ਪਟਿਆਲਾ – ਪਟਿਆਲਾ ਇਲੈਕਟ੍ਰੋਨਿਕ ਮੀਡੀਆ ਕਲੱਬ ਅਤੇ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੀਆਂ ਕੌਰ ਕਮੇਟੀਆਂ ਦੀ ਮੀਟਿੰਗ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਬਹੁਤ ਹੀ ਸਤਿਕਾਰ ਤੇ ਪ੍ਰੇਮ ਭਰੇ ਮਾਹੌਲ ਵਿੱਚ ਸੰਪੰਨ ਹੋਈ। ਇਸ ਦੌਰਾਨ ਦੋਵੇਂ ਕਲੱਬਾਂ ਦੇ ਲਗਭਗ 60 ਪੱਤਰਕਾਰ ਮੈਂਬਰਾਂ ਦਾ ਇੱਕ ਗਰੁੱਪ ਬਣਾਇਆ ਗਿਆ। ਇਸ ਮੌਕੇ ਇੱਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਅੱਜ ਤੋਂ ਬਾਅਦ ਭਵਿੱਖ ਵਿਚ ਹਰ ਜ਼ਰੂਰੀ ਕੰਮਕਾਰ ਤੇ ਪ੍ਰੋਗਰਾਮਾਂ ਸੰਬੰਧੀ ਫੈਸਲੇ ਲੈਣ ਲਈ ਅਧਿਕਾਰਤ ਹੋਵੇਗਾ।
ਇਸ ਕੋਰ ਕਮੇਟੀ ਵਿੱਚ ਸਰਵਸ੍ਰੀ ਅਸ਼ੋਕ ਵਰਮਾ, ਅਨੁਰਾਗ ਸ਼ਰਮਾ, ਮਨੋਜ ਸ਼ਰਮਾ, ਜਸਬੀਰ ਸਿੰਘ ਜੱਸੀ, ਚਰਨਜੀਤ ਸਿੰਘ ਕੋਹਲੀ, ਇੰਦਰਜੀਤ ਸਿੰਘ ਬਖਸ਼ੀ, ਜਸਬੀਰ ਸਿੰਘ ਸੁਖੀਜਾ ਅਤੇ ਬਲਿੰਦਰ ਬਿੰਨੀ ਅਧਿਕਾਰਤ ਮੈਂਬਰ ਹੋਣਗੇ। ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ ਅਗਾਮੀ ਚੋਣ ਤੱਕ ਇਹ ਕੋਰ ਕਮੇਟੀ ਹੀ ਹਰ ਤਰ੍ਹਾਂ ਦੇ ਫੈਸਲੇ ਲਵੇਗੀ। ਇਸ ਮੀਟਿੰਗ ਵਿਚ ਲਏ ਗਏ ਫੈਸਲੇ ਦਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਵਾਗਤ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਭ ਨੇ ਉਮੀਦ ਪ੍ਰਗਟਾਈ ਕਿ ਪੱਤਰਕਾਰਾਂ ਦੀ ਇਸ ਇਕਜੁਟਤਾ ਦਾ ਸਮੂਹ ਲੋਕਾਂ ਸਮੇਤ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਵੀ ਲਾਭ ਹੋਵੇਗਾ।












