September 20, 2026, 12:12 am
----------- Advertisement -----------
HomeNewsBreaking Newsਸੰਸਦ ਮੈਂਬਰ ਪ੍ਰਨੀਤ ਕੌਰ ਨੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਲਿਖੀ...

ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਲਿਖੀ ਚਿੱਠੀ

Published on

----------- Advertisement -----------

ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਪਾਤੜਾਂ ਵਿੱਚ ਰਸਤਾ ਦੇਣ ਲਈ ਬੇਨਤੀ ਕੀਤੀ

ਪਟਿਆਲਾ, 12 ਅਪ੍ਰੈਲ: ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਨੇ ਬੇਨਤੀ ਕੀਤੀ ਕਿ ਪਿੰਡ ਦਫਤੜੀਵਾਲਾ, ਘੱਗਾ, ਸਬ ਡਵੀਜ਼ਨ ਪਾਤੜਾਂ, ਜ਼ਿਲ੍ਹਾ ਪਟਿਆਲਾ ਨੂੰ ਦਿੱਲੀ-ਕਟੜਾ ਐਕਸਪ੍ਰੈਸਵੇਅ ਵਿੱਚੋਂ ਰਸਤਾ ਮੁਹੱਈਆ ਕਰਵਾਈ ਜਾਵੇ।

ਮੰਤਰੀ ਨੂੰ ਲਿਖੇ ਪੱਤਰ ਵਿੱਚ ਪ੍ਰਨੀਤ ਕੌਰ ਨੇ ਕਿਹਾ ਕਿ “ਪਾਤੜਾਂ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਪਾਤੜਾਂ ਘੱਗਾ ਰਾਜ ਮਾਰਗ ਨੂੰ ਪਾਰ ਕਰਦੇ ਹੋਏ ਦਿੱਲੀ-ਕਟੜਾ ਐਕਸਪ੍ਰੈਸ ਹਾਈਵੇਅ ਬਣਾਇਆ ਜਾ ਰਿਹਾ ਹੈ ਅਤੇ ਜ਼ਿਲ੍ਹਾ ਪਟਿਆਲਾ ਵਿੱਚ ਕੋਈ ਵੀ ਰਸਤਾ ਮੁਹੱਈਆ ਨਹੀਂ ਕਰਵਾਇਆ ਗਿਆ ਹੈ। ਜਿਸ ਲਈ ਉਹ ਇਸ ਐਕਸਪ੍ਰੈਸ ਹਾਈਵੇਅ ਦੀ ਵਰਤੋਂ ਨਹੀਂ ਕਰ ਸਕਣਗੇ।”

ਉਨ੍ਹਾਂ ਨੇ ਅੱਗੇ ਲਿਖਿਆ ਕਿ, “ਜ਼ਿਲ੍ਹਾ ਸੰਗਰੂਰ ਜੋ ਕਿ ਪਾਤੜਾਂ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ ‘ਤੇ ਹੈ, ਵਿੱਚ ਇੱਕੋ ਇੱਕ ਪਹੁੰਚ ਪ੍ਰਦਾਨ ਕੀਤੀ ਗਈ ਹੈ, ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਐਕਸਪ੍ਰੈਸ ਹਾਈਵੇ ‘ਤੇ ਪਿੰਡ ਦਫਤੜੀਵਾਲਾ, ਘੱਗਾ, ਸਬ ਡਵੀਜ਼ਨ ਪਾਤੜਾਂ, ਜ਼ਿਲ੍ਹਾ ਪਟਿਆਲਾ, ਪੰਜਾਬ ਦੇ ਨੇੜੇ ਰਸਤਾ ਮੁੱਹਈਆ ਕੀਤਾ ਜਾਵੇ।”

ਪਟਿਆਲਾ ਦੇ ਸੰਸਦ ਮੈਂਬਰ ਨੇ ਅੱਗੇ ਨਿਤਿਨ ਗਡਕਰੀ ਨੂੰ ਇਸ ਬੇਨਤੀ ‘ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ, ਜਿਸ ਨਾਲ ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪਾਤੜਾਂ ਦੇ ਲੋਕਾਂ ਨੂੰ ਬਲਕਿ ਪੂਰੇ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...

ਅੰਮ੍ਰਿਤਸਰ ‘ਚ ਮਹਿਲਾ SHO ਨਾਲ ਹੋਈ ਧੱਕਾ-ਮੁੱਕੀ, ਨਿਹੰਗਾਂ ਦਾ ਆਪਸੀ ਝਗੜਾ ਗਈ ਸੀ ਸੁਲਝਾਉਣ

ਅੰਮ੍ਰਿਤਸਰ ਵਿੱਚ ਦੋ ਨਿਹੰਗ ਧੜਿਆਂ ਵਿੱਚ ਝੜਪ ਹੋ ਗਈ। ਇਸ ਦੌਰਾਨ ਝਗੜਾ ਸੁਲਝਾਉਣ ਗਈ...

ਪੰਜਾਬ ਵਿੱਚ ਨਸ਼ਿਆਂ ਦੇ ਸਮੱਸਿਆ ਲਈ ਭਾਜਪਾ ਅਤੇ ਅਕਾਲੀ ਜ਼ਿੰਮੇਵਾਰ, ਹੁਣ ਜਨਤਾ ਨੂੰ ਗੁਮਰਾਹ ਕਰਨ ਲਈ ਨਸ਼ਿਆਂ ਖਿਲਾਫ਼ ਰੈਲੀ ਕਰ ਰਹੇ ਹਨ: ਆਪ

ਚੰਡੀਗੜ੍ਹ 18 ਸਤੰਬਰ ਯੂਪੀਆਈ ਲੈਣ-ਦੇਣ 'ਤੇ ਵਾਧੂ ਚਾਰਜ ਲਗਾਉਣ ਦੇ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ...