ਚੰਡੀਗੜ੍ਹ, 31 ਦਸੰਬਰ 2022 – ਮੀਡੀਆ ‘ਚ ਪਿਛਲੇ ਦਿਨੀ ਇੱਕ ਖਬਰ ਆਈ ਸੀ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਜੇਲ੍ਹ ‘ਚੋਂ ਬਾਹਰ ਆ ਸਕਦੇ ਹਨ। ਸਿੱਧੂ ਦੀ ਰਿਹਾਈ ਉਨ੍ਹਾਂ ਦੇ ਚੰਗੇ ਆਚਰਨ ਨੂੰ ਦੇਖਦੇ ਹੋਏ ਕੀਤੀ ਜਾ ਸਕਦੀ ਹੈ। ਇਸ ਨੂੰ ਲੈ ਕੇ ਸਕਰੌਲ ਪੰਜਾਬ ਦੇ ਰਿਪੋਰਟ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਸੁਰਿੰਦਰ ਡੱਲਾ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਬੇਬਾਕੀ ਨਾਲ ਸਿੱਧੂ ਦੇ ਜੁੜੇ ਵਿਵਾਦਾਂ ਅਤੇ ਉਨ੍ਹਾਂ ਦੇ ਪੰਜਾਬ ‘ਚ ਸਿਆਸੀ ਜੀਵਨ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਅਸਲ ‘ਚ 26 ਜਨਵਰੀ ਨੂੰ ਸਰਕਾਰ ਵੱਲੋਂ ਚੰਗੇ ਆਚਰਨ ਕਰਕੇ 51 ਕੈਦੀਆਂ ਦੀ ਰਿਹਾਈ ਕੀਤੀ ਜਾਣੀ ਹੈ। ਇਨ੍ਹਾਂ ‘ਚੋਂ ਇੱਕ ਨਾਂਅ ਨਵਜੋਤ ਸਿੱਧੂ ਦਾ ਵੀ ਹੈ। ਪਰ ਜਦੋਂ ਸੁਰਿੰਦਰ ਡੱਲਾ ਨੂੰ ਸਿੱਧੂ ਦੀ ਰਿਹਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਇੱਕ ਉਪਰਾਲਾ ਹੈ ਅਤੇ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਅਜ਼ਾਦੀ ਦਾ ਮਹਾਂਉਤਸਵ’ ਤਹਿਤ ਚੰਗੇ ਆਚਰਨ ਵਾਲੇ ਕੈਦੀ ਰਿਹਾਅ ਕੀਤੇ ਜਾਣੇ ਹਨ, ਡੱਲਾ ਨੇ ਕਿਹਾ ਕਿ ਅਸੀਂ ਪੂਰੇ ਆਸਵੰਦ ਹਾਂ ਕਿ ਸਿੱਧੂ ਦਾ ਨਾਂਅ ਵੀ ਇਸ ਲਿਸਟ ‘ਚ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਰਿਹਾਈ ਹੋ ਸਕਦੀ ਹੈ। ਪਰ ਇਸ ਦੌਰਾਨ ਡੱਲਾ ਨੇ ਸਿੱਧੇ ਤੇ ਸਿੱਧੂ ਦੀ ਰਿਹਾਈ ਤੋਂ ਇਨਕਾਰ ਕੀਤਾ, ਪਰ ਉਮੀਦ ਜਤਾਈ ਕਿ ਰਿਹਾਈ ਹੋ ਸਕਦੀ ਹੈ।

ਅੱਗੇ ਡੱਲਾ ਨੂੰ ਰਿਪੋਟਰ ਵੱਲੋਂ ਸਵਾਲ ਕੀਤਾ ਗਿਆ ਕਿ ‘ਜਿੱਤੇਗਾ ਪੰਜਾਬ’ ਨਾਲ ਨਵਜੋਤ ਸਿੰਘ ਦੀ ਕੋਈ ਨਵੀਂ ਪਾਰਟੀ ਬਣੇਗੀ ਜਾਂ ਫਿਰ ਇਹੀ ਪਲੇਟਫਾਰਮ ਮੁੜ ਜਿਊਂਦਾ ਹੋਏਗਾ। ਡੱਲਾ ਨੇ ਜਵਾਬ ਦਿੰਦਿਆਂ ਦੱਸਿਆ ਕਿ ਭਵਿੱਖ ਬਾਰੇ ਕੋਈ ਨਹੀਂ ਜਾਣਦਾ ਹੁੰਦਾ, ਪਰ ਨਵਜੋਤ ਸਿੱਧੂ ਪੰਜਾਬ ਨਾਲ ਖੜ੍ਹੇ ਨੇ ਅਤੇ ਪੰਜਾਬ ਲਈ ਇਮਾਨਦਾਰੀ ਨਾਲ ਯਤਨ ਕੀਤੇ ਹਨ। ਇਸ ਗੱਲ ਨੂੰ ਪੰਜਾਬ ਦੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹਨ। ਸਿੱਧੂ ਦੀ ਨੀਅਤ ਪੰਜਾਬ ਲਈ ਸਾਫ ਹੈ ਜਿਵੇਂ ਸਿੱਧੂ ਕ੍ਰਿਕਟ ਖੇਡਦੇ ਸਮੇਂ ਭਾਰਤ ਦੀ ਜਿੱਤ ਦੀ ਨੀਅਤ ਨਾਲ ਖੇਡਦੇ ਸੀ ਉਸੇ ਤਰ੍ਹਾਂ ਹੁਣ ਉਨ੍ਹਾਂ ਫੇਰ ਉਹੀ ਨੀਅਤ ਹੈ ਕਿ ਉਨ੍ਹਾਂ ਦਾ ਪੰਜਾਬ ਸੂਬਾ ਅੱਗੇ ਹੋਣਾ ਚਾਹੀਦਾ ਹੈ।
ਅੱਗੇ ਰਿਪੋਟਰ ਨੇ ਸਿੱਧੂ ਦੀ ਇਮਾਨਦਾਰੀ ਬਾਰੇ ਤਿੰਨ ਸਵਾਲ ਕੀਤੇ ਕਿ ਡੀਐਸਪੀ ਬਲਵਿੰਦਰ ਸੇਖੋਂ ਅਤੇ ਭਾਰਤ ਭੂਸ਼ਣ ਆਸੂ ਮੁੱਦਾ, ਅਤੇ ਨੰਬਰ ਦੋ ਤੇ ਖਰੜ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੇਮ ਸਿੰਘ ਰੋਮਾਣਾ ਨੇ ਪੂਰੇ ਸਕੈਂਡਲਾਂ ਦੀ ਫਾਈਲ ਬਣਾ ਕੇ ਦਿੱਤੀ ਪਰ ਕੋਈ ਐਕਸ਼ਨ ਨਹੀਂ ਹੋਇਆ ਅਤੇ ਨੰਬਰ ਤਿੰਨ ‘ਤੇ ਫਿਰ ਉਹੀ ਹਾਲ ਡੇਰਾ ਬੱਸੀ ਨਗਰ ਕੌਂਸਲ ਦਾ ਹੋਇਆ, ਸਾਰੇ ਮੁੱਦਿਆਂ ਦੀ ਫਾਇਲ ਬਣ ਕੇ ਤਾਂ ਆਈ, ਸਿੱਧੂ ਲੋਕਲ ਬਾਡੀ ਮਿਨਸਿਟਰ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ। ਇਹ ਸਭ ਕਿਉਂ ਨਹੀਂ ਹੋਇਆ। ਤਾਂ ਡੱਲਾ ਨੇ ਜਵਾਬ ‘ਚ ਕਿਹਾ ਕਿ ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਦੀ ਮਰਜ਼ੀ ਤੋਂ ਬਿਨਾਂ ਕੋਈ ਪੱਤਾ ਵੀ ਹਿੱਲ ਸਕਦਾ ਹੈ। ਨਵਜੋਤ ਸਿੱਧੂ ਨੇ ਸ਼ਰਾਬ ਮਾਫੀਆ ਅਤੇ ਪੰਜਾਬ ਨੂੰ ਬਚਾਉਣ ਲਈ ਕਈ ਸੁਝਾਅ ਦਿੱਤੇ ਕਿ ਉਨ੍ਹਾਂ ਤੇ ਕੋਈ ਅਮਲ ਕੀਤਾ ਗਿਆ। ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਦੇ ਹੋਏ ਕੋਈ ਹੋਰ ਮੰਤਰੀ ਆਪਣੀ ਮਰਜ਼ੀ ਨਾਲ ਕੰਮ ਕਰ ਸਕਦਾ ਹੈ।
ਰਿਪੋਟਰ ਵੱਲੋਂ ਸਿੱਧੂ ਦੀ ਰਾਜਾ ਵੜਿੰਗ ਨਾਲ ਤਲਖੀ ਅਤੇ ਪ੍ਰਿਯੰਕਾ ਗਾਂਧੀ ਦੀ ਚਿੱਠੀ ਬਾਰੇ ਪੁੱਛੇ ਸਵਾਲ ‘ਤੇ ਡੱਲਾ ਨੇ ਕਿਹਾ ਕਿ ਸਿੱਧੂ ਦੀ ਰਾਜਾ ਵੜਿੰਗ ਨਾਲ ਕੋਈ ਤਲਖੀ ਨਹੀਂ ਹੈ। ਉਹ ਉਨ੍ਹਾਂ ਲਈ ਛੋਟੇ ਭਰਾ ਦੀ ਤਰ੍ਹਾਂ ਨੇ, ਸਿੱਧੂ ਦਾ ਕੋਈ ਇੱਕ ਬਿਆਨ ਦਿਖਾ ਦੋ ਜਦੋਂ ਵੜਿੰਗ ਬਾਰੇ ਤਲਖੀ ਆਈ ਹੋਵੇ।
ਅੱਗੇ ਰਿਪੋਟਰ ਨੇ ਪੁੱਛਿਆ ਕਿ ਰਾਜਾ ਵੜਿੰਗ ਦੀ ਤਾਜਪੋਸ਼ੀ ਮੌਕੇ ਵੀ ਇਹ ਤਲਖੀ ਸਾਫ ਨਜ਼ਰ ਆਈ ਸਿਰਫ ਆਪਣੀ ਹਾਜ਼ਰੀ ਲਵਾ ਕੇ ਚਲੇ ਗਏ। ਤਾਂ ਡੱਲਾ ਨੇ ਕਿਹਾ ਕਿ ਅਹਿਜੀ ਕੋਈ ਗੱਲ ਨਹੀਂ ਹੈ ਉਹ ਦਿਲੋਂ ਗਏ ਸੀ ਅਤੇ ਮੁਬਾਰਕਬਾਦ ਦਿੱਤੀ। ਚਿੱਠੀ ਦੇ ਸਵਾਲ ‘ਚੇ ਡੱਲਾ ਨੇ ਗੋਲਮੋਲ ਜਵਾਬ ਦਿੱਤਾ ਅਤੇ ਕਿਹਾ ਰਾਜਾ ਵੜਿੰਗ ਨਾਲ ਕੋਈ ਤਲਖੀ ਨਹੀਂ ਹੈ ਉਨ੍ਹਾਂ ਨੇ ਆਪਣੇ ਅਤੇ ਸਿੱਧੂ ਵਲੋਂ ਵੜਿੰਗ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪਰ ਇਸ ਸਭ ਤੋਂ ਬਾਅਦ ਜਦੋਂ ਸਿੱਧੂ ਦੀ ਰਿਹਾਈ ਹੋਵੇਗੀ ਤਾਂ ਹੀ ਪਤਾ ਲੱਗੇਗਾ ਕਿ ਕਾਂਗਰਸ ਦਾ ਭਵਿੱਖ ਪੰਜਾਬ ”ਚ ਕੀ ਹੋਵੇਗਾ।












