ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਟੀਮ ਨੇ ਬੁੱਧਵਾਰ ਸਵੇਰੇ 5 ਵਜੇ ਪੰਜਾਬ ‘ਚ 30 ਥਾਵਾਂ ‘ਤੇ ਛਾਪੇਮਾਰੀ ਕੀਤੀ। ਐਨਆਈਏ ਦੀਆਂ ਟੀਮਾਂ ਬਠਿੰਡਾ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਪਟਿਆਲਾ ਵਿੱਚ ਜਾਂਚ ਕਰ ਰਹੀਆਂ ਹਨ। ਇਸ ਛਾਪੇਮਾਰੀ ਨੂੰ ਖਾਲਿਸਤਾਨੀ, ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਗਠਜੋੜ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ NIA ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਦੌਰਾਨ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜ਼ੋਰਾ ਸਿੰਘ ਨੂੰ ਫਿਰੋਜ਼ਪੁਰ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਕਈ ਸਾਲਾਂ ਤੋਂ ਡੱਲਾ ਦੇ ਸੰਪਰਕ ਵਿੱਚ ਸੀ। ਐਨ.ਆਈ.ਏ ਨੇ ਮੱਛੀ ਮੰਡੀ ਸਥਿਤ ਘਰ ਤੋਂ ਤਲਾਸ਼ੀ ਦੌਰਾਨ ਉਸਨੂੰ ਫੜਿਆ ਹੈ। ਉਸ ਦੇ ਮੋਬਾਈਲ ‘ਚੋਂ ਅਰਸ਼ ਡੱਲਾ ਨਾਲ ਚੈਟਿੰਗ ਮਿਲੀ। ਉਹ ਹਥਿਆਰਾਂ ਦੀ ਤਸਕਰੀ ਕਰਦਾ ਹੈ।
ਬਠਿੰਡਾ ‘ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਗਈ। ਗੁਰੀ ਬਠਿੰਡਾ ਪੁਲੀਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। ਇੱਕ ਟੀਮ ਹੈਰੀ ਮੌਡ ਦੇ ਘਰ ਪਹੁੰਚ ਗਈ ਹੈ। ਹੈਰੀ ਦਾ ਵੀ ਕਈ ਮਾਮਲਿਆਂ ਵਿੱਚ ਨਾਮ ਹੈ।
ਇਸ ਤੋਂ ਇਲਾਵਾ NIA ਨੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦੇ ਸਾਬਕਾ ਸਰਪੰਚ ਦੇ ਘਰ ਛਾਪਾ ਮਾਰਿਆ ਹੈ। ਟੀਮ ਨੇ ਸ਼ਰਾਬ ਦੇ ਠੇਕੇਦਾਰ ਬੇਟੇ ਦਾ ਮੋਬਾਈਲ ਫੋਨ ਆਪਣੇ ਨਾਲ ਲੈ ਲਿਆ ਹੈ। NIA ਉਸਦੀ ਕਾਲ ਅਤੇ ਚੈਟ ਹਿਸਟਰੀ ਦੀ ਜਾਂਚ ਕਰੇਗੀ।
----------- Advertisement -----------
NIA ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ‘ਚ 30 ਥਾਵਾਂ ‘ਤੇ ਛਾਪੇਮਾਰੀ, ਅੱ.ਤਵਾਦੀ ਅਰਸ਼ ਡੱਲਾ ਦਾ ਕਰੀਬੀ ਫ਼ਿਰੋਜ਼ਪੁਰ ਤੋਂ ਗ੍ਰਿਫ਼ਤਾਰ
Published on
----------- Advertisement -----------
----------- Advertisement -----------












