October 8, 2024, 10:10 am
----------- Advertisement -----------
HomeNewsBreaking Newsਬਜ਼ੁਰਗ ਔਰਤ ਨੇ ਦਿਖਾਈ ਚਲਾਕੀ: ਔਰਤ ਨਾਲ ਗੱਲਾਂ ਕਰਦੀ-ਕਰਦੀ ਗਾਇਬ ਕਰ ਗਈ...

ਬਜ਼ੁਰਗ ਔਰਤ ਨੇ ਦਿਖਾਈ ਚਲਾਕੀ: ਔਰਤ ਨਾਲ ਗੱਲਾਂ ਕਰਦੀ-ਕਰਦੀ ਗਾਇਬ ਕਰ ਗਈ ਪਰਸ

Published on

----------- Advertisement -----------

ਗੁਰਦਾਸਪੁਰ, 17 ਸਤੰਬਰ 2024 – ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜੀ ਨਾਲ ਵਾਇਰਲ ਹੋ ਰਹੀ ਇੱਕ ਸੀਸੀਟੀਵੀ ਫੁਟੇਜ ਹੈਰਾਨ ਕਰਨ ਵਾਲੀ ਹੈ। ਫੁਟੇਜ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਹੈ ਜਿਸ ਵਿੱਚ ਇੱਕ ਬਜ਼ੁਰਗ ਔਰਤ ਦੂਜੀ ਔਰਤ ਨਾਲ ਗੱਲਾਂ ਕਰਦੀ ਕੋਈ ਨਜ਼ਰ ਆ ਰਹੀ ਹੈ ਤੇ ਬੜੀ ਚਲਾਕੀ ਨਾਲ ਆਪਣੇ ਹੱਥ ਵਿੱਚ ਫੜਿਆ ਰੁਮਾਲ ਪਿੱਛੇ ਲੈ ਜਾਂਦੀ ਹੈ ਤੇ ਰੁਮਾਲ ਦੀ ਆੜ ਵਿੱਚ ਦੂਜੀ ਔਰਤ ਦੇ ਪਿੱਛੇ ਪਿਆ ਪਰਸ ਲੁਕਾ ਕੇ ਔਰਤ ਦੇ ਸਾਹਮਣੇ ਹੀ ਲਿਫਾਫੇ ਵਿੱਚ ਪਾ ਲੈਂਦੀ ਹੈ, ਪਰ ਸਾਹਮਣੇ ਵਾਲੀ ਔਰਤ ਨੂੰ ਪਤਾ ਨਹੀਂ ਲੱਗਦਾ। ਇਹੋ ਨਹੀਂ ਪਰਸ ਚੁੱਕ ਕੇ ਉਥੋਂ ਆਰਾਮ ਨਾਲ ਲੰਗੜਾਉਂਦੀ ਹੋਈ ਨਿਕਲ ਵੀ ਜਾਂਦੀ ਹੈ। ‌

ਪੀੜਤ ਪਰਿਵਾਰ ਨੇ ਇਸ ਸੀਸੀ ਟੀਵੀ ਦੇ ਨਾਲ ਇੱਕ ਆਡੀਓ ਵਾਇਰਲ ਕਰਕੇ ਇਸ ਔਰਤ ਦੀ ਪਹਿਚਾਣ ਕਰਨ ਦੀ ਅਪੀਲ ਕੀਤੀ ਹੈ ਨਾਲ ਹੀ ਦੱਸਿਆ ਹੈ ਕਿ ਪਰਸ ਵਿੱਚ ਇਕ ਸੋਨੇ ਦੀ ਅੰਗੂਠੀ, ਇੱਕ ਮੋਬਾਈਲ , 5 ਹਜਾਰ ਰੁਪਏ ਨਕਦੀ ਜੋ ਉਸਨੇ ਹਸਪਤਾਲ ਵਿੱਚ ਟੈਸਟ ਵਗੈਰਾ ਕਰਵਾਉਣ ਲਈ ਰੱਖੇ ਸਨ ਦੇ ਨਾਲ ਆਧਾਰ ਕਾਰਡ ਅਤੇ ਪੈਨ ਵੀ ਕਾਰਡ ਸੀ।

ਕਸਬਾ ਕਲਾਨੌਰ ਨੇੜੇ ਪਿੰਡ ਮੰਝ ਦੇ ਰਹਿਣ ਵਾਲੇ ਸੰਦੀਪ ਨੇ ਦੱਸਿਆ ਕਿ ਉਸ ਦੀ ਭਰਜਾਈ ਜੋ ਗਰਭਵਤੀ ਹੈ ਅਤੇ ਉਸਦੀ ਮਾਂ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਗੁਰਦਾਸਪੁਰ ਆਏ ਸਨ । ਇਸ ਦੌਰਾਨ ਉਹ ਡਾਕਟਰ ਦੇ ਕਮਰੇ ਵਿੱਚ ਚਲੇ ਗਏ ਪਰ ਉਸ ਦੀ ਭਰਜਾਈ ਗਲਤੀ ਨਾਲ ਆਪਣਾ ਪਰਸ ਬਾਹਰ ਬਣੀਆਂ ਕੁਰਸੀਆਂ ਤੇ ਹੀ ਛੱਡ ਗਈ। ਬਾਅਦ ਵਿੱਚ ਬਾਹਰ ਆਏ ਤਾਂ ਦੇਖਿਆ ਪਰਸ ਉਥੇ ਨਹੀਂ ਸੀ ਜਦੋਂ ਸੀਸੀ ਟੀਵੀ ਕੈਮਰੇ ਚੈੱਕ ਕੀਤੇ ਤਾਂ ਵੇਖਿਆ ਕਿ ਪਰਸ ਵਾਲੀ ਜਗ੍ਹਾ ਤੇ ਦੋ ਔਰਤਾਂ ਬੈਠੀਆਂ ਸੀ ਜਿਨਾਂ ਵਿੱਚੋਂ ਇੱਕ ਬਜ਼ੁਰਗ ਔਰਤ ਬੜੀ ਚਲਾਕੀ ਨਾਲ ਪਰਸ ਰੁਮਾਲ ਵਿੱਚ ਲੁਕੋ ਕੇ ਲੈ ਜਾਂਦੀ ਹੈ। ਹੁਣ ਪੀੜਤ ਪਰਿਵਾਰ ਉਸ ਦੀ ਫੁਟੇਜ ਜਾਰੀ ਕਰਕੇ ਔਰਤ ਦੀ ਪਹਿਚਾਣ ਕਰਨ ਦੀ ਅਪੀਲ ਕਰ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਹੋਈ ਵਾਰਦਾਤ, ਬੀ.ਐਸ.ਐਫ ਨੇ ਮਾਰਿਆ ਘੁਸਪੈਠੀਏ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਇਹ...

 ਬੇਰੁਜ਼ਗਾਰ ਆਈ.ਟੀ.ਆਈ.ਅਪ੍ਰੈਂਟਿਸਸ਼ਿਪ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ

ਫਾਜ਼ਿਲਕਾ ਵਿੱਚ ਬੇਰੁਜ਼ਗਾਰ ਆਈ.ਟੀ.ਆਈ.ਅਪ੍ਰੈਂਟਿਸਸ਼ਿਪ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ...

ਅੰਮ੍ਰਿਤਸਰ ਪੁਲਿਸ ਨੇ ਕੀਤੀ32 ਕਰੋੜ ਦੀ ਹੈਰੋਇਨ ਬਰਾਮਦ, ਔਰਤ  ਗ੍ਰਿਫਤਾਰ

ਅੰਮ੍ਰਿਤਸਰ ਪੁਲਿਸ ਨੇ 32 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਔਰਤ ਨੂੰ ਪੁਲਿਸ ਨੇ...

ਐੱਸ.ਜੀ.ਪੀ.ਸੀ.ਚੋਣਾਂ ਸਬੰਧੀ ਸੋਧਿਆ ਸ਼ਡਿਊਲ ਜਾਰੀ

ਫਰੀਦਕੋਟ 17 ਸਤੰਬਰ - ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...

ਫ਼ਰੀਦਕੋਟ ਵਿਖੇ 12 ਲੱਖ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਤਿਆਰ, ਸਪੀਕਰ ਸੰਧਵਾਂ ਕਰਨਗੇ ਲੋਕ ਅਰਪਣ

ਫ਼ਰੀਦਕੋਟ 17 ਸਤੰਬਰ,2024: ਫ਼ਰੀਦਕੋਟ ਵਾਸੀਆਂ ਤੇ ਸ਼ੂਟਿੰਗ ਦੇ ਪ੍ਰੇਮੀਆਂ ਲਈ ਇਹ ਖੁਸ਼ੀ ਦੀ ਖਬਰ...

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ ਹੋਈ ਤੈਅ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਡੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ...

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਪਹੁੰਚੀ ਸ਼ਿਮਲਾ

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਪਹੁੰਚ ਗਈ ਹੈ।...

ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ

ਬਠਿੰਡਾ, 17 ਸਤੰਬਰ 2024:ਐਨ ਐਚ ਐਮ ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਾਂ ਨੇ ਆਪਣੀਆਂ...

ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਕਲੱਸਟਰ ਅਫ਼ਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ

ਸ੍ਰੀ ਮੁਕਤਸਰ ਸਾਹਿਬ, 17 ਸਤੰਬਰ 2024 - ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ...