ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਪਬਲਿਕ ਬਾਥਰੂਮਾਂ ਦੀ ਹਾਲਤ ਦੇਖੀ ਤਾਂ ਉਨ੍ਹਾਂ ਪਬਲਿਕ ਬਾਥਰੂਮਾਂ ਦੀ ਹਾਲਤ ਬਹੁਤ ਤਰਸਯੋਗ ਸੀ। ਹਾਲਾਤ ਇੰਨੇ ਖਰਾਬ ਸਨ ਕਿ ਬਾਥਰੂਮ ਦੇ ਅੰਦਰ ਜਾਣਾ ਵੀ ਸਵਾਲ ਤੋਂ ਬਾਹਰ ਸੀ। ਜਦੋਂ ਸਾਡੀ ਟੀਮ ਨੇ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੁਣ ਕੇ ਅਸੀਂ ਹੈਰਾਨ ਰਹਿ ਗਏ।
ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਹੈ। ਪਾਣੀ ਤੋਂ ਬਿਨਾਂ ਸਫ਼ਾਈ ਸੰਭਵ ਨਹੀਂ, ਦੂਜੀ ਮੁਸ਼ਕਲ ਰੌਸ਼ਨੀ ਦੀ ਹੈ। ਹਨੇਰਾ ਬਹੁਤ ਔਖਾ ਹੈ। ਤੀਸਰੀ ਵੱਡੀ ਸਮੱਸਿਆ ਇਹ ਹੈ ਕਿ ਪਾਣੀ ਦੀਆਂ ਟੂਟੀਆਂ ਗਾਇਬ ਹੋ ਗਈਆਂ ਹਨ, ਜੋ ਕਿ ਸ਼ਰਾਰਤੀ ਅਨਸਰਾਂ ਜਾਂ ਨਸ਼ੇੜੀਆਂ ਦਾ ਕੰਮ ਹੈ।
ਦੱਸ ਦਈਏ ਕਿ ਕਈ ਜਨਤਕ ਬਾਥਰੂਮ ਹਨ ਜੋ ਟੁੱਟੇ ਹੋਏ ਹਨ, ਉਨ੍ਹਾਂ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ। ਜੋ ਕਿਸੇ ਵੇਲੇ ਵੀ ਡਿੱਗ ਸਕਦਾ ਹੈ । ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਪਾਣੀ ਦੀ ਮੋਟਰ ਤਾਂ ਲਗਾ ਦਿੱਤੀ ਗਈ ਹੈ ਪਰ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਕੁਨੈਕਸ਼ਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਸਫ਼ਾਈ ਮੁਹਿੰਮ ਚਲਾ ਰਹੀ ਹੈ। ਸਫ਼ਾਈ ਪ੍ਰਤੀ ਲੋਕਾਂ ਨੂੰ ਕਈ ਵਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਅਸਲ ਵਿੱਚ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।












