰੋਧ ਵੀ ਕਰਦੇ ਹਾਂ। ਅਸੀਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਹਵਾ ਅਤੇ ਪਾਣੀ ਦੀ ਸ਼ੁੱਧਤਾ ਲਈ ਇਸ ਜੰਗਲ ਦਾ ਬਣੇ ਰਹਿਣਾ ਅਤਿ ਜ਼ਰੂਰੀ ਹੈ। ਇਸ ਲਈ ਇਸ ਜੰਗਲ ਦੀ ਕਟਾਈ ਦਾ ਆਓ ਮਿਲ ਕੇ ਵਿਰੋਧ ਕਰੀਏ।
----------- Advertisement -----------
ਮੱਤੇਵਾੜਾ ਜੰਗਲ ਦਾ ਮਾਮਲਾ : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ‘ਆਪ’ ‘ਤੇ ਸਾਧੇ ਨਿਸ਼ਾਨੇ
Published on
----------- Advertisement -----------
----------- Advertisement -----------












