ਫਰੀਦਕੋਟ ਦੇ ਸਿਵਲ ਹਸਪਤਾਲ ਅੰਦਰ ਮਰੀਜਾਂ ਦੇ ਬੈਠਣ ਲਈ ਛਾਂ ਦਾਰ ਸ਼ੈਡ ਬਣਾਉਣ ਲਈ ਚਾਰ ਲੱਖ ਰੁਪਏ ਦਾ ਚੈੱਕ ਜ਼ਿਲਾਂ ਯੋਜਨਾ ਬੋਰਡ ਵੱਲੋਂ ਅੱਜ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਸਿਵਲ ਸਰਜਨ ਫਰੀਦਕੋਟ ਨੂੰ ਭੇਟ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿਲਵਾਂ ਵੀ ਮੌਜੂਦ ਰਹੇ। ਵਿਧਾਇਕ ਗੁਰਦਿੱਤ ਸਿੰਘ ਨੇ ਦੱਸਿਆ ਕਿ ਸਮੇ ਸਮੇ ਤੇ ਸਿਵਲ ਹਸਪਤਾਲ ‘ਚ ਚਲ ਰਹੀਆਂ ਕਮੀਆਂ ਨੂੰ ਪੂਰਾ ਕਰਨ ਸਬੰਧੀ ਯਤਨ ਕੀਤੇ ਜਾਂਦੇ ਹਨ ਤਾਂ ਜੋ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।
ਇਸੇ ਤਹਿਤ ਅੱਜ ਜ਼ਿਲਾਂ ਯੋਜਨਾ ਬੋਰਡ ਦੇ ਅਖਤਿਆਰੀ ਫੰਡ ਚੋ ਚਾਰ ਲੱਖ ਰਪਏ ਦਾ ਚੈੱਕ ਭੇਟ ਕੀਤਾ ਗਿਆ ਹੈ ਅਤੇ ਖੁਸ਼ੀ ਦੀ ਗੱਲ ਹੈ ਕੇ ਸਿਵਲ ਹਸਪਤਾਲ ਅੰਦਰ ਗੋਡੇ ਬਦਲਣ ਦੀ ਸਹੂਲਤ ਵੀ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ ਜਿਸ ਲਈ ਸਾਢੇ ਤਿੰਨ ਲੱਖ ਰੁਪਏ ਉਥੇ ਅਪ੍ਰੇਸ਼ਨ ਮੋਕੇ ਇਸਤੇਮਾਲ ਹੋਣ ਵਾਲੀ ਡਰਿਲ ਲਈ ਭੇਟ ਕੀਤਾ ਗਿਆ ਹੈ।
----------- Advertisement -----------
ਜ਼ਿਲ੍ਹਾ ਯੋਜਨਾ ਬੋਰਡ ਵੱਲੋਂ ਫਰੀਦਕੋਟ ਸਿਵਲ ਹਸਪਤਾਲ ਨੂੰ ਗ੍ਰਾਂਟ, ਵਿਧਾਇਕ ਗੁਰਦਿੱਤ ਸਿੰਘ ਨੇ ਸੌਂਪਿਆ ਸਿਵਲ ਸਰਜਨ ਨੂੰ ਚੈਕ
Published on
----------- Advertisement -----------
----------- Advertisement -----------












