ਸੁਨਾਮ, 2 ਨਵੰਬਰ 2023 – ਸੁਨਾਮ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਕੈਂਟਰ, ਟਰਾਲੇ ਅਤੇ ਕਾਰ ਵਿਚਲੇ ਹੋਇਆ ਹੈ। ਜਿਸ ‘ਚ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਦਸੇ ਖ਼ਬਰ ਮਿਲਦਿਆਂ ਹੀ ਰੋ-ਰੋ ਕੇ ਪਰਿਵਾਰ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ।
ਸੁਨਾਮ ਤੋਂ 6 ਵਿਅਕਤੀ ਜੋ ਮਾਲੇਰਕੋਟਲਾ ਬਾਬਾ ਜੀ ਨੂੰ ਮੱਥਾ ਟੇਕਣ ਲਈ ਕਾਰ ਵਿੱਚ ਸਵਾਰ ਹੋ ਕੇ ਸੁਨਾਮ ਵਾਪਸ ਆ ਰਹੇ ਸਨ, ਰਸਤੇ ਵਿੱਚ ਟਰਾਲੇ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ। ਤਿੰਨਾਂ ਦੀਆਂ ਲਾਸ਼ਾਂ ਸੁਨਾਮ ਦੇ ਪੋਸਟਮਾਰਟਮ ਲਈ ਅਤੇ ਤਿੰਨ ਦੀ ਸੰਗਰੂਰ ਦੇ ਹਸਪਤਾਲ ਵਿੱਚ ਰਖਵਾਈ ਗਈ ਹੈ। ਸਮਾਜ ਸੇਵੀਆਂ ਨੇ ਕਿਹਾ ਕਿ ਦੀਨ ਸੁਨਾਮ ਲਈ ਅੱਜ ਦਾ ਦਿਨ ਬਹੁਤ ਹੀ ਕਾਲਾ ਦਿਨ ਹੈ।