September 8, 2026, 11:11 pm
----------- Advertisement -----------
HomeNewsLatest Newsਪਟਿਆਲਾ ਪੁਲਿਸ ਨੇ 3 ਘੰਟੇ 'ਚ ਅਗਵਾ ਬੱਚਾ ਬਰਾਮਦ ਕਰਕੇ ਸੁਲਝਾਇਆ ਕੇਸ

ਪਟਿਆਲਾ ਪੁਲਿਸ ਨੇ 3 ਘੰਟੇ ‘ਚ ਅਗਵਾ ਬੱਚਾ ਬਰਾਮਦ ਕਰਕੇ ਸੁਲਝਾਇਆ ਕੇਸ

Published on

----------- Advertisement -----------

ਪਟਿਆਲਾ, 9 ਜੁਲਾਈ 2022 – ਮਿਤੀ 07.07.2022 ਦੀ ਸਵੇਰੇ 7:30 ਵਜੇ ਇੱਕ ਬੱਚਾ ਉਮਰ ਕਰੀਬ 8 ਸਾਲ ਪਿੰਡ ਖੰਡੋਲੀ ਨੂੰ ਆਪਣੇ ਭਰਾ ਨਾਲ ਸਾਇਕਲ ਉਤੇ ਅਧਾਰਸਿਲਾ ਸਕੂਲ ਪਿੰਡ ਭੱਦਕ ਜਾਦੇ ਸਮੇ ਖੰਡੰਲੀ ਤੇ ਪਿੰਡ ਭੱਦਕ ਦੇ ਵਿਚਕਾਰ ਦੇ ਕੱਚੇ ਰਸਤੇ ਵਿੱਚੋਂ ਦੋ ਨਕਾਬਪੋਸ਼ ਮੋਟਰ ਸਾਇਕਲ ਸਵਾਰਾਂ ਨੇ ਅਗਵਾ ਕਰ ਲਿਆ ਸੀ। ਪਟਿਆਲਾ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਕੇ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੇ ਦੇ ਪਿਤਾ ਚਰਨਜੀਤ ਸਿੰਘ ਵਾਸੀ ਪਿੰਡ ਖੰਡੰਲੀ ਨੂੰ ਫੋਨ ਕਰਕੇ ਬੱਚੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ 03 ਲੱਖ ਰੁਪਏ ਫਿਰੌਤੀ ਦੀ ਮੰਗੀ ਗਈ ਸੀ, ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰਬਰ 53 ਮਿਤੀ 7.7.2022 ਅ:ਧ: 364 ਏ,34 ਆਈ.ਪੀ.ਸੀ ਥਾਣਾ ਖੇੜੀ ਗੰਡਿਆ ਦਰਜ ਰਸਿਜਟਰ ਕੀਤਾ ਗਿਆ ਸੀ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਲਈ ਵੱਖ ਵੱਖ ਟੀਮਾਂ ਬਣਾ ਕੇ ਏਰੀਆ ਵਿੱਚ ਭੇਜੀਆ ਗਈਆਂ ਤਾਂ ਜੋ ਦੋਸ਼ੀਆਂ ਦੀ ਪਕੜ ਵਿੱਚੋਂ ਬੱਚੇ ਨੂੰ ਸੁਰੱਖਿਅਤ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬੱਚੇ ਨੂੰ 03 ਘੰਟਿਆ ਵਿਚ ਹੀ ਪੁਲਿਸ ਨੇ ਸੁਰੱਖਿਅਤ ਬੇਅਬਾਦ ਜਗਾਂ ਵਿਚ ਬਣੇ ਕਮਰੇ ਬਾਹੱਦ ਪਿੰਡ ਸਰਾਏ ਬੰਜਾਰਾ ਕੋਲੋ ਬਾਮਦ ਕਰਵਾ ਲਿਆ ਸੀ।

ਇਸ ਸਾਰੇ ਕੇਸ ਦੀ ਮੋਨੀਟਰਿੰਗ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਵਿੱਚ ਆਈ. ਜੀ. ਪਟਿਆਲਾ ਮੁਖਵਿੰਦਰ ਸਿੰਘ ਛੀਨਾ ਵੱਲੋਂ ਕੀਤੀ ਗਈ। ਜਿਸ ਤੇ ਸੁੱਖਅੰਮ੍ਰਿਤ ਸਿੰਘ ਰੰਧਾਵਾਂ ਡੀ.ਐਸ.ਪੀ/ਡੀ ਪਟਿਆਲਾ, ਰਘਬੀਰ ਸਿੰਘ ਡੀ.ਐਸ.ਪੀ ਘਨੌਰ ਅਤੇ ਕ੍ਰਿਪਾਲ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਨੂੰ ਵੱਖ-ਵੱਖ ਟਾਸਕ ਦੇ ਕੇ ਕੇਸ ਨੂੰ ਟਰੇਸ ਕਰਨ ਦੇ ਨਿਰਦੇਸ਼ ਦਿੱਤੇ ਗਏ।ਜਿਸ ਤੇ ਸੀ.ਸੀ.ਟੀ.ਵੀ ਫੁਟੇਜ, ਟੈਕਨੀਕਲ ਇਨਵੈਸਟੀਗੇਸ਼ਨ ਅਤੇ ਅਪਰਾਧੀਆਂ ਦੇ ਵਾਰਦਾਤ ਕਰਨ ਸਮੇ ਰੂਟ ਟਰੈਕਿੰਗ ਦੇ ਅਧਾਰ ਤੇ ਮਿਤੀ 8.7.2022 ਨੂੰ ਪਿੰਡ ਬਡੌਲੀ ਗੱਜਰਾਂ ਨਾਕਾਬੰਦੀ ਦੌਰਾਨ ਦੋਸੀ ਸ਼ਰਨਦੀਪ ਸਿੰਘ ਉਰਫ ਸ਼ਾਨ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਖੰਡੰਲੀ ਤੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਕੁਲਵੰਤ ਸਿੰਘ ਵਾਸੀ ਅਲੀਪੁਰ ਮੰਡਵਾਲ ਥਾਣਾ ਖੇੜੀ ਗੰਡਿਆ ਨੂੰ ਕਾਬੂ ਕੀਤਾ ਗਿਆ।

ਜਿਨਾਂ ਪਾਸੋ ਇੱਕ ਮੋਟਰ ਸਾਇਕਲ ਮਾਰਕਾ ਸਪਲੈਡਰ ਰੰਗ ਕਾਲਾ ਜਿਸ ਤੇ ਜਾਅਲੀ ਨੰਬਰ PB 1 BC 7665 ਲੱਗਾ ਹੋਇਆ ਸੀ, ਦੋਸ਼ੀ ਸ਼ਰਨਦੀਪ ਸਿੰਘ ਉਰਫ ਸ਼ਾਨ ਪਾਸੋ ਡੱਬ ਵਿੱਚ ਇੱਕ ਦੇਸੀ ਪਿਸਤੋਲ ਜਿਸ ਵਿੱਚ 01 ਰੌਦ ਲੋਡ ਸੀ ਤੇ ਉਸ ਦੀ ਜੇਬ ਵਿੱਚੋਂ 02 ਰੌਦ ਜਿੰਦਾ ਅਤੇ ਦੋਸ਼ੀ ਲਖਵੀਰ ਸਿੰਘ ਉਰਫ ਲੱਖਾ ਦੀ ਜੇਬ ਵਿੱਚੋਂ ਵੀ 02 ਰੌਦ ਜਿੰਦਾ ਬਾਮਦ ਕੀਤੇ ਗਏ।ਜੋ ਦੋਸ਼ੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰ ਸਾਇਕਲ ਸਿਵਾ ਜੀ ਪਾਰਕ ਗੋਬਿੰਦ ਕਲੌਨੀ ਰਾਜਪੁਰਾ ਕੋਲੋ 2/3 ਦਿਨ ਪਹਿਲਾ ਚੋਰੀ ਕੀਤਾ ਗਿਆ ਸੀ। ਜਿਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿਚ ਚੋਰੀ ਦਾ ਮੁਕੱਦਮਾ ਦਰਜ ਰਜਿਸਟਰ ਹੈ।

ਇਸ ਮੋਟਰ ਸਾਇਕਲ ਦਾ ਅਸਲੀ ਨੰਬਰ ਪੀ.ਬੀ-65 ਏ.ਜੇ-4769 ਹੋਣਾ ਪਾਇਆ ਗਿਆ । ਦੋਸੀ ਸਰਨਜੀਤ ਸਿੰਘ ਉਰਫ ਸਾਨ ਜੋ ਕਿ ਪਿੰਡ ਖੰਡੋਲੀ ਦਾ ਰਹਿਣ ਵਾਲਾ ਹੈ। ਜਿਸ ਦਾ ਘਰ ਚਰਨਜੀਤ ਸਿੰਘ ਦੇ ਮੁਹੱਲੇ ਵਿਚ ਹੀ ਹੈ। ਜਿਸ ਨੇ ਬੱਚੇ ਦੇ ਸਕੂਲ ਆਉਣ ਜਾਣ ਬਾਰੇ ਪੂਰੀ ਰੈਕੀ ਕੀਤੀ ਸੀ। ਇਸੇ ਹੀ ਕਾਰਨ ਉਨ੍ਹਾਂ ਨੇ ਅਪਣੇ ਮੁੰਹ ਢਕੇ ਹੋਏ ਸਨ ਤਾਂ ਜੋ ਉਨਾ ਦੀ ਸਨਾਖਤ ਨਾ ਹੋ ਸਕੇ। ਦੋਸੀਆਨ ਪਾਸੋ ਚੋਰੀ ਸੁਦਾ ਮੋਟਰ ਸਾਈਕਲ ਜੋ ਵਾਰਦਾਤ ਵਿਚ ਵਰਤਿਆ ਗਿਆ ਸੀ ਬਾਮਦ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋ ਨਜਾਇਜ ਅਸਲਾ ਵੀ ਬਾਮਦ ਹੋਇਆ ਹੈ। ਮੁਕੰਮਦਾ ਹਜਾ ਦੀ ਤਫਤੀਸ ਦੋਰਾਨ ਜੁਰਮ 411, 473, ਅਤੇ 25-54-59 ਆਰਮਜ ਐਕਟ ਦਾ ਵਾਧਾ ਕੀਤਾ ਗਿਆ ਹੈ। ਦੋਸੀਆਨ ਨੂੰ ਪੇਸ ਅਦਾਲਤ ਕਰਕੇ 02 ਦਿਨਾ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਇਕਲ, ਅਤੇ 32 ਬੋਰ ਦਾ ਪਿਸਟਲ ਬਾਮਦ ਕੀਤਾ ਗਿਆ। ਜਿਨਾਂ ਪਾਸੋਂ ਪੁੱਛਗਿੱਛ ਜਾਰੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...