September 16, 2026, 4:19 pm
----------- Advertisement -----------
HomeNewsLatest Newsਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ,...

ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ, ਟਰਾਂਸਪੋਰਟ ਮੰਤਰੀ ਵਲੋਂ ਸਖ਼ਤ ਕਾਰਵਾਈ ਦੇ ਆਦੇਸ਼

Published on

----------- Advertisement -----------

ਚੰਡੀਗੜ੍ਹ, 26 ਜੂਨ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਗਠਤ ਕੀਤੇ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਸਰਕਾਰੀ ਖ਼ਜ਼ਾਨੇ ਅਤੇ ਸਵਾਰੀਆਂ ਨੂੰ ਚੂਨਾ ਲਾਉਣ ਵਾਲੇ ਤਿੰਨ ਕੰਡਕਟਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਕੰਡਕਟਰ ਨੇ ਸਵਾਰੀਆਂ ਨੂੰ ਕਰੀਬ 1200 ਰੁਪਏ ਦਾ ਚੂਨਾ ਲਾਇਆ ਸੀ ਜਦਕਿ ਇੱਕ ਹੋਰ ਕੰਡਕਟਰ ਨੂੰ ਦੋ ਦਿਨਾਂ ਵਿੱਚ ਹੀ ਗ਼ਬਨ ਦੇ ਦੋ ਕੇਸਾਂ ਵਿੱਚ ਰਿਪੋਰਟ ਕੀਤਾ ਗਿਆ ਹੈ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਫ਼ਲਾਇੰਗ ਸਕੁਐਡ ਵੱਲੋਂ ਖੰਨਾ ਵਿਖੇ ਚੈਕਿੰਗ ਦੌਰਾਨ ਤਰਨ ਤਾਰਨ ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 4728 ਦੀ ਚੈਕਿੰਗ ਕੀਤੀ ਗਈ ਤਾਂ ਕੰਡਕਟਰ ਜਸਕਰਨ ਸਿੰਘ ਨੂੰ ਸਵਾਰੀਆਂ ਤੋਂ 1170 ਰੁਪੲੈ ਲੈ ਕੇ ਟਿਕਟ ਨਾ ਦੇਣ ਦਾ ਦੋਸ਼ੀ ਪਾਇਆ ਗਿਆ। ਇਹ ਬੱਸ ਦਿੱਲੀ ਤੋਂ ਤਰਨ ਤਾਰਨ ਜਾ ਰਹੀ ਸੀ। ਇਸੇ ਤਰ੍ਹਾਂ ਹੇਡੋਂ ਵਿਖੇ ਲੁਧਿਆਣਾ ਡਿਪੂ ਦੀ ਬੱਸ ਨੰਬਰ ਪੀ.ਬੀ-10-ਐਚ.ਟੀ 2834 ਦੀ ਚੈਕਿੰਗ ਦੌਰਾਨ ਕੰਡਕਟਰ ਸੰਜੇ ਕੁਮਾਰ ਕੋਲੋਂ 615 ਰੁਪਏ ਬਰਾਮਦ ਹੋਏ ਹਨ, ਜੋ ਉਸ ਨੇ ਸਵਾਰੀਆਂ ਕੋਲੋਂ ਲਏ ਸਨ ਪਰ ਬਦਲੇ ਵਿੱਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਇਸ ਤੋਂ ਪਹਿਲੇ ਦਿਨ ਕੰਡਕਟਰ ਸੰਜੇ ਕੁਮਾਰ ਨੇ ਤਿੰਨ ਬੱਸਾਂ ਦੀ ਅੱਡਾ ਫ਼ੀਸ ਨਾ ਲੈ ਕੇ ਵਿਭਾਗ ਨੂੰ 283 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਸੀ ਜਿਸ ਕਾਰਨ ਉਸ ਨੂੰ ਬਦਲ ਕੇ ਬੱਸ ‘ਤੇ ਤੈਨਾਤ ਕੀਤਾ ਗਿਆ ਸੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਹੋਰਨਾਂ ਸੂਬਿਆਂ ਵਿੱਚ ਚੈਕਿੰਗ ਦੀ ਲੜੀ ਤਹਿਤ ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਹਿਮਾਚਲ ਪ੍ਰਦੇਸ਼ ਦੇ ਬਨੀਖੇਤ ਕਸਬੇ ਵਿਖੇ ਚੈਕਿੰਗ ਕੀਤੀ ਗਈ, ਜਿੱਥੋਂ ਅੰਮ੍ਰਿਤਸਰ-1 ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 0964 ਦੇ ਕੰਡਕਟਰ ਮਨਜੀਤ ਸਿੰਘ ਨੂੰ ਸਵਾਰੀਆਂ ਤੋਂ 490 ਰੁਪਏ ਲੈ ਕੇ ਟਿਕਟ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਣਅਧਿਕਾਰਤ ਰੂਟਾਂ ‘ਤੇ ਚਲਦੀਆਂ ਦੋ ਬੱਸਾਂ ਨੂੰ ਵੀ ਰਿਪੋਰਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਬਾਈਪਾਸ ‘ਤੇ ਚੈਕਿੰਗ ਦੌਰਾਨ ਜਲੰਧਰ-1 ਡਿਪੂ ਦੀ ਬੱਸ ਨੰਬਰ ਪੀ.ਬੀ-08-ਈ.ਐਕਸ 0976 ਅਤੇ ਸ਼ਹੀਦ ਭਗਤ ਸਿੰਘ ਨਗਰ ਡਿਪੂ ਦੀ ਬੱਸ ਨੰਬਰ ਪੀ.ਬੀ-07-ਬੀ.ਕਿਊ 5442 ਨੂੰ ਅਣਅਧਿਕਾਰਤ ਰੂਟ ‘ਤੇ ਚਲਦਾ ਪਾਇਆ ਗਿਆ। ਅਣਅਧਿਕਾਰਤ ਰੂਟ ‘ਤੇ ਚੱਲਣ ਕਰਕੇ ਦੋਵੇੇਂ ਬੱਸਾਂ ਕ੍ਰਮਵਾਰ ਮਹਿਜ਼ 9 ਅਤੇ 6 ਸਵਾਰੀਆਂ ਲੈ ਕੇ ਜਾ ਰਹੀਆਂ ਸਨ। ਟਰਾਂਸਪੋਰਟ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਿਜੇ ਸਾਂਪਲਾ ਨਾਲ ਧੱਕਾ-ਮੁੱਕੀ, ਬਾੜੀਆਂ ਕਲਾਂ ‘ਚ ਮਾਈਕ ਨਾਲ ਕੀਤਾ ਗਿਆ ਹਮਲਾ

ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ...

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵੱਲੋਂ ਹੰਗਾਮਾ, ਅਚਾਨਕ ਸਿਹਤ ਵਿਗੜਨ ਮਗਰੋਂ ਇੱਕ ਹਵਾਲਾਤੀ ਦੀ ਹੋਈ ਮੌਤ

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ 31 ਸਾਲਾ ਹਵਾਲਾਤੀ ਦੀ ਅਚਾਨਕ ਮੌਤ ਹੋ ਜਾਣ ਦਾ...

 ਕੈਨੇਡਾ ‘ਚ ਸਟੱਡੀ ਵੀਜ਼ਾ ਦੇ ਬਦਲੇ ਨਿਯਮ, ਹੁਣ ਖਰਚਣੇ ਪੈਣਗੇ ਵੱਧ ਪੈਸੇ!

ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।...

ਬਹੁਤ ਮੁਸ਼ਕਲ ਨਾਲ ਬਚੇ…’ ਟਰਬੂਲੈਂਸ ਦੌਰਾਨ ਡਰੀ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ...

ਮੋਹਾਲੀ ‘ਚ 500 ਰੁਪਏ ਦੇ ਨੋਟਾਂ ਦਾ ਲੰਗਰ: ਬੱਚਿਆਂ ਨੂੰ ਵੰਡਿਆ ਮੈਕਡੋਨਲਡ ਮੀਲ

ਚੰਡੀਗੜ੍ਹ ਵਿੱਚ ਪੈਟਰੋਲ ਦਾ ਲੰਗਰ ਲਗਾਉਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਰਾਜਾ ਦਿ ਕਿੰਗ...

ਰੇਹੜੀ ਵਾਲੇ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ… UPI ਪੇਮੈਂਟ ‘ਤੇ ਦੇਣਾ ਪਵੇਗਾ ਚਾਰਜ, ਡਿਟੇਲ ‘ਚ ਸਮਝੋ ਨਵੇਂ ਨਿਯਮ

ਜੇਕਰ ਤੁਸੀਂ ਸਬਜ਼ੀਆਂ ਖਰੀਦਣ ਤੋਂ ਲੈ ਕੇ ਵੱਡੇ ਖਰੀਦਦਾਰੀ ਬਿੱਲਾਂ ਦਾ ਭੁਗਤਾਨ ਕਰਨ ਤੱਕ...

 ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਹਰਸਿਮਰਤ ਬਾਦਲ ਅਤੇ ਖਹਿਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਆਪਣੇ ਉੱਪਰ...

ਹੁਣ ਪੰਜਾਬ ਦੇ 80 ਫ਼ੀਸਦੀ ਖੇਤਾਂ ਤੱਕ ਪਹੁੰਚ ਰਿਹਾ ਹੈ ਨਹਿਰੀ ਪਾਣੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸ੍ਰੀ ਅਨੰਦਪੁਰ ਸਾਹਿਬ, 15 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਵਾਰ ਫਿਰ...

ਕਾਂਗਰਸ ਲਾਸ਼ਾਂ ‘ਤੇ ਰਾਜਨੀਤੀ ਕਰਨੀ ਬੰਦ ਕਰੇ, ਪੰਜਾਬ 1984 ਵਿੱਚ ਆਪਣੇ ਰੋਲ ਨੂੰ ਨਹੀਂ ਭੁੱਲਿਆ: ਆਪ

ਚੰਡੀਗੜ੍ਹ, 15 ਸਤੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਕਾਂਗਰਸ ਵਲੋਂ ਆਪਣੇ ਰਿਕਾਰਡ...