October 13, 2026, 6:57 am
----------- Advertisement -----------
HomeNewsLatest Newsਏ.ਡੀ.ਸੀ ਵੱਲੋਂ ਮਾਇਕ੍ਰੋਗਲੋਬਲ ਇੰਮੀਗ੍ਰੇਸ਼ਨ ਸਰਵਿਸਿਜ਼ ਫਰਮ ਦਾ ਲਾਇਸੰਸ ਰੱਦ

ਏ.ਡੀ.ਸੀ ਵੱਲੋਂ ਮਾਇਕ੍ਰੋਗਲੋਬਲ ਇੰਮੀਗ੍ਰੇਸ਼ਨ ਸਰਵਿਸਿਜ਼ ਫਰਮ ਦਾ ਲਾਇਸੰਸ ਰੱਦ

Published on

----------- Advertisement -----------

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਮਈ (ਬਲਜੀਤ ਮਰਵਾਹਾ): ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਮਾਇਕ੍ਰੋਗਲੋਬਲ ਇੰਮੀਗ੍ਰੇਸ਼ਨ ਸਰਵਿਸਿਜ਼ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਲੋਂ ਮਾਇਕ੍ਰੋਗਲੋਬਲ ਇੰਮੀਗ੍ਰੇਸ਼ਨ ਸਰਵਿਸਿਜ਼ ਐਸ.ਸੀ.ਓ. ਨੰਬਰ 661, , ਲੈਵਲ-3, ਸੈਕਟਰ-70, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿਘ ਨਗਰ ਦੇ ਮਾਲਕ ਸੰਜੇ ਭਿਆਣਾ ਪੁੱਤਰ ਰਾਮ ਧਨ ਭਿਆਣਾ, ਸਥਾਈ ਪਤਾ: ਮਕਾਨ ਨੰ: 332, ਸੈਕਟਰ-32-ਏ. ਚੰਡੀਗੜ੍ਹ ਯੂ.ਟੀ.; ਫਰਮ,ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 71/ਐਮ.ਸੀ-2 ਮਿਤੀ 20-03-2017 ਜਾਰੀ ਕੀਤਾ ਗਿਆ ਹੈ, ਜਿਸ ਦੀ ਮਿਆਦ ਮਿਤੀ 19-03-2022 ਨੂੰ ਖਤਮ ਹੋ ਚੁੱਕੀ ਹੈ। ਇਸ ਲਾਇਸੰਸ ਨੂੰ ਨਵੀਨ ਕਰਨ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਦਾ ਵਾਧਾ ਕਰਨ ਲਈ ਲਾਇਸੰਸੀ ਵੱਲੋਂ ਦਰਖਾਸਤ ਮਿਤੀ 05-04-2022 ਰਾਹੀਂ ਅਪਲਾਈ ਕੀਤਾ ਗਿਆ ਸੀ।

ਜਿਸ ਸਬੰਧੀ ਪ੍ਰਾਰਥੀ ਵੱਲੋਂ ਪ੍ਰਾਪਤ ਹੋਈ ਦਰਖਾਸਤ ਅਤੇ ਦਸਤਾਵੇਜ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ.ਨਗਰ ਨੂੰ ਪੱਤਰ ਮਿਤੀ 07.06.2022 ਰਾਹੀਂ ਭੇਜਦੇ ਹੋਏ ਨੁਕਤਾਵਾਈਜ਼ ਰਿਪੋਰਟ ਮੰਗੀ ਗਈ ਸੀ ਅਤੇ ਪਿੱਠ ਅੰਕਣ ਮਿਤੀ 07.06.2022 ਰਾਹੀਂ ਸੀਨੀਅਰ ਕਪਤਾਨ ਪੁਲਿਸ, ਚੰਡੀਗੜ੍ਹ ਤੋਂ ਮਾਲਕ ਦੀ ਰਿਹਾਇਸ ਸਬੰਧੀ ਪੜਤਾਲ ਰਿਪੋਰਟ ਅਤੇ ਫਰਮ/ਲਾਇਸੰਸੀ ਤੋਂ ਸਬੰਧਤ ਦਸਤਾਵੇਜਾਂ ਦੀ ਮੰਗ ਕੀਤੀ ਗਈ ਸੀ। ਸੀਨੀਅਰ ਕਪਤਾਨ ਪੁਲਿਸ, ਚੰਡੀਗੜ੍ਹ ਤੋਂ ਮਾਲਕ ਦੀ ਰਿਹਾਇਸ ਸਬੰਧੀ ਪੜਤਾਲ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ ਅਤੇ ਨਾ ਹੀ ਲਾਇਸੰਸੀ ਤੋਂ ਸਬੰਧਤ ਦਸਤਾਵੇਜ ਪ੍ਰਾਪਤ ਹੋਏ ਹਨ।


ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੇ ਪੱਤਰ ਮਿਤੀ 06-04- 2023 ਰਾਹੀਂ ਲਿਖਿਆ ਹੈ ਕਿ ਰਿਪੋਰਟ ਮੁੱਖ ਅਫਸਰ ਥਾਣਾ ਮਟੌਰ ਰਾਹੀਂ ਉਪ ਕਪਤਾਨ ਪੁਲਿਸ ਸਿਟੀ-1 ਪਾਸੋਂ ਹਾਸਲ ਕੀਤੀ ਗਈ। ਜਿਨ੍ਹਾਂ ਦੀ ਰਿਪੋਰਟ ਅਨੁਸਾਰ ਫਰਮ ਦੇ ਮਾਲਕ ਨੇ ਫਰਮ ਮਾਇਕ੍ਰੋਗਲੋਬਲ ਇੰਮੀਗ੍ਰੇਸ਼ਨ ਸਰਵਿਸਿਜ਼ ਰਜਿਸਟਰਡ ਦਫਤਰ ਐਸ.ਸੀ.ਓ. ਨੰ:661, ਲੈਵਲ-3, ਸੈਕਟਰ-70, ਮੋਹਾਲੀ ਵਿਖੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸਨ ਐਕਟ ਅਧੀਨ ਜਾਰੀ ਲਾਇਸੰਸ ਨੰਬਰ 71/ਐਮ.ਸੀ-2 ਮਿਤੀ 20.03.2017 ਨੂੰ ਰੀਨਿਊ ਕਰਨ, ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਦਾ ਵਾਧਾ ਕਰਨ ਸਬੰਧੀ ਅਪਲਾਈ ਕੀਤਾ ਸੀ ਜਿਸ ਸਬੰਧੀ ਕੀਤੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਉਕਤ ਦਫਤਰ ਨੂੰ ਤਾਲਾ ਲੱਗਿਆ ਹੋਇਆ ਸੀ, ਜਿੱਥੇ ਕਮਲ ਪੁੱਤਰ ਮਦਨ ਲਾਲ ਵਾਸੀ ਮਕਾਨ ਨੰਬਰ 23, ਐਰੋ ਹੋਮਸ, ਸੰਨੀ ਇਨਕਲੇਵ ਖਰੜ ਮਿਲਿਆ ਜਿਸਨੇ ਦੱਸਿਆ ਕਿ ਉਕਤ ਪ੍ਰਾਰਥੀ ਕਰੀਬ ਇਕ ਮਹੀਨਾ ਪਹਿਲਾ ਮਿਤੀ 01.03.2023 ਨੂੰ ਦਫਤਰ ਬੰਦ ਕਰਕੇ ਚਲਾ ਗਿਆ ਹੈ। ਜਿਸ ਦੇ ਪੱਕੇ ਪਤੇ ਸਬੰਧੀ ਉਸਨੂੰ ਵੀ ਨਹੀਂ ਪਤਾ ਹੈ। ਇਸ ਲਈ ਮੁੱਖ ਅਫਸਰ ਥਾਣਾ ਮਟੌਰ ਦੀ ਰਿਪੋਰਟ ਅਨੁਸਾਰ ਲਾਇਸੰਸ ਨੰਬਰ 71/ਐਮ.ਸੀ-2 ਮਿਤੀ 20.03.2017 ਨੂੰ ਰੀਨਿਊ ਕਰਨ, ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ 1 ਦਾ ਵਾਧਾ ਕਰਨ ਦੀ ਸਿਫਾਰਿਸ ਨਹੀਂ ਕੀਤੀ ਗਈ।

ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੇ ਲਿਖਿਆ ਹੈ ਕਿ ਮੁੱਖ ਅਫਸਰ ਥਾਣਾ ਮਟੌਰ ਦੀ ਰਿਪੋਰਟ ਨਾਲ ਸਹਿਮਤ ਹੁੰਦੇ ਹੋਏ ਲਾਇਸੰਸ ਨੰਬਰ 71/ਐਮ.ਸੀ-2 ਮਿਤੀ 20.03.2017 ਨੂੰ ਰੀਨਿਊ ਕਰਨ, ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਦਾ ਵਾਧਾ ਕਰਨ ਦੀ ਸਿਫਾਰਿਸ ਨਹੀਂ ਕੀਤੀ ਗਈ ਹੈ।
ਫਰਮ ਦੇ ਦਫਤਰੀ ਪਤਾ ਐਸ.ਸੀ.ਓ. ਨੰ: 661, ਲੈਵਲ-3, ਸੈਕਟਰ-70, ਮੋਹਾਲੀ ਵਿਖੇ ਨਵਾਂ ਫਰਮ ਖੋਲਣ ਲਈ ਇਸ ਸਾਖਾ ਵਿੱਚ ਦੋ ਵਿਅਕਤੀ ਆਏ ਸਨ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਐਸ.ਸੀ.ਓ. ਨੰ:661, ਲੈਵਲ-3, ਸੈਕਟਰ- 70, ਮੋਹਾਲੀ ਦੇ ਮਾਲਕ ਨੇ ਸਾਨੂੰ ਇਹ ਜਗ੍ਹਾ ਫਰਮ ਖੋਲਣ ਲਈ ਕਿਰਾਏ ਦੇ ਦਿੱਤੀ ਹੈ।

ਇਸ ਤੋਂ ਇਲਾਵਾ ਇਸ ਸਾਖਾ ਵੱਲੋਂ ਲਾਇਸੰਸੀ ਨਾਲ ਮਿਤੀ 17.05.2023 ਨੂੰ ਟੈਲੀਫੋਨ ਤੇ ਗੱਲ ਕੀਤੀ ਗਈ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੁਲਿਸ ਵਿਭਾਗ ਦੀ ਪੜਤਾਲ ਰਿਪੋਰਟ ਨਾ ਹੋਣ ਤੇ ਲਾਇਸੰਸ ਰੀਨਿਊ ਨਹੀਂ ਹੋ ਸਕਿਆ। ਇਸ ਲਈ ਉਸ ਵੱਲੋਂ ਆਪਣੀ ਸਥਿਤੀ ਸਪਸਟ ਕਰਨ ਲਈ ਦਫਤਰ ਵਿਖੇ ਹਾਜਰ ਹੋਣ ਲਈ ਇਕ ਮੌਕਾ ਮੰਗਿਆ ਸੀ ਜਿਸ ਸਬੰਧੀ ਲਾਇਸੰਸੀ ਨੂੰ ਮਾਨਯੋਗ ਵਧੀਕ ਜਿਲ੍ਹਾ ਮੈਜਿਸਟਰੇਟ ਜੀ ਵੱਲੋਂ ਪੇਸ਼ੀ ਮਿਤੀ 28-08-2023 ਨੂੰ ਸਮਾਂ ਦਿੱਤਾ ਗਿਆ। ਇਸ ਲਈ ਮਿਤੀ 11-08-2023 ਰਾਹੀਂ ਲਾਇਸੰਸੀ ਨੂੰ ਪੇਸ਼ੀ ਮਿਤੀ ਵਿੱਚ ਹਾਜਰ ਹੋਣ ਲਈ ਰਜਿਸਟਰਡ ਡਾਕ ਅਤੇ ਤਹਿਸੀਲਦਾਰ, ਮੋਹਾਲੀ ਰਾਹੀਂ ਸੂਚਿਤ ਕੀਤਾ ਗਿਆ। ਤਹਿਸੀਲਦਾਰ, ਮੋਹਾਲੀ ਦੀ ਤਮੀਲੀ ਰਿਪੋਰਟ ਅਨੁਸਾਰ ਮਾਇਕ੍ਰੋਗਲੋਬਲ ਇੰਮੀਗ੍ਰੇਸ਼ਨ ਸਰਵਿਸਿਜ਼ ਦਾ ਦਫਤਰ ਬੰਦ ਹੋ ਚੁੱਕਾ ਹੈ। ਲਾਇਸੰਸੀ ਨਿਸਚਿਤ ਪੇਸ਼ੀ ਮਿਤੀ ਨੂੰ ਹਾਜਰ ਨਹੀਂ ਆਏ। ਜਿਸ ਸਬੰਧੀ ਪੱਤਰ ਮਿਤੀ 30-10-2023 ਰਾਹੀਂ ਲਾਇਸੰਸੀ ਦੇ ਰਿਹਾਇਸ਼ੀ ਪਤੇ ਅਤੇ ਈਮੇਲ ਰਾਹੀਂ ਨੋਟਿਸ ਭੇਜਦੇ ਹੋਏ ਆਪਣਾ ਸਪਸ਼ਟੀਕਰਨ /ਪੁੱਖਤਾ ਦਸਤਾਵੇਜ ਪੇਸ਼ ਕਰਨ ਲਈ ਮੁੜ ਲਿਖਿਆ ਗਿਆ ਸੀ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਤੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।
ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਰਿਪੋਰਟ ਦੇ ਅਧਾਰ ਤੇ, ਲਾਇਸੰਸੀ ਵੱਲੋਂ ਨੋਟਿਸ ਦਾ ਜਵਾਬ ਨਾ ਭੇਜਣ ਕਰਕੇ ਅਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਜਾਣੀ ਪਾਈ ਗਈ ਹੈ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਮਾਇਕ੍ਰੋਗਲੋਬਲ ਇੰਮੀਗ੍ਰੇਸ਼ਨ ਸਰਵਿਸਿਜ਼ ਰਜਿਸਟਰਡ ਦਫਤਰ: ਐਸ.ਸੀ.ਓ. ਨੰਬਰ 661, ਲੈਵਲ 03, ਸੈਕਟਰ 70, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਜਾਰੀ ਲਾਇਸੰਸ ਨੰਬਰ 71/ਐਮ.ਸੀ-2 ਮਿਤੀ 20-03-2017 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ ਸਰਹਿੰਦ...

ਪੰਜਾਬ ਵਿਚ ਮੀਂਹ ਕਾਰਨ ਠੰਢ ਨੇ ਦਿੱਤੀ ਦਸਤਕ, ਤਾਪਮਾਨ ਵਿਚ 4.8 ਡਿਗਰੀ ਦੀ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ ਹੈ ਅਤੇ ਹੁਣ...

 ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ, ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਰੋਕ

ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਬਉੱਚ ਅਦਾਲਤ ਨੇ...

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ...

ਕੈਨੇਡਾ ਜਾ ਮੁਕਰਨ ਵਾਲੀ ਨੂੰਹ 7 ਸਾਲ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ, ਮੁੰਡੇ ਨੇ ਲਾਇਆ ਸੀ 51 ਲੱਖ

ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ...

ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ, ਅੱਜ 6 ਮੈਟਰੋ ਤੇ 30 ਸੜਕਾਂ ਬੰਦ

 ਪਿਛਲੇ ਦੋ ਦਿਨਾਂ ਤੋਂ ਮੈਟਰੋ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ...

ਸਚਿਨ ਪਾਇਲਟ ਭਾਵੇਂ ਅਗਲੀ ਚੋਣ ਲਈ ਟਿਕਟ ਨਾ ਦੇਣ ਤਾਂ ਵੀ ਮੈਂ ਰਾਹੁਲ ਗਾਂਧੀ ਨਾਲ ਡਟ ਕੇ ਖੜ੍ਹਾਂਗਾ: ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਕੁਝ ਦਿਨਾਂ ਬਾਅਦ ਲੁਧਿਆਣਾ ਤੋਂ ਸੰਸਦ...

ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਐਕਟੀਵਿਟੀ, 3 ਉਡਾਣਾਂ ਡਾਇਵਰਟ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਡਰੋਨ ਐਕਟੀਵਿਟੀ ਦੇਖੇ...

ਜਲੰਧਰ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ; ਮਹਿਲਾ ਦੀ ਮੌਤ, 2 ਜ਼ਖ਼ਮੀ

ਜਲੰਧਰ ਦੇ ਪਿੰਡ ਢੱਡਾ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ...