ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਹੋਟਲ k7 ਇਨ ਵਿੱਚ ਲੜਕਾ ਅਤੇ ਲੜਕੀ ਨੇ ਰੂਮ ਬੁੱਕ ਕੀਤਾ, ਸਿਰਫ ਇਹ ਆਸ਼ਿਕ ਦੇ ਵੱਲੋਂ ਰੂਮ ਵਿੱਚ ਪਹਿਲਾ ਲੜਕੀ ਦੇ ਨਾਲ ਕੁੱਟਮਾਰ ਕੀਤੀ, ਇਸ ਤੋਂ ਬਾਅਦ ਹੋਟਲ ਦੀ ਛੱਤ ਤੋਂ ਛਲਾਂਗ ਮਾਰ ਦਿੱਤੀ। ਮੌਕੇ ਤੇ ਮੌਜੂਦ ਮਹਿਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਜੋੜੇ ਨੇ ਰੂਮ ਬੁੱਕ ਕਰਵਾਇਆ ਸੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਨੌਜਵਾਨ ਦੇ ਵੱਲੋਂ ਲੜਕੀ ਉੱਪਰ ਤੇਜ਼ਥਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਇਸ ਤੋਂ ਬਾਅਦ ਹੋਟਲ ਦੀ ਛੱਤ ਤੋਂ ਛਲਾਂਗ ਮਾਰ ਦਿੱਤੀ।
ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਨੌਜਵਾਨ ਦੇ ਵੱਲੋਂ ਹੋਟਲ ਰੂਮ ਬੁੱਕ ਕੀਤਾ ਗਿਆ। ਲੜਕਾ ਅਤੇ ਲੜਕੀ ਦੀ ਕਿਸੇ ਗੱਲ ਨੂੰ ਲੈ ਕੇ ਕਮਰੇ ਵਿੱਚ ਲੜਾਈ ਹੋ ਗਈ ਜਿਸ ਤੋਂ ਬਾਅਦ ਨੌਜਵਾਨ ਨੇ ਮੁੱਕੇ ਮਾਰੇ ਅਤੇ ਛੱਤ ਤੋਂ ਚਲਾਂਗ ਮਾਰ ਦਿੱਤੀ। ਨੌਜਵਾਨ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਛਾਣਬੀਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।











