September 14, 2026, 1:52 pm
----------- Advertisement -----------
HomeNewsLatest Newsਕੌਮੀ ਇਨਸਾਫ਼ ਮੋਰਚੇ ਵੱਲੋਂ ਸਿੱਖ ਆਗੂਆਂ, ਕਿਸਾਨ ਆਗੂਆਂ ਅਤੇ ਸੰਤਾਂ ਨਾਲ ਸਾਂਝੀ...

ਕੌਮੀ ਇਨਸਾਫ਼ ਮੋਰਚੇ ਵੱਲੋਂ ਸਿੱਖ ਆਗੂਆਂ, ਕਿਸਾਨ ਆਗੂਆਂ ਅਤੇ ਸੰਤਾਂ ਨਾਲ ਸਾਂਝੀ ਮੀਟਿੰਗ ਮਗਰੋਂ ਸਖ਼ਤ ਐਲਾਨ

Published on

----------- Advertisement -----------

ਫਤਿਹਗੜ੍ਹ ਸਾਹਿਬ : 7 ਜਨਵਰੀ ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲਗਾਏ ਕੌਮੀ ਇਨਸਾਫ਼ ਮੋਰਚੇ ਨੂੰ ਮਜ਼ਬੂਤ ਅਤੇ ਤੇਜ ਕਰਨ ਲਈ ਵੱਡੀ ” ਆਰ – ਪਾਰ ਵਿਚਾਰ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਵੱਡੇ ਕਿਸਾਨ ਆਗੂ ਡਾ. ਦਰਸ਼ਨ ਪਾਲ, ਸੁਰਜੀਤ ਸਿੰਘ ਫੂਲ , ਸਤਨਾਮ ਸਿੰਘ ਬਹਿਰੂ, ਰੁਲਦੂ ਸਿੰਘ ਮਾਨਸਾ , ਹਰਿੰਦਰ ਸਿੰਘ ਲੱਖੋਵਾਲ , ਮਲਕੀਤ ਸਿੰਘ ਜ਼ੀਰਾ ਸਮੇਤ 15 ਕਿਸਾਨ ਯੂਨੀਅਨ ਦੇ ਨੁਮਾਇੰਦੇ ਪੁੱਜੇ।

ਅੱਜ ਦੀ ਮੀਟਿੰਗ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਚਮਕੌਰ ਸਿੰਘ, ਸੰਤ ਦਰਬਾਰਾ ਸਿੰਘ , ਬਾਬਾ ਗੁਰਮੀਤ ਸਿੰਘ ਢ਼ਾਚਰ ਸਮੇਤ 35 ਮਹਾਂਪੁਰਸ਼ ਪੁੱਜੇ । ਦਮਦਮੀ ਟਕਸਾਲ ਉਦਾਸੀ ਸਪਰਦਾਏ, ਨਿਰਮਲੇ ਸੰਤਾਂ ਇਨਾ ਮਹਾਂਪੁਰਸ਼ਾਂ ਵਿਚ ਸ਼ਾਮਿਲ ਸਨ। ਬਾਬਾ ਸੇਵਾ ਸਿੰਘ, ਬਾਬਾ ਦਰਸ਼ਨ ਸਿੰਘ ਢਕੀ ਵਾਲੇ , ਬਾਬਾ ਲੀਡਰ ਸਿੰਘ ਵਲੋਂ ਆਪਣੇ ਜੱਥੇ ਭੇਜੇ ਗਏ। ਅੱਜ ਜਿਥੇ ਪ੍ਰੋਗਰਾਮਾ ਵਿਚ ਪਦਮ ਸ੍ਰੀ ਜੇਤੂ ਉਲੰਪੀਅਨ ਖਿਡਾਰਨ ਸਾਖਸ਼ੀ ਮਲਿਕ ਵੀ ਹਾਜਰ ਹੋਈ ਉਨਾਂ ਦਾ ਸਾਥ ਦੇਣ ਲਈ ਸੰਗਤਾਂ ਨੇ ਮਤਾ ਪਾਸ ਕੀਤਾ । ਅੱਜ ਦੇ ਪ੍ਰੋਗਰਾਮ ਵਿੱਚ ਹਿੰਦੂ ਸਨਾਤਨੀ ਸੰਤ ਸਤਿਆਨੰਦ ਸਰਸਵਤੀ ਆਪਣੇ ਨਾਲ ਸਨਾਤਨੀ ਸੰਤ ਲੈਕੇ ਹਾਜਰ ਹੋਏ। ਉਨਾਂ ਨੇ ਪੰਥ ਦੀਆਂ ਮੰਗਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰਨ ਸਾਥ ਦੇਣ ਦਾ ਦੇਣਗੇ। । ਅੱਜ ਕੌਮੀ ਇਨਸਾਫ਼ ਮੋਰਚੇ ਵਲੋਂ ਰੱਖੇ ਗਏ ਮਤਿਆਂ ਵਿਚ 20 ਜੂਨ ਨੂੰ ਦਿੱਲ੍ਹੀ ਵਿਖੇ ਸੰਕੇਤਕ ਪ੍ਰਦਰਸ਼ਨ, 15 ਜੁਲਾਈ ਨੂੰ ਜਿਲਾ ਹੈਡ ਕੁਆਰਟਰਾਂ ਉਤੇ ਕੇਜਰੀਵਾਲ ਭਗਵੰਤ ਮਾਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਪੁਤਲੇ ਸਾੜੇ ਜਾਣਗੇ । ਇਹ ਮਤਾ ਵੀ ਪਾਸ ਕੀਤਾ ਗਿਆ ਕੇ ਅਜਾਦੀ ਦਿਵਸ ਮੌਕੇ 15 ਅਗਸਤ ਨੂੰ ਚੰਡੀਗੜ੍ਹ ਮੁੱਖ ਮੰਤਰੀ ਅਤੇ ਗਵਰਨਰ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।

ਅੱਜ ਦੇ ਪ੍ਰੋਗਰਾਮ ਵਿੱਚ ਸਾਰੀਆਂ ਸਿੱਖ ਸ਼ਖਸ਼ੀਅਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸੰਗਤ ਨੇ ਸਾਥ ਦੇਣ ਦਾ ਭਰੋਸਾ ਦਿੱਤਾ । ਅੱਜ ਦੀ ਮੀਟਿੰਗ ਅਮਰ ਸਿੰਘ ਚਾਹਲ ਅਮਰੀਕ ਸਿੰਘ ਸ਼ਾਹਪੁਰ ਅਤੇ ਮਿਠੂ ਸਿੰਘ ਕਾਹਨਕੇ , ਐਸਜੀਪੀਸੀ ਮੈਂਬਰ, ਸੁਖਰਾਜ ਸਿੰਘ ਨੀਆਮੀ ਵਾਲਾ , ਹਰਕੀਰਤ ਸਿੰਘ ਰਾਣਾ, ਬਾਪੂ ਗੁਰਚਰਨ ਸਿੰਘ, ਪਾਲ ਸਿੰਘ ਫਰਾਂਸ, ਰਾਜਾ ਰਾਜਿੰਦਰ ਸਿੰਘ ( ਬਸਪਾ ) ਬਾਬਾ ਸੁਖਵਿੰਦਰ ਸਿੰਘ ਅਦ ਧਰਮੀ ਸੰਤ, ਗੁਰਦੀਪ ਸਿੰਘ ਬਠਿੰਡਾ, ਤਰੁਣ ਜੈਨ ਬਾਵਾ , ਬਲਵਿੰਦਰ ਸਿੰਘ, ਰੁਪਿੰਦਰ ਸਿੰਘ ਲੋਕ ਅਧਿਕਾਰ ਲਹਿਰ, ਪ੍ਰੋ ਬਲਜਿੰਦਰ ਸਿੰਘ , ਪ੍ਰੋ ਮਹਿੰਦਰ ਪਾਲ ਸਿੰਘ, ਗੁਰਿੰਦਰ ਸਿੰਘ ਬਾਜਵਾ ਐਡਵੋਕੇਟ ਗੁਰਸ਼ਰਨ ਸਿੰਘ ਤੇ ਦਿਲਸ਼ੇਰ ਸਿੰਘ , ਬਲਜੀਤ ਸਿੰਘ ਭਾਊ, ਬਗਾ ਸਿੰਘ ਮਜ਼ਦੂਰ ਆਗੂ , ਇੰਦਰਬੀਰ ਸਿੰਘ, ਗੁਰਿੰਦਰ ਪਾਲ ਸਿੰਘ , ਗੁਰਨਾਮ ਸਿੰਘ ਸਿੱਧੂ ਸਮੇਤ ਸੈਕੜੇ ਪਤਵੰਤੇ ਹਾਜਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਨੇਡਾ ‘ਚ ਫਿਰੌਤੀ ਦੇ ਮਾਮਲੇ ‘ਚ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਪਹਿਲੀ ਵਾਰ, ਜਬਰੀ ਵਸੂਲੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਪੰਜਾਬੀ ਮੂਲ...

ਮਾਨਸਾ ਦੇ ਬਰੇਟਾ ’ਚ PRTC ਬੱਸ ਅਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਜ਼ਖ਼ਮੀ

ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਅੱਜ ਇੱਕ PRTC ਬੱਸ ਅਤੇ ਸਕੂਲ ਵੈਨ ਵਿਚਕਾਰ...

ਤਰਨ ਤਾਰਨ ‘ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਮੁਖੀ ਗ੍ਰਿਫਤਾਰ, 2 SHO ਸਣੇ 4 ਖਿਲਾਫ ਮੁਕੱਦਮਾ ਦਰਜ

ਤਰਨਤਾਰਨ ਵਿਖੇ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। 2 SHO ਸਣੇ 4 ਖਿਲਾਫ...

  ਦਿਲਜੀਤ ਦੋਸਾਂਝ ਦੀਆਂ ਬੁਲੰਦੀਆਂ, Wembley Stadium ‘ਚ ਪਰਫਾਰਮ ਕਰਕੇ ਰਚਿਆ ਇਤਿਹਾਸ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਵਾਰ ਫਿਰ ਤੋਂ ਕਾਮਯਾਬੀ ਦੇ ਝੰਡੇ ਗੱਡੇ ਹਨ।...

ਟੀ-20 ਕ੍ਰਿਕਟ ਲੀਗ ਨੇ ਪੰਜਾਬ ਦੇ ਉੱਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਪ੍ਰਦਾਨ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 13 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਮੋਹਾਲੀ ਦੇ ਆਈ.ਐੱਸ. ਬਿੰਦਰਾ...

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...