July 21, 2024, 5:43 am
----------- Advertisement -----------
HomeNewsBreaking NewsNRI ਜੋੜੇ ਦੀ ਕੁੱਟਮਾਰ ਦਾ ਮਾਮਲਾ: ਹਿਮਾਚਲ ਦੇ DGP ਨੇ ਕੰਗਣਾ ਕੁਨੈਕਸ਼ਨ...

NRI ਜੋੜੇ ਦੀ ਕੁੱਟਮਾਰ ਦਾ ਮਾਮਲਾ: ਹਿਮਾਚਲ ਦੇ DGP ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ

Published on

----------- Advertisement -----------

ਚੰਡੀਗੜ੍ਹ, 18 ਜੂਨ 2024 – ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਦੀ ਕੁੱਟਮਾਰ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਹਿਮਾਚਲ ਪੁਲਿਸ ਦੇ ਡੀਜੀਪੀ ਅਤੁਲ ਵਰਮਾ ਨੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਨਾਲ NRI ਜੋੜੇ ਦੀ ਕੁੱਟਮਾਰ ਮਾਮਲੇ ਦਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਜੋੜੇ ਵੱਲੋਂ ਪੁਲੀਸ ’ਤੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਨਵੇਂ ਖੁਲਾਸੇ ਵੀ ਕੀਤੇ ਹਨ।

ਉਸ ਨੇ ਦੱਸਿਆ ਕਿ ਪਰਵਾਸੀ ਭਾਰਤੀ ਜੋੜਾ ਕੰਵਲਜੀਤ ਸਿੰਘ, ਉਸ ਦੀ ਸਪੈਨਿਸ਼ ਪਤਨੀ ਅਤੇ ਉਸ ਦਾ ਭਰਾ ਜੀਵਨਜੀਤ ਸਿੰਘ ਹਥੇਲੀ ਵਿਗਿਆਨ ਦਾ ਅਭਿਆਸ ਕਰਨ ਦੇ ਬਹਾਨੇ ਮਹਿਲਾ ਸੈਲਾਨੀਆਂ ਅਤੇ ਸਥਾਨਕ ਔਰਤਾਂ ਦਾ ਜ਼ਬਰਦਸਤੀ ਹੱਥ ਫੜ ਰਹੇ ਸਨ। ਇਸ ਦੌਰਾਨ ਐੱਨਆਰਆਈ ਜੋੜੇ ਦੀ ਉੱਥੇ ਮੌਜੂਦ ਸੈਲਾਨੀਆਂ ਅਤੇ ਸਥਾਨਕ ਲੋਕਾਂ ਨਾਲ ਬਹਿਸ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਮਾਮਲੇ ਵਿੱਚ ਦਖ਼ਲ ਦਿੰਦਿਆਂ ਐਨਆਰਆਈ ਜੋੜੇ ਨੂੰ ਸੁਲਤਾਨਪੁਰ ਪੁਲੀਸ ਚੌਕੀ ਲਿਆਂਦਾ।

ਪੁਲੀਸ ਅਨੁਸਾਰ ਜੋੜੇ ਅਤੇ ਜੀਵਨਜੀਤ ਸਿੰਘ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਥਾਨਕ ਪੁਲੀਸ ਦੀਆਂ ਬੇਨਤੀਆਂ ਦੇ ਬਾਵਜੂਦ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਕੰਵਲਜੀਤ ਸਿੰਘ ਦੇ ਬਿਆਨ ਵੀ ਪੁਲੀਸ ਕੋਲ ਦਰਜ ਹਨ। ਜਿਸ ਵਿੱਚ ਉਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਜੀਵਨਜੀਤ ਸਿੰਘ ਨੇ ਵੀ ਕੀਤੀ।

ਹਿਮਾਚਲ ਪੁਲਿਸ ਅਨੁਸਾਰ ਐਨਆਰਆਈ ਜੋੜੇ ਵੱਲੋਂ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਮਨਘੜਤ ਹਨ। ਇਹ ਸਥਾਨਕ ਲੋਕਾਂ ਅਤੇ ਹਿਮਾਚਲ ਪੁਲਿਸ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ, ਜਦਕਿ ਇਹ ਸੱਚਾਈ ਨਹੀਂ ਹੈ।

11 ਜੂਨ ਨੂੰ ਚੰਬਾ ‘ਚ ਖੱਜਿਆਰ ਗਏ ਅੰਮ੍ਰਿਤਸਰ ਦੇ ਇੱਕ NRI ਜੋੜੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਮੂਲ ਦਾ ਵਿਅਕਤੀ, ਉਸ ਦੀ ਸਪੈਨਿਸ਼ ਪਤਨੀ ਅਤੇ ਭਾਈ ਜ਼ਖ਼ਮੀ ਹੋ ਗਏ। ਖਜੂਰ ਤੋਂ ਪਰਤਣ ਤੋਂ ਬਾਅਦ NRI ਜੋੜਾ ਪੰਜਾਬ ਦੇ ਅੰਮ੍ਰਿਤਸਰ ਪਹੁੰਚਿਆ ਅਤੇ ਹਿਮਾਚਲ ਪੁਲਿਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਵੀਡੀਓ ਜਾਰੀ ਕੀਤੀ।

ਕੰਵਲਜੀਤ ਸਿੰਘ ਦੀ ਸਪੈਨਿਸ਼ ਪਤਨੀ ਨੇ ਦੱਸਿਆ ਕਿ ਉਹ ਹਿਮਾਚਲ ਘੁੰਮਣ ਗਈ ਸੀ, ਜਿੱਥੇ ਇਹ ਸਾਰੀ ਘਟਨਾ ਵਾਪਰੀ। ਸਾਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਸਾਨੂੰ ਕਿਸੇ ਨੇ ਨਹੀਂ ਬਚਾਇਆ। ਉਨ੍ਹਾਂ ਨੇ ਹਮਲੇ ਦੀ ਵੀਡੀਓ ਵੀ ਬਣਾਈ ਸੀ, ਜਿਸ ਨੂੰ ਹਿਮਾਚਲ ਪੁਲਿਸ ਨੇ ਉਨ੍ਹਾਂ ਦੇ ਮੋਬਾਈਲ ਫ਼ੋਨ ਤੋਂ ਡਿਲੀਟ ਕਰ ਦਿੱਤਾ ਸੀ। ਪੁਲਸ ਦੇ ਦਖਲ ਨਾਲ ਉਨ੍ਹਾਂ ਨੂੰ ਬਚਾਇਆ, ਪਰ ਉਸ ਦੀ ਗੱਲ ਨਹੀਂ ਸੁਣੀ ਗਈ। ਕੰਵਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਹੋਣ ਕਾਰਨ ਕੁੱਟਿਆ ਗਿਆ।

ਇਸ ਦੌਰਾਨ ਪੰਜਾਬ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਚੰਡੀਗੜ੍ਹ ਵਿੱਚ ਇੱਕ CISF ਕਾਂਸਟੇਬਲ ਵੱਲੋਂ ਕੰਗਨਾ ਰਣੌਤ ਦੇ ਥੱਪੜ ਮਾਰਨ ਦਾ ਬਦਲਾ ਹਿਮਾਚਲ ਵਿੱਚ ਲਿਆ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਅੰਤਰ-ਸਰਹੱਦੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਤਿੰਨ ਨਸ਼ਾ ਤਸਕਰਾਂ ਸਮੇਤ ਇੱਕ ਵੱਡੀ ਮੱਛੀ ਗ੍ਰਿਫਤਾਰ

ਚੰਡੀਗੜ੍ਹ/ਅੰਮ੍ਰਿਤਸਰ, 20 ਜੁਲਾਈ (ਬਲਜੀਤ ਮਰਵਾਹਾ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ...

ਪਟਿਆਲਾ ‘ਚ ਮੈਡੀਕਲ ਵਿਦਿਆਰਥੀ ਦੀ ਮੌਤ, ਹੋਸਟਲ ਦੇ ਕਮਰੇ ‘ਚੋਂ ਮਿਲੀ ਲਾਸ਼

ਪਟਿਆਲਾ ਵਿੱਚ ਮੈਡੀਕਲ ਫਾਈਨਲ ਏਅਰ ਦੀ ਵਿਦਿਆਰਥਣ ਦੀ ਲਾਸ਼ ਉਸ ਦੇ ਹੋਸਟਲ ਦੇ ਕਮਰੇ...

ਖੰਨਾ ਦੇ ਥਾਣੇ ‘ਚ ਹੰਗਾਮਾ, ਟਰਾਂਸਪੋਰਟਰ ਰਾਜ ਕੁਮਾਰ ਅਗਵਾ ਹੋਣ ‘ਤੇ ਪਰਿਵਾਰਕ ਮੈਂਬਰਾਂ ‘ਚ ਰੋਸ ਦੀ ਲਹਿਰ

ਖੰਨਾ ਦੀ ਅਨਾਜ ਮੰਡੀ ਦੇ ਬਾਹਰ ਟਰਾਂਸਪੋਰਟ ਯੂਨੀਅਨ ਤੋਂ 26 ਜੂਨ ਨੂੰ ਅਗਵਾ ਕੀਤੇ...

ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਲੇਟਫਾਰਮ X ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਲਈ ਦਿੱਤੀ  ਵਧਾਈ

ਟੇਸਲਾ ਦੇ ਸੀਈਓ ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ...

ਅੰਮ੍ਰਿਤਸਰ ‘ਚ ਸਨੈਚਰ ਨੂੰ ਲੋਕਾ ਕਾਬੂ ਕਰ ਕੀਤਾ ਪੁਲਿਸ ਹਵਾਲੇ, ਬਾਕੀ ਸਾਥੀ ਮੋਬਾਇਲ ਅਤੇ ਪੈਸੇ ਲੈ ਕੇ ਫਰਾਰ

ਅੰਮ੍ਰਿਤਸਰ:-ਮਾਮਲਾ ਅੰਮ੍ਰਿਤਸਰ ਦੇ ਮਾਲ ਮੰਡੀ ਦੇ ਬਾਹਰੋ ਸਾਹਮਣੇ ਆਇਆ ਹੈ ਜਿਥੇ ਚੰਡੀਗੜ੍ਹ ਤੋ ਅੰਮ੍ਰਿਤਸਰ...

ਮੋਗਾ ਦੇ ਪਾਵਰ ਗਰਿੱਡ ‘ਚ ਲੱਗੀ ਭਿਆਨਕ ਅੱਗ

ਮੋਗਾ ਦੇ ਪਿੰਡ ਸਿੰਘਾ ਵਾਲਾ ਦੇ 220 ਕੇਵੀਏ ਪਾਵਰ ਗਰਿੱਡ ਵਿੱਚ ਅੱਜ ਭਿਆਨਕ ਅੱਗ...

ਲੁਧਿਆਣਾ ‘ਚ ਥਾਣੇਦਾਰ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ

ਲੁਧਿਆਣਾ 'ਚ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਪਹੁੰਚੇ ਨੌਜਵਾਨ ਨੇ ਥਾਣੇਦਾਰ 'ਤੇ ਉਸ...

ਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ ’ਚ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ

ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਆਪਣੇ ਦਫ਼ਤਰ ਵਿਖੇ ਲੋਕਾਂ ਦੀਆਂ...

ਮੋਗਾ ‘ਚ ਬਿਜਲੀ ਦੀ ਦਿੱਕਤ ਕਰਨ ਕਿਸਾਨਾਂ ਨੇ ਕੀਤਾ ਰੋਡ ਜਾਮ, ਟਰੈਕਟਰ-ਟਰਾਲੀ ਲਗਾ ਕੇ ਧਰਨੇ ‘ਤੇ ਬੈਠੇ

ਪੰਜਾਬ ਦੇ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਨੇੜੇ ਕਿਸਾਨਾਂ ਨੇ ਅੱਜ...