August 27, 2026, 7:09 pm
----------- Advertisement -----------
HomeNewsਜੀਵਨ ਗੁਪਤਾ ਨੇ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਤਹਿਤ ਸ਼ਹੀਦ ਕਰਤਾਰ ਸਿੰਘ...

ਜੀਵਨ ਗੁਪਤਾ ਨੇ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰੋਂ ਮਿੱਟੀ ਇਕੱਠੀ ਕਰਕੇ ਕਲਸ਼ ਵਿੱਚ ਪਾਈ

Published on

----------- Advertisement -----------

ਚੰਡੀਗੜ੍ਹ, 11 ਸਤੰਬਰ (ਬਲਜੀਤ ਮਰਵਾਹਾ ) : ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਸੱਦੇ ‘ਤੇ ਪੰਜਾਬ ਭਰ ‘ਚ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਲੜੀ ਤਹਿਤ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਦੀ ਅਗਵਾਈ ਹੇਠ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਤਹਿਤ ਭਾਜਪਾ ਆਗੂਆਂ ਤੇ ਵਰਕਰਾਂ ਨੇ ਆਜ਼ਾਦੀ ਸੰਗਰਾਮ ਦੇ ਸਭ ਤੋਂ ਛੋਟੇ ਇਨਕਲਾਬੀ ਯੋਧੇ ਅਤੇ ਦੇਸ਼ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਦੇ ਘਰੋਂ ਮਿੱਟੀ ਇਕੱਠੀ ਕਰਕੇ ਕਲਸ਼ ਵਿੱਚ ਪਾਈ। ਇਸ ਮੌਕੇ ਜੀਵਨ ਗੁਪਤਾ ਦੇ ਨਾਲ ਗੁਰਦੀਪ ਸਿੰਘ ਗੋਸ਼ਾ, ਜ਼ਿਲ੍ਹਾ ਜਨਰਲ ਸਕੱਤਰ ਜਗਰਾਉਂ ਕਪਿਲ ਗਰਗ, ਗੌਰਵ ਖੁੱਲਰ, ਪ੍ਰਦੀਪ ਜੈਨ, ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਸੁਖਵੰਤ ਸਿੰਘ ਟਿੱਲੂ, ਗੁਰਭੇਜ ਸਿੰਘ, ਮਹਿੰਦਰ ਦੇਵ ਆਦਿ ਵੀ ਹਾਜ਼ਰ ਸਨ।
ਜੀਵਨ ਗੁਪਤਾ ਨੇ ਕਿਹਾ ਕਿ ਹਰ ਡਵੀਜ਼ਨ ਦੇ ਹਰੇਕ ਬੂਥ ਤੋਂ ਇੱਕ ਚੁਟਕੀ ਮਿੱਟੀ ਇਕੱਠੀ ਕਰਕੇ ਅੰਮ੍ਰਿਤ ਕਲਸ਼ ਵਿੱਚ ਪਾਈ ਜਾਵੇਗੀ ਅਤੇ ਫਿਰ ਇਸ ਨੂੰ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਨੇੜੇ ਬਣਨ ਵਾਲੀ ਅੰਮ੍ਰਿਤ ਵਾਟਿਕਾ ਬਣਾਉਣ ਲਈ ਭੇਜਿਆ ਜਾਵੇਗਾ। ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਦਾ ਐਲਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਮੁਹਿੰਮ ਦੌਰਾਨ ਦੇਸ਼ ਦੇ ਨਾਇਕਾਂ ਨੂੰ ਯਾਦ ਕਰਨ ਲਈ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਗਰਾਮ ਰਾਹੀਂ ਭੁੱਲੇ ਹੋਏ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨ ਦਾ ਨਵਾਂ ਦ੍ਰਿਸ਼ਟੀਕੋਣ ਦਿੱਤਾ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਵਰਕਰ ਦਿੱਲੀ ਵਿੱਚ ਬਣਨ ਵਾਲੀ ਅੰਮ੍ਰਿਤ ਵਾਟਿਕਾ ਲਈ ਘਰ-ਘਰ ਜਾ ਕੇ ਕਲਸ਼ਾ ‘ਚ ਮਿੱਟੀ ਇਕੱਠਾ ਕਰ ਰਹੇ ਹਨ। ਦਿੱਲੀ ਵਿੱਚ ਬਣ ਰਹੇ ਅੰਮ੍ਰਿਤ ਵਾਟਿਕਾ ਦੇ ਨਿਰਮਾਣ ਕਾਰਜ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਹਰ ਪਿੰਡ, ਵਾਰਡ, ਮੰਡਲ, ਸ਼ਕਤੀ ਕੇਂਦਰ, ਬੂਥ ਆਦਿ ਪੱਧਰ ’ਤੇ ਸਮਾਜ ਸੇਵੀ ਸੰਸਥਾਵਾਂ ਅਤੇ ਘਰ-ਘਰ ਜਾ ਕੇ ਉਨ੍ਹਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 74ਵੇਂ ਜਨਮ ਦਿਨ ਮੌਕੇ ਭਾਜਪਾ ਵੱਲੋਂ ਪੂਰਾ ਹਫ਼ਤਾ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਖ਼ੂਨਦਾਨ ਕੈਂਪ, ਰੁੱਖ ਲਗਾਉਣ, ਮੈਡੀਕਲ ਕੈਂਪ, ਸੇਵਾ ਕਾਰਜ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਸਹੁੰ ਚੁੱਕ ਆਦਿ ਵਰਗੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੱਚਿਆਂ ਲਈ Meta ਦੀ ਸਖ਼ਤੀ! Instagram-Facebook ’ਤੇ ਲੱਗਣਗੀਆਂ ਨਵੀਆਂ ਪਾਬੰਦੀਆਂ

ਅਮਰੀਕਾ ਵਿੱਚ ਕਿਸ਼ੋਰਾਂ ਦੀ ਸੋਸ਼ਲ ਮੀਡੀਆ ਵਰਤੋਂ ਨੂੰ ਲੈ ਕੇ Meta ਵੱਲੋਂ ਵੱਡੇ ਬਦਲਾਅ...

ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ, PSPCL ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

ਗਲਤ ਜਾਂ ਜ਼ਿਆਦਾ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਪੰਜਾਬ ਦੇ ਖਪਤਕਾਰਾਂ ਲਈ ਰਾਹਤ ਦੀ ਖ਼ਬਰ...

AAP ਪੰਜਾਬ ਨੇ ਜਸਵੀਰ ਸਿੰਘ ਗੜ੍ਹੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਕੀਤਾ ਨਿਯੁਕਤ

ਆਮ ਆਦਮੀ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਮਕੌਰ ਸਾਹਿਬ...

ਰੂਹ ਕੰਬਾਊ ਹਾਦਸਾ : ਨੈਸ਼ਨਲ ਹਾਈਵੇਅ ‘ਤੇ ਬੱਸ ਨੇ ਆਟੋ ਨੂੰ ਮਾਰੀ ਜ਼ਬਰਦਸਤ ਟੱਕਰ, ਇੱਕ ਹੀ ਪਿੰਡ ਦੇ 7 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ 'ਚ ਅੱਜ ਵੀਰਵਾਰ, 27 ਅਗਸਤ ਦੀ ਸਵੇਰ ਨੂੰ ਇੱਕ...

USA ‘ਚ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਕੇ ਆਗਰਾ ‘ਚ ਲੁਕਿਆ ਸੀ ਕਾਤਲ, ਸੂਟਕੇਸ ‘ਚੋਂ ਮਿਲੀ ਸੀ ਲਾਸ਼

ਅਮਰੀਕਾ ਦੇ ਮੈਰੀਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਨਿਕਿਤਾ ਗੋਦੀਸ਼ਾਲਾ ਦੇ ਕਤਲ ਦੇ ਮਾਮਲੇ ’ਚ...

ਥਾਣਾ ਮੁਖੀ ਵਲੋਂ ਇੰਟਰਨੈੱਟ ਮੀਡੀਆ ’ਤੇ ਪਾਈ ਵੀਡੀਓ ਪੈ ਸਕਦੀ ਹੈ ਮਹਿੰਗੀ, ਯੂਥ ਕਾਂਗਰਸ ਆਗੂ ਨੇ ਕੀਤੀ ਸ਼ਿਕਾਇਤ

ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ-5 ਦੇ ਇੰਚਾਰਜ ਯਾਦਵਿੰਦਰ ਸਿੰਘ ਰਾਣਾ ਵਲੋਂ ਇੰਟਰਨੈੱਟ ਮੀਡੀਆ...

ਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ, ਸਤਪਾਲ ਦੇ ਪਤੀ ਨੇ ਕੀਤੇ ਖੁਲਾਸੇ

ਜਲੰਧਰ ਦੇ ਲੈਕਚਰਾਰ ਨੇਹਾ ਕਤਲਕਾਂਡ ਦੀ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਉਮੰਗ ਬੱਸੀ ਤੇ...

ਨੇਪਾਲ ‘ਚ ਆਏ ਹੜ੍ਹਾਂ ‘ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ, 133 ਭਾਰਤੀਆਂ ਸਣੇ 750 ਲੋਕ ਲਾਪਤਾ

ਨੇਪਾਲ ਤਿੱਬਤ-ਬਾਰਡਰ ‘ਤੇ ਅਚਾਨਕ ਆਏ ਹੜ੍ਹ ਵਿਚ 168 ਲੋਕਾਂ ਦੀ ਮੌਤ ਹੋ ਗਈ। ਨੇਪਾਲ...

ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਜਿੰਮ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਮਾਰੀਆਂ ਗੋਲੀਆਂ

ਯੂਪੀ ਦੇ ਸ਼ਾਮਲੀ ਵਿਚ ਬੀਤੀ ਸ਼ਾਮ ਹਰਿਆਣਵੀ ਗਾਇਕ ਤੇ ਯੂਟਿਊੂਬਰ ਅੰਕਿਤ ਬਾਲਿਆਨ ਦਾ ਜਿੰਮ...