ਵੇਰਕਾ ਮੁੱਦਲ ਬਾਈਪਾਸ ‘ਤੇ ਅੱਜ ਤੜਕੇ ਤੇਜ਼ ਰਫ਼ਤਾਰ ਇਨੋਵਾ ਗੱਡੀ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਗੱਡੀ ਦੇ ਪਰਖੱਚੇ ਉਡ ਗਏ।
ਇਸ ਦੇ ਨਾਲ ਹੀ ਟਰੈਕਟਰ ਦੇ ਵੀ ਦੋ ਹਿੱਸੇ ਹੋ ਗਏ। ਮ੍ਰਿਤਕਾਂ ਦੀ ਪਛਾਣ ਇਨੋਵਾ ਚਾਲਕ ਸਿਮਰਨਜੀਤ ਸਿੰਘ ਪ੍ਰਿੰਸ (32) ਪੁੱਤਰ ਪ੍ਰਗਟ ਸਿੰਘ ਵਾਸੀ ਚੌਗਾਵਾਂ ਨੇੜੇ ਕਸਬਾ ਚਵਿੰਦਾ ਦੇਵੀ ਤੇ ਟਰੈਕਟਰ ਚਾਲਕ ਸਰਵਣ ਸਿੰਘ (42) ਪੁੱਤਰ ਦੇਸਾ ਸਿੰਘ ਵਾਸੀ ਗੋਰਖਵਿੰਡ ਭਿੱਖੀਵਿੰਡ ਤਰਨਤਾਰਨ ਵਜੋਂ ਹੋਈ ਹੈ। ਸੂਚਨਾ ਮਿਲਣ ‘ਤੇ ਥਾਣਾ ਵੇਰਕਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਰਵਣ ਸਿੰਘ ਭਗਤਾਂਵਾਲਾ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਟਰੈਕਟਰ-ਟਰਾਲੀ ‘ਚ ਝੋਨਾ ਭਰ ਕੇ ਦਾਣਾ ਮੰਡੀ ਤੋਂ ਬਟਾਲਾ ਦਾਣਾ ਮੰਡੀ ਜਾ ਰਿਹਾ ਸੀ।