December 5, 2023, 11:07 am
----------- Advertisement -----------
HomeNewsਜੈ ਇੰਦਰ ਕੌਰ ਦੀ ਅਗਵਾਈ ਵਾਲੀ ਪਟਿਆਲਾ ਭਾਜਪਾ ਨੇ ਨਿਗਮ ਚੋਣਾਂ ਦੀ...

ਜੈ ਇੰਦਰ ਕੌਰ ਦੀ ਅਗਵਾਈ ਵਾਲੀ ਪਟਿਆਲਾ ਭਾਜਪਾ ਨੇ ਨਿਗਮ ਚੋਣਾਂ ਦੀ ਤਾਜ਼ਾ ਵੋਟਰ ਸੂਚੀ ਦੀ ਕੀਤੀ ਨਿੰਦਾ

Published on

----------- Advertisement -----------

ਪਟਿਆਲਾ, 2 ਨਵੰਬਰ (ਬਲਜੀਤ ਮਰਵਾਹਾ)- ਪਟਿਆਲਾ ਦੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਅੱਜ ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕਰਕੇ ਪਟਿਆਲਾ ਨਗਰ ਨਿਗਮ ਚੋਣਾਂ ਦੀਆਂ ਵੋਟਰ ਸੂਚੀਆਂ ਵਿੱਚ ਹੋਈਆਂ ਘੋਰ ਤਰੁੱਟੀਆਂ ਵਿਰੁੱਧ ਰੋਸ ਦਰਜ ਕਰਵਾਇਆ।

ਡੀਸੀ ਨੂੰ ਮਿਲਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, “ਪਟਿਆਲਾ ਨਗਰ ਨਿਗਮ ਦੀ ਚੋਣਾਂ ਲਈ ਕਢੀ ਗਈ ਨਵੀਂ ਵੋਟਰ ਲਿਸਟ ਬਿਲਕੁਲ ਗਲਤ ਹੈ ਅਤੇ ਇਸ ਵਿੱਚ ਢੇਰ ਸਾਰੀਆਂ ਤਰੁੱਟੀਆਂ ਹਨ। ਜਿਵੇਂ ਕਿ ਕਿਸੇ ਵੀ ਵੋਟਰ ਲਿਸਟ ਵਿੱਚ ਇਲਾਕੇ ਦਾ ਨਾਮ ਨਹੀਂ ਲਿਖਿਆ ਗਿਆ। ਹਰ ਵਾਰਡ ਨੂੰ ਬਿਨ੍ਹਾਂ ਮਤਲਬ ਤੋਂ ਰੋਡ ਕਰੋਸਿੰਗਾ ਕਰਕੇ ਵੱਖ-ਵੱਖਰੇ ਦੂਰ ਦੁਰਾਡੇ ਦੇ ਇਲਾਕੇ ਵੋਟਰ ਲਿਸਟ ਵਿੱਚ ਪਾਏ ਗਏ ਹਨ ਜੋ ਕਿ ਕਾਨੂੰਨੀ ਤੌਰ ਤੇ ਬਿਲਕੁਲ ਗਲਤ ਹਨ।

ਉਨ੍ਹਾਂ ਅੱਗੇ ਕਿਹਾ, “ਜਦੋਂ ਵਾਰਡਬੰਦੀ ਵਿੱਚ ਵਾਧਾ ਨਹੀਂ ਹੋਇਆ ਤਾਂ ਇਲਾਕਿਆਂ ਦਾ ਘਟਾਅ ਵਧਾਅ ਅਤੇ ਵੋਟਰ ਲਿਸਟਾਂ ਵਿੱਚ ਛੇੜਛਾੜ ਬਿਲਕੁਲ ਗੈਰ ਕਾਨੂੰਨੀ ਹੈ। ਨਗਰ ਨਿਗਮ ਚੋਣਾਂ ਲਈ ਹਮੇਸ਼ਾਂ ਵੋਟਾਂ ਡੋਰ ਟੂ ਡੋਰ ਬਣਾਈਆਂ ਜਾਂਦੀਆਂ ਹਨ। ਇਸ ਵਾਰ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਸੈਂਬਲੀ ਲਿਸਟਾਂ ਵਿਚੋਂ ਕਾਗਜਾਂ ਨੂੰ ਫਾੜ ਫਾੜ ਕੇ ਵੋਟਰ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਕਾਨੂੰਨ ਅਨੁਸਾਰ ਜਾਅਲੀ ਕੰਮ ਹੈ।”

ਇਨ੍ਹਾਂ ਵੋਟਰ ਲਿਸਟਾਂ ਦੇ ਨੁਕਸਾਨ ਬਾਰੇ ਗੱਲ ਕਰਦਿਆਂ ਭਾਜਪਾ ਪ੍ਰਧਾਨ ਨੇ ਅੱਗੇ ਕਿਹਾ, “ਜੇਕਰ ਇਨ੍ਹਾਂ ਵੋਟਰ ਲਿਸਟਾਂ ਤੇ ਸ਼ਹਿਰ ਵਿੱਚ ਚੋਣ ਹੁੰਦੀ ਹੈ ਨਾ ਤਾਂ ਕਿਸੀ ਵੀ ਪਾਰਟੀ ਦੇ ਕੈਂਡੀਡੇਟ ਨੂੰ ਆਪਣਾ ਵੋਟਰ ਲਭਣਾ ਹੈ ਅਤੇ ਨਾ ਹੀ ਵੋਟਰਾਂ ਨੂੰ ਆਪਣੇ ਕੈਂਡੀਡੇਟ ਲੱਭਣਾ ਹੈ। ਇਸ ਵੋਟਰ ਲਿਸਟ ਦੀ ਬੀ.ਜੇ.ਪੀ. ਸਿਰੇ ਤੋਂ ਨਿਖੇਧੀ ਕਰਦੀ ਹੈ।

ਜੈ ਇੰਦਰ ਕੌਰ ਨੇ ਅੱਗੇ ਮੰਗ ਰੱਖੀ, “ਪਬਲਿਕ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਜਾਅਲੀ ਬਣੀਆਂ ਵੋਟਰ ਲਿਸਟਾਂ ਨੂੰ ਦੁਬਾਰਾ ਤੋਂ ਡੋਰ ਟੂ ਡੋਰ ਸਰਵੇ ਕਰਵਾ ਕੇ ਨਵੇਂ ਸਿਰੇ ਤੋਂ ਵੋਟਰ ਲਿਸਟਾਂ ਬਣਵਾਉਣ ਦੀ ਅਸੀਂ ਮੰਗ ਕਰਦੇ ਹਾਂ ਕਿਉਂਕਿ 60 ਵੋਟਰ ਲਿਸਟਾਂ ਅਨੁਸਾਰ ਕਿਸੇ ਵਾਰਡ ਵਿੱਚ ਕੇਵਲ 2200 ਤੋਂ 2500 ਵੋਟ ਹੈ ਅਤੇ ਕਿਸੇ ਵਾਰਡ ਵਿੱਚ ਵੋਟਾਂ ਦੀ ਗਿਣਤੀ 9000–10000 ਅਤੇ 12000 ਤੱਕ ਟੱਪ ਚੁੱਕੀ ਹੈ ਜੋ ਕਿ ਬਿਲਕੁਲ ਗਲਤ ਹੈ ਅਤੇ ਲੋਕ ਤੰਤਰਿਕ ਹੈ।”

ਜੈ ਇੰਦਰ ਕੌਰ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੋਤਰਾ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਕੇ ਕੇ ਸ਼ਰਮਾ, ਹਰਦੇਵ ਸਿੰਘ ਬੱਲੀ, ਸੋਨੂੰ ਸੰਗਰ, ਗਿੰਨੀ ਨਾਗਪਾਲ, ਸੰਦੀਪ ਮਲਹੋਤਰਾ, ਅਤੁਲ ਜੋਸ਼ੀ, ਰਜਨੀ ਸ਼ਰਮਾ, ਪ੍ਰੋਮਿਲਾ ਮਹਿਤਾ, ਸ਼ੰਮੀ ਕੁਮਾਰ, ਨਿਖਿਲ ਕੁਮਾਰ ਕਾਕਾ, ਕਰਨ ਗੌੜ, ਸੰਦੀਪ ਸ਼ਰਮਾ, ਗੋਪੀ ਰੰਗੇਲਾ, ਆਰ ਕੇ ਸਿੰਧੀ, ਸਿਕੰਦਰ ਚੌਹਾਨ, ਗੁਰਭਜਨ ਸਿੰਘ, ਸੌਰਭ ਸ਼ਰਮਾ, ਇੰਦਰਾਣੀ ਸ਼ੁਕਲਾ, ਸੰਜੇ ਸ਼ਰਮਾ ਆਦਿ ਸ਼ਾਮਿਲ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੂਤੀ-ਟਾਟਾ ਤੋਂ ਬਾਅਦ MG ਵੀ ਵਧਾਏਗੀ ਕਾਰਾਂ ਦੇ Price, ਜਾਣੋ ਨਵੀਆਂ ਕੀਮਤਾਂ

ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਤੋਂ ਬਾਅਦ MG ਮੋਟਰ ਇੰਡੀਆ ਨੇ ਵੀ 1 ਜਨਵਰੀ-2024...

ਸਿੱਕਮ ‘ਚ ਆਏ ਹੜ੍ਹਾਂ ਦੇ 60 ਦਿਨਾਂ ਬਾਅਦ ਵੀ 7 ਫੌਜੀ ਜਵਾਨਾਂ ਸਮੇਤ 77 ਲੋਕ ਲਾਪਤਾ

ਬੀਤੇ 4 ਅਕਤੂਬਰ ਨੂੰ ਸਿੱਕਮ ਦੀ ਲਹੋਨਾਕ ਝੀਲ ਵਿੱਚ ਬੱਦਲ ਫਟਣ ਕਾਰਨ ਤੀਸਤਾ ਨਦੀ...

ਘਰ ਦੇ ਬਾਹਰ ਧੁੱਪ ਸੇਕ ਰਿਹਾ ਸੀ ਬਜ਼ੁਰਗ, ਬਾਈਕ ਸਵਾਰ ਲੁਟੇਰਿਆਂ ਨੇ ਹੱਥ ‘ਚੋਂ ਖੋਹਿਆ ਮੋਬਾਈਲ

ਅੰਮ੍ਰਿਤਸਰ, 5 ਦਸੰਬਰ 2023 - ਅੰਮ੍ਰਿਤਸਰ 'ਚ ਬਾਈਕ 'ਤੇ ਆਏ ਦੋ ਲੁਟੇਰਿਆਂ ਨੇ ਘਰ...

ਰੈਪਰ ਹਨੀ ਸਿੰਘ ਨੂੰ ਰਾਹਤ: ਗੀਤ ‘ਮੈਂ ਹਾਂ ਬ+ਲਾ+ਤਕਾਰੀ’ ਗੀਤ ਖਿਲਾਫ ਦਰਜ FIR ਰੱਦ ਹੋਵੇਗੀ

ਪੰਜਾਬ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਕੀਤੀ ਤਿਆਰ ਨਵਾਂਸ਼ਹਿਰ, 5 ਦਸੰਬਰ 2023 - ਪੰਜਾਬੀ ਗਾਇਕ ਅਤੇ...

ਨਕੋਦਰ ਦੇ ਕਾਨਵੈਂਟ ਸਕੂਲ ‘ਚ 12 ਬੱਚੇ ਹੋਏ ਬਿਮਾਰ, RO ਦਾ ਪਾਣੀ ਪੀਣ ਤੋਂ ਬਾਅਦ ਹੋਣ ਲੱਗਿਆ ਪੇਟ ਦਰਦ

ਬੱਚਿਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਕਰਵਾਇਆ ਗਿਆ ਦਾਖਲ, ਡਾਕਟਰਾਂ ਮੁਤਾਬਕ ਬੱਚਿਆਂ 'ਚ ਫੂਡ ਪੁਆਇਜ਼ਨਿੰਗ...

CM ਮਾਨ ਕਰਨਗੇ ਪੁਲਿਸ ਅਫਸਰਾਂ ਨਾਲ ਮੀਟਿੰਗ, ਸਾਰੇ CP ਤੇ SSP ਮੀਟਿੰਗ ‘ਚ ਹੋਣਗੇ ਸ਼ਾਮਿਲ

ਚੰਡੀਗੜ੍ਹ, 5 ਦਸੰਬਰ 2023 (ਬਲਜੀਤ ਮਰਵਾਹਾ) - ਮੁੱਖ ਮੰਤਰੀ ਭਗਵੰਤ ਮਾਨ ਅੱਜ ਪੁਲਿਸ ਅਫਸਰਾਂ...

ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਮੌ+ਤ

ਪਾਬੰਦੀਸ਼ੁਦਾ ਸੰਗਠਨ KLF ਦਾ ਮੁਖੀ ਸੀ ਲਖਬੀਰ ਸਿੰਘ ਰੋਡੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ...

ਚੰਡੀਗੜ੍ਹ ‘ਚ ਬਣੇਗਾ ਈਡੀ ਦਫ਼ਤਰ: ਉੱਤਰੀ ਖੇਤਰੀ ਦਫ਼ਤਰ ਬਣਾਉਣ ‘ਤੇ ਖਰਚੇ ਜਾਣਗੇ 59.13 ਕਰੋੜ ਰੁਪਏ

220 ਕਰਮਚਾਰੀਆਂ ਲਈ ਬਣਾਏ ਜਾਣਗੇ ਫਲੈਟ ਚੰਡੀਗੜ੍ਹ, 5 ਦਸੰਬਰ 2023 - ਚੰਡੀਗੜ੍ਹ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ...

ਅੱਜ ਆਂਧਰਾ ਪ੍ਰਦੇਸ਼ ਨਾਲ ਟਕਰਾਏਗਾ ਚੱਕਰਵਾਤੀ ਤੂਫ਼ਾਨ ਮਿਚੌਂਗ, 8 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ

ਬੀਤੇ ਕੱਲ੍ਹ ਚੇਨਈ ਵਿੱਚ ਮਚਾਈ ਸੀ ਤਬਾਹੀ 5 ਦੀ ਹੋਈ ਸੀ ਮੌ+ਤ 204 ਟਰੇਨਾਂ ਅਤੇ...