ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਉੱਦਮੀ ਡਾ. ਸੰਜੀਵ ਜੁਨੇਜਾ ਅਤੇ ਪਾਰਟੀ ਦੇ ਮੰਡਲ ਵਰਕਰਾਂ ਨਾਲ ਟਿਫਨ ਮੀਟਿੰਗ ਉਨ੍ਹਾਂ ਦੇ ਦੌਰੇ ਦਾ ਮੁੱਖ ਵਿਸ਼ਾ ਸੀ। ਜ਼ਿਕਰਯੋਗ ਹੈ ਕਿ ਜੇ.ਪੀ.ਨੱਡਾ ਦੇਸ਼ ਭਰ ‘ਚ ਜਨ ਮਹਾਂ ਸੰਪਰਕ ਅਭਿਆਨ ਤਹਿਤ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਚੰਡੀਗੜ੍ਹ ਪਹੁੰਚੇ ਸਨ ਅਤੇ ਦਿਨ ਭਰ ਸ਼ਹਿਰ ਦੇ ਜਾਗਰੂਕ ਨਾਗਰਿਕਾਂ ਨਾਲ ਗੱਲਬਾਤ ਕਰਦੇ ਰਹੇ। ਜੇਪੀ ਨੱਡਾ ਨੇ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅਤੇ ਅਰਜੁਨ ਐਵਾਰਡੀ ਅੰਜੁਮ ਮੌਦਗਿਲ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਭਾਰਤ ਦੀ ਖੇਡ ਨੀਤੀ ਵਿੱਚ ਬਹੁਤ ਬਦਲਾਅ ਕੀਤੇ ਹਨ ਅਤੇ ਭਾਰਤ ਵਿੱਚ ਖੇਡ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਤਾਂ ਜੋ ਸਾਡੇ ਖਿਡਾਰੀ ਵਿਸ਼ਵ ਪੱਧਰੀ ਪ੍ਰਦਰਸ਼ਨ ਕਰ ਸਕਣ।
ਉਨ੍ਹਾਂ ਕਿਹਾ ਕਿ ਅੰਜੁਮ ਵਰਗੀ ਖਿਡਾਰਨ ਸਾਡੇ ਜੂਨੀਅਰ ਖਿਡਾਰੀਆਂ ਲਈ ਰੋਲ ਮਾਡਲ ਹੈ ਅਤੇ ਉਸ ਨੂੰ ਹੋਰ ਖਿਡਾਰੀਆਂ ਨੂੰ ਵੀ ਰੋਲ ਮਾਡਲ ਵਜੋਂ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਜੂਨੀਅਰ ਖਿਡਾਰੀ ਵੀ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਨ ਅਤੇ ਉਲੰਪਿਕ ਵਿੱਚ ਤਗਮੇ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟਾਰਟਅਪ ਕਲਚਰ ਨੂੰ ਉਤਸ਼ਾਹਿਤ ਕਰਦੇ ਹੋਏ ਪਹਿਲੀ ਪੀੜ੍ਹੀ ਦੇ ਉੱਦਮੀਆਂ ਲਈ ਬਹੁਤ ਸਾਰੀਆਂ ਪਹੁੰਚਯੋਗ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅਤੇ ਭਾਰਤ ਦੇ ਨੌਜਵਾਨ ਆਪਣੇ ਵਿਲੱਖਣ ਵਿਚਾਰਾਂ ਨੂੰ ਕਰੋੜਾਂ ਰੁਪਏ ਦੇ ਸਟਾਰਟਅੱਪ ਕਾਰੋਬਾਰਾਂ ਵਿੱਚ ਬਦਲ ਰਹੇ ਹਨ।
ਇਸੇ ਲੜੀ ਤਹਿਤ ਅੱਜ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਚੰਡੀਗੜ੍ਹ ਦੇ ਨੌਜਵਾਨ ਪਹਿਲੀ ਪੀੜ੍ਹੀ ਦੇ ਉੱਦਮੀ ਅਤੇ ਡਾਕਟਰ ਆਰਥੋ ਬ੍ਰਾਂਡ ਦੇ ਮਾਲਕ ਸੰਜੀਵ ਜੁਨੇਜਾ ਦੇ ਘਰ ਜਾ ਕੇ ਉਨ੍ਹਾਂ ਨੂੰ ਸਫਲ ਸਟਾਰਟਅੱਪ ਸ਼ੁਰੂ ਕਰਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਦੇਸ਼ ਦੇ ਹੋਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਨ ਲਈ ਕਿਹਾ। ਉਸ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਦੀਨ ਦਿਆਲ ਉਪਾਧਿਆਏ ਦੇ ਜੇ.ਪੀ ਮੰਡਲ ਨੰਬਰ 6 (ਮਨੀਮਾਜਰਾ) ਵਿੱਚ ਮੰਡਲ ਵਰਕਰਾਂ ਨਾਲ ਟਿਫਨ ਮੀਟਿੰਗ ਵਿੱਚ ਮੰਡਲ ਵਿੱਚ ਜਥੇਬੰਦੀ ਦੀ ਬਣਤਰ, ਸਮਰੱਥਾ ਅਤੇ ਮੋਦੀ ਸਰਕਾਰ ਵੱਲੋਂ 9 ਸਾਲਾਂ ਵਿੱਚ ਕੀਤੇ ਕੰਮਾਂ ਤੋਂ ਆਮ ਲੋਕਾਂ ਨੂੰ ਕਿੰਨਾ ਲਾਭ ਹੋਇਆ, ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਰਾਸ਼ਟਰੀ ਪ੍ਰਧਾਨ ਵੱਲੋਂ ਮੰਡਲ ਕਾਰਜਕਰਤਾਵਾਂ ਨਾਲ ਦੁਪਿਹਰ ਦਾ ਭੋਜਨ ਕਰਨ ਨਾਲ ਮੰਡਲ ਕਾਰਜਕਰਤਾਵਾਂ ਵਿੱਚ ਨਵਾਂ ਉਤਸ਼ਾਹ ਭਰਿਆ।









