ਭਗਵੰਤ ਮਾਨ ਵੱਲੋਂ ਅੱਜ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਗਈ ਇਸ ਮੌਕੇ ਸੰਸਦ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਸਹੁੰ ਚੁੱਕ ਸਮਾਗਮ ਤੋਂ ਬਾਅਦ ਸੂਬੇ ਦੇ 17ਵੇ ਮੁੱਖ ਮੰਤਰੀ ਬਣਨ ਤੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਗਈ ਹੈ।

ਪ੍ਰਨੀਤ ਕੌਰ ਵੱਲੋਂ ਟਵੀਟ ਕਰਕੇ ਆਖਿਆ ਕਿ ਸ. ਭਗਵੰਤ ਮਾਨ ਨੂੰ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਹਾਰਦਿਕ ਵਧਾਈ। ਮੈਂ ਆਸ ਕਰਦੀ ਹਾਂ ਕਿ ਤੁਸੀਂ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਸਖ਼ਤ ਮਿਹਨਤ ਕਰੋਗੇ ਅਤੇ ਪੰਜਾਬ ਦੇ ਲੋਕਾਂ ਵੱਲੋਂ ਤੁਹਾਡੀ ਪਾਰਟੀ ਵਿੱਚ ਵਿਖਾਏ ਵਿਸ਼ਵਾਸ ਦਾ ਮੁੱਲ ਮੋੜੋਗੇ।












