September 7, 2026, 5:24 am
----------- Advertisement -----------
HomeNewsLatest Newsਮੁਹਾਲੀ ਨਗਰ ਨਿਗਮ ਵਿਚ ਮਕੈਨੀਕਲ ਸਵੀਪਿੰਗ ਦਾ ਮਹੱਤਵਪੂਰਨ ਮਤਾ ਸਰਬਸੰਮਤੀ ਨਾਲ ਪਾਸ

ਮੁਹਾਲੀ ਨਗਰ ਨਿਗਮ ਵਿਚ ਮਕੈਨੀਕਲ ਸਵੀਪਿੰਗ ਦਾ ਮਹੱਤਵਪੂਰਨ ਮਤਾ ਸਰਬਸੰਮਤੀ ਨਾਲ ਪਾਸ

Published on

----------- Advertisement -----------

ਸਫ਼ਾਈ ਦੀ ਹਾਲਤ ਨੂੰ ਦਰੁਸਤ ਕਰਨ ਲਈ ਕੀਤੇ ਬਦਲਵੇਂ ਪ੍ਰਬੰਧ : ਮੇਅਰ ਜੀਤੀ ਸਿੱਧੂ

ਮੁਹਾਲੀ : ਮੁਹਾਲੀ ਨਗਰ ਨਿਗਮ ਦੀ ਮੀਟਿੰਗ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਕੁਲਜੀਤ ਸਿੰਘ ਬੇਦੀ ਕਮਿਸ਼ਨਰ ਕਮਲ ਗਰਗ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਵਿੱਚ ਸਭ ਤੋਂ ਮਹੱਤਵਪੂਰਨ ਮੁੱਦਾ ਮਕੈਨੀਕਲ ਸਵੀਪਿੰਗ ਨੂੰ ਠੇਕੇ ਤੇ ਦੇਣ ਦਾ ਸੀ। ਇਸ ਮੌਕੇ ਵੱਖ ਵੱਖ ਕੌਂਸਲਰਾਂ ਨੇ ਮੁਹਾਲੀ ਵਿੱਚ ਸਫ਼ਾਈ ਦੇ ਹਾਲਾਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੰਦਰੂਨੀ ਸੜਕਾਂ ਤੇ ਸਫ਼ਾਈ ਕਰਮਚਾਰੀ ਮੁੱਖ ਸੜਕਾਂ ਤੇ ਲਗਾਏ ਗਏ ਹਨ ਜਿਸ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਤੇ ਮਾੜਾ ਅਸਰ ਪੈ ਰਿਹਾ ਹੈ।

ਇਸ ਦਾ ਜਵਾਬ ਦਿੰਦਿਆਂ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਮਕੈਨੀਕਲ ਸਵੀਪਿੰਗ ਦਾ ਠੇਕਾ ਸਮੇਂ ਸਿਰ ਨਾ ਹੋਣ ਕਰਕੇ ਇਹ ਸਮੱਸਿਆ ਆਈ ਹੈ ਅਤੇ ਇਸ ਦੇ ਨਾਲ ਨਾਲ ਦਰੱਖਤਾਂ ਤੋਂ ਵੱਡੀ ਗਿਣਤੀ ਵਿੱਚ ਪੱਤੇ ਟੁੱਟ ਕੇ ਡਿੱਗਣ ਕਾਰਨ ਮੁੱਖ ਸੜਕਾਂ ਪੱਤਿਆਂ ਨਾਲ ਭਰੀਆਂ ਹੋਈਆਂ ਹਨ ਜਿਨ੍ਹਾਂ ਦੀ ਸਫਾਈ ਬੇਹੱਦ ਜ਼ਰੂਰੀ ਸੀ ਇਸ ਕਰਕੇ ਸੜਕਾਂ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਸ਼ਿਫਟ ਕਰਕੇ ਸੜਕਾਂ ਦੀ ਸਫ਼ਾਈ ਕਰਵਾਈ ਗਈ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਅੱਜ ਮੈਕੇਨਾਈਜ਼ਡ ਸਵੀਪਿੰਗ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਵਰਕ ਆਰਡਰ ਹੋਣ ਦੇ ਨਾਲ ਹੀ ਇਸ ਮਸਲੇ ਦਾ ਹੱਲ ਨਿਕਲ ਜਾਵੇਗਾ। ਉਨ੍ਹਾਂ ਕਿਹਾ ਕਿ ਬਦਲਵੇਂ ਪ੍ਰਬੰਧ ਵਜੋਂ ਸਫ਼ਾਈ ਕਰਮਚਾਰੀ ਆਊਟਸੋਰਸਿੰਗ ਤੇ ਵੀ ਲਏ ਜਾ ਰਹੇ ਹਨ ਅਤੇ ਇਸ ਨਾਲ ਵੀ ਇਸ ਸਮੱਸਿਆ ਦਾ ਹੱਲ ਨਿਕਲੇਗਾ।

ਇਸ ਤੋਂ ਇਲਾਵਾ ਮੋਹਾਲੀ ਨਗਰ ਨਿਗਮ ਦੀ ਹਦੂਦ ਅੰਦਰ ਗਮਾਡਾ ਵੱਲੋਂ ਨਵੀਆਂ ਬਣਾਈਆਂ ਗਈਆਂ ਸੜਕਾਂ ਨਗਰ ਨਿਗਮ ਵੱਲੋਂ ਟੇਕ ਵਰਕਰਾਂ ਸਬੰਧੀ ਮਤਾ ਵੀ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸ ਦੇ ਤਹਿਤ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਸੈਕਟਰ 48, 65, 68 ਅਤੇ 71 ਪਹਿਲਾਂ ਹੀ ਨਗਰ ਨਿਗਮ ਦੇ ਹੈਂਡਉਵਰ ਕੀਤੇ ਜਾ ਚੁੱਕੇ ਹਨ ਪਰ ਇਨ੍ਹਾਂ ਸੈਕਟਰਾਂ ਵਿੱਚ ਵਿੱਚ ਸੜਕਾਂ ਦਾ ਕੰਮ ਪੂਰਾ ਨਹੀਂ ਹੋਣ ਕਾਰਨ ਇਹ ਸੜਕਾਂ ਮੁਹਾਲੀ ਨਗਰ ਨਿਗਮ ਦੇ ਹੈਂਡਉਵਰ ਨਹੀਂ ਕੀਤੀਆਂ ਗਈਆਂ ਸਨ ਜੋ ਕੰਮ ਮੁਕੰਮਲ ਹੋਣ ਉਪਰੰਤ ਹੁਣ ਮੁਹਾਲੀ ਨਗਰ ਨਿਗਮ ਨੂੰ ਸੌਂਪੀਆਂ ਜਾ ਰਹੀਆਂ ਹਨ।

ਇਕ ਹੋਰ ਮਹੱਤਵਪੂਰਨ ਮਤੇ ਰਾਹੀਂ ਮੋਹਾਲੀ ਵਿਚ ਮੱਛਰਾਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਖਾਸ ਤੌਰ ਤੇ ਡੇਂਗੂ ਸਬੰਧੀ ਸਰਕਾਰ ਵੱਲੋਂ ਬਣਾਏ ਗਏ ਬਾਇਲਾਜ ਨੂੰ ਪਾਸ ਕੀਤਾ ਗਿਆ। ਇਸ ਦੇ ਤਹਿਤ ਜੇਕਰ ਨਿਯਮਾਂ ਦੀ ਉਲੰਘਣਾ ਕਰਕੇ ਰਿਹਾਇਸ਼ੀ, ਕਮਰਸ਼ੀਅਲ ਜਾਂ ਉਸਾਰੀ ਦੇ ਬਿਲਡਿੰਗਾਂ ਵਿਚ ਮੱਛਰ ਪਨਪਦਾ ਹੈ ਤਾਂ ਇਸ ਉਤੇ ਜੁਰਮਾਨਾ ਕੀਤੇ ਜਾਣ ਅਤੇ ਚਲਾਨ ਕੱਟਣ ਸਬੰਧੀ ਮਤਾ ਪਾਸ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਲੁੱਕ ਦੇ ਵੇਟ ਰੇਟ ਵਧਣ ਕਾਰਨ ਵੱਖ ਵੱਖ ਹੋ ਰਹੇ ਕੰਮਾਂ ਦੀ ਤਖਮੀਨਾ ਰਾਸ਼ੀ ਵਿੱਚ ਵਾਧਾ ਕਰਨ ਸਬੰਧੀ ਮਤਾ ਵੀ ਪਾਸ ਕਰ ਦਿੱਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...

ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ ‘ਚ ਭਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਸਮਰਾਲਾ 5 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇੱਕ ਬਜ਼ੁਰਗ ਦਲਿਤ ਔਰਤ ਨਾਲ ਹੋਈ...

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ

ਚੰਡੀਗੜ੍ਹ; 5 ਸਤੰਬਰ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ...

ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।...

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...